ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਸੰਕਰਮਣ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਦੋ ਦਿਨ ਤੋਂ ਮੌਤ ਦੇ ਮਾਮਲੇ 'ਚ ਭਾਰਤ ਨੇ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 587 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਅਮਰੀਕਾ ਵਿੱਚ 537 ਲੋਕਾਂ ਦੀ ਮੌਤ ਹੋਈ। ਇਸ ਦੇ ਨਾਲ ਹੀ, ਕੋਰੋਨਾ ਸੰਕਰਮਿਤ ਦੀ ਗਿਣਤੀ 'ਚ ਵੀ ਭਾਰਤ ਬ੍ਰਾਜ਼ੀਲ ਨੂੰ ਪਿੱਛੇ ਛੱਡ ਗਿਆ ਹੈ।
ਪੰਜਾਬ ਬੋਰਡ 12ਵੀਂ ਦਾ ਰਿਜ਼ਲਟ ਅੱਜ ਹੋਵੇਗਾ ਜਾਰੀ, pseb.ac.in. 'ਤੇ ਕਲਿਕ ਕਰਕੇ ਕਰੋ ਚੈੱਕ
ਪਿਛਲੇ ਦਿਨੀਂ ਭਾਰਤ 'ਚ 37 ਹਜ਼ਾਰ 148 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਬ੍ਰਾਜ਼ੀਲ 'ਚ 21,749 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਨਾਲ ਭਾਰਤ 'ਚ ਸੰਕਰਮਿਤਾਂ ਦੀ ਕੁਲ ਗਿਣਤੀ 11 ਲੱਖ 55 ਹਜ਼ਾਰ ਨੂੰ ਪਾਰ ਕਰ ਗਈ ਹੈ। ਉਨ੍ਹਾਂ 'ਚ ਚਾਰ ਲੱਖ ਸਰਗਰਮ ਮਾਮਲੇ ਹਨ, ਜਦਕਿ ਸੱਤ ਲੱਖ 24 ਵਿਅਕਤੀ ਠੀਕ ਹੋ ਚੁੱਕੇ ਹਨ। ਹੁਣ ਤੱਕ 28 ਹਜ਼ਾਰ 84 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ, ਇਥੇ ਦੇਖੋ ਵੀਡੀਓ
ਕੋਰੋਨਾ ਮਰੀਜ਼ਾਂ ਦੀ ਗਿਣਤੀ ਅਨੁਸਾਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਮਹਾਂਮਾਰੀ ਨਾਲ ਸੰਯੁਕਤ ਰਾਜ ਸਭ ਤੋਂ ਪ੍ਰਭਾਵਤ ਹੈ। ਪਰ ਜੇ ਅਸੀਂ ਪ੍ਰਤੀ 10 ਲੱਖ ਦੀ ਆਬਾਦੀ ਵਾਲੇ ਸੰਕਰਮਿਤ ਮਾਮਲਿਆਂ ਅਤੇ ਮੌਤ ਦਰ ਬਾਰੇ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (3,961,206), ਬ੍ਰਾਜ਼ੀਲ (2,121,645) ਵਿੱਚ ਹਨ। ਦੇਸ਼ 'ਚ ਕੋਰੋਨਾ ਮਾਮਲਿਆਂ 'ਚ ਵਾਧੇ ਦੀ ਰਫਤਾਰ ਵੀ ਦੁਨੀਆ 'ਚ ਦੂਜੇ ਨੰਬਰ ‘ਤੇ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਭਾਰਤ ਨੇ ਕੋਰੋਨਾ ਨਾਲ ਮੌਤਾਂ ਦੇ ਮਾਮਲੇ 'ਚ ਅਮਰੀਕਾ ਨੂੰ ਵੀ ਛੱਡਿਆ ਪਿੱਛੇ, ਬ੍ਰਾਜ਼ੀਲ ਤੋਂ ਵੱਧ ਕੇਸ ਆ ਰਹੇ ਸਾਹਮਣੇ
ਏਬੀਪੀ ਸਾਂਝਾ
Updated at:
21 Jul 2020 09:42 AM (IST)
ਦੇਸ਼ 'ਚ ਕੋਰੋਨਾ ਸੰਕਰਮਣ ਦਾ ਗ੍ਰਾਫ ਤੇਜ਼ੀ ਨਾਲ ਵੱਧ ਰਿਹਾ ਹੈ। ਦੋ ਦਿਨ ਤੋਂ ਮੌਤ ਦੇ ਮਾਮਲੇ 'ਚ ਭਾਰਤ ਨੇ ਅਮਰੀਕਾ ਨੂੰ ਪਿੱਛੇ ਛੱਡ ਦਿੱਤਾ ਹੈ। ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 587 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਅਮਰੀਕਾ ਵਿੱਚ 537 ਲੋਕਾਂ ਦੀ ਮੌਤ ਹੋਈ।
- - - - - - - - - Advertisement - - - - - - - - -