ਗਾਜ਼ੀਆਬਾਦ: ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ 'ਚ ਬਦਮਾਸ਼ਾਂ ਦੇ ਹੋਂਸਲੇ ਬੁਲੰਦ ਹੋ ਰਹੇ ਹਨ। ਇਥੇ ਇਕ ਪੱਤਰਕਾਰ 'ਤੇ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਗਾਜ਼ੀਆਬਾਦ ਵਿੱਚ ਪੱਤਰਕਾਰ ਨੇ ਉਸਦੀ ਭਾਣਜੀ ਨੂੰ ਕੁਝ ਬਦਮਾਸ਼ਾਂ ਵਲੋਂ ਤੰਗ ਕਰਨ ਦੀ ਸ਼ਿਕਾਇਤ  ਪੁਲਿਸ ਨੂੰ ਦਿੱਤੀ। ਇਸ ਮਾਮਲੇ 'ਚ ਨਾ ਤਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਅਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ। ਗੁੱਸੇ 'ਚ ਆਏ ਬਦਮਾਸ਼ਾਂ ਨੇ ਪੱਤਰਕਾਰ ਨੂੰ ਗੋਲੀ ਮਾਰ ਦਿੱਤੀ। ਪੱਤਰਕਾਰ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ।


ਬਦਮਾਸ਼ਾਂ ਨੇ ਜਿਸ ਪੱਤਰਕਾਰ ਨੂੰ ਗੋਲੀ ਮਾਰੀ ਉਸ ਦਾ ਨਾਮ ਵਿਕਰਮ ਜੋਸ਼ੀ ਹੈ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਭਾਣਜੀ ਨਾਲ ਬਦਮਾਸ਼ਾਂ ਨੇ ਲਗਾਤਾਰ ਛੇੜਛਾੜ ਕੀਤੀ। ਜਿਸ ਦੀ ਸ਼ਿਕਾਇਤ ਉਸ ਨੇ ਥਾਣੇ ਵਿੱਚ ਦਿੱਤੀ। ਗੁੱਸੇ 'ਚ ਆਏ ਬਦਮਾਸ਼ਾਂ ਨੇ ਸੋਮਵਾਰ ਦੀ ਰਾਤ ਨੂੰ ਤਹਿਰੀਰ ਦੇਣ ਲਈ ਵਿਕਰਮ ਨੂੰ ਗੋਲੀ ਮਾਰ ਦਿੱਤੀ। ਵਿਕਰਮ ਦੇ ਸਿਰ 'ਚ ਗੋਲੀ ਲੱਗੀ ਹੈ। ਉਹ ਗੰਭੀਰ ਹਾਲਤ ਵਿੱਚ ਯਸ਼ੋਦਾ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ।

ਚੰਡੀਗੜ੍ਹ ਵਿੱਚ ਫਿਰ ਤੋਂ ਵੀਕਐਂਡ ਕਰਫ਼ਿਊ ਦੀ ਤਿਆਰੀ, ਪੰਜਾਬ ਤੇ ਹਰਿਆਣਾ ਨੇ ਵੀ ਦਿੱਤੀ ਹਰੀ ਝੰਡੀ

ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਵੀ ਦੋਸ਼ੀ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪਰਿਵਾਰਕ ਮੈਂਬਰ ਇਹ ਵੀ ਕਹਿੰਦੇ ਹਨ ਕਿ ਜੇ ਵਿਕਰਮ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਘਟਨਾ ਅੱਜ ਨਾ ਵਾਪਰੀ ਹੁੰਦੀ। ਵਿਕਰਮ ਦੀ ਭਾਣਜੀ ਨੂੰ ਲਗਾਤਾਰ ਤੰਗ ਕੀਤਾ ਜਾ ਰਿਹਾ ਸੀ ਅਤੇ ਇਸ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ