Kuljinder Singh Sidhu: ਮਸ਼ਹੂਰ ਪੰਜਾਬੀ ਕਲਾਕਾਰ ਕੁਲਜਿੰਦਰ ਸਿੰਘ ਇਸ ਸਮੇਂ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਪੰਜਾਬੀ ਅਦਾਕਾਰ ਵੱਲੋਂ ਗੁਆਂਢੀ ਨਾਲ ਝਗੜੇ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਵਿਚਾਲੇ ਕਲਾਕਾਰ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕਲਾਕਾਰ ਨੇ ਝਗੜੇ ਦਾ ਕਾਰਨ ਵੀ ਦੱਸਿਆ ਹੈ।
ਪੰਜਾਬੀ ਕਲਾਕਾਰ ਕੁਲਜਿੰਦਰ ਸਿੰਘ ਨੇ ਇਸ ਝਗੜੇ ਲਈ ਮਨਪ੍ਰੀਤ ਸਿੰਘ ਵੱਲੋਂ ਉਸ ਦੀ ਪਤਨੀ ਨਾਲ ਬਦਤਮੀਜ਼ੀ ਕਰਨਾ ਅਤੇ ਪਾਰਕਿੰਗ ਨੂੰ ਵਜ੍ਹਾ ਦੱਸਿਆ ਹੈ। ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਆਪਣੇ ਗੁਆਂਢੀ ਨਾਲ ਹੋਏ ਝਗੜੇ ਪਿੱਛੇ ਵਜ੍ਹਾ ਦੱਸੀ ਹੈ। ਕਲਾਕਾਰ ਨੇ ਦੱਸਿਆ ਕਿ ਉਨ੍ਹਾਂ ਉਪਰ ਗੁਆਂਢੀ ਦੀ ਕੁੱਟਮਾਰ ਦੇ ਜੋ ਦੋਸ਼ ਲੱਗ ਰਹੇ ਹਨ ਬਿਲਕੁਲ ਬੇਬੁਨਿਆਦ ਹਨ, ਇਹ ਝਗੜਾ ਪਾਰਕਿੰਗ ਦੀ ਵਜ੍ਹਾ ਨੂੰ ਲੈ ਕੇ ਹੋਇਆ ਸੀ। ਉਨ੍ਹਾਂ ਕਿਹਾ ਕਿ ਝਗੜੇ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਪਾਰਕਿੰਗ ਦੇ ਨਾਲ ਦੀ ਇੱਕ ਜਗ੍ਹਾ ਖਾਲੀ ਸੀ, ਜਿਥੇ ਕੋਈ ਵੀ ਗੱਡੀ ਖੜੀ ਕਰ ਲੈਂਦਾ ਸੀ।
Read More: Actress Death: ਮਨੋਰੰਜਨ ਜਗਤ 'ਚ ਛਾਇਆ ਮਾਤਮ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਕੈਂਸਰ ਤੋਂ ਹਾਰੀ ਜੰਗ, ਹੋਈ ਮੌਤ
ਕਲਾਕਾਰ ਨੇ ਲੜਾਈ ਦੀ ਦੱਸੀ ਵਜ੍ਹਾ
ਇਥੇ ਅਕਸਰ ਹੀ ਮਨਪ੍ਰੀਤ ਸਿੰਘ ਨਾਮ ਦਾ ਕਿਰਾਏਦਾਰ ਆਪਣੀ ਗੱਡੀ ਖੜੀ ਕਰਦਾ ਸੀ। ਉਨ੍ਹਾਂ ਕਿਹਾ ਕਿ ਝਗੜੇ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਨੇ ਗੱਡੀ ਖੜੀ ਕਰ ਦਿੱਤੀ। ਉਪਰੰਤ ਮਨਪ੍ਰੀਤ ਨੇ ਆਪਣੀ ਗੱਡੀ ਪਿੱਛੇ ਖੜੀ ਕਰਕੇ ਉਨ੍ਹਾਂ ਦੀਆਂ ਦੋਵਾਂ ਗੱਡੀਆਂ ਦਾ ਰਾਹ ਰੋਕ ਦਿੱਤਾ ਤਾਂ ਕਿ ਇਹ ਕੋਈ ਵੀ ਗੱਡੀ ਕੱਢ ਨਾ ਸਕਣ। ਉਨ੍ਹਾਂ ਕਿਹਾ ਕਿ ਸੁਸਾਇਟੀ ਕੋਲ ਵੀ ਇਹ ਮਸਲਾ ਗਿਆ, ਜਿਸ ਨੂੰ ਸੁਲਝਾਉਣ ਲਈ ਰਾਤ ਭਰ ਕੋਸ਼ਿਸ਼ ਰਹੀ। ਪਰ ਅਗਲੇ ਦਿਨ ਵੀ ਇਸ ਨੇ ਗੱਡੀ ਨਹੀਂ ਹਟਾਈ ਤਾਂ ਉਨ੍ਹਾਂ ਦੀ ਪਤਨੀ ਗੱਡੀ ਕੱਢਣ ਲਈ ਗਈ ਤਾਂ ਮਨਪ੍ਰੀਤ ਨੇ ਉਸ ਨਾਲ ਬਦਤਮੀਜੀ ਕੀਤੀ। ਜਦੋਂ ਇਸ ਬਾਰੇ ਉਨ੍ਹਾਂ ਨੂੰ ਪਤਾ ਲੱਗਿਆ ਤੇ ਉਹ ਹੇਠਾਂ ਆਏ ਤਾਂ ਮਨਪ੍ਰੀਤ ਭੱਜ ਗਿਆ। ਇਸ ਪਿੱਛੋਂ ਜੋ ਕੁਝ ਵੀ ਹੋਇਆ ਉਹ ਵੀਡੀਓ ਰਾਹੀਂ ਬਾਕੀ ਸਭ ਤੁਹਾਡੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਸਾਰਾ ਮਾਮਲਾ ਉਨ੍ਹਾਂ ਦੀ ਸੁਸਾਇਟੀ ਦੀ ਨਜ਼ਰ ਵਿੱਚ ਹੈ।
Read More: Car Accident: ਭਿਆਨਕ ਕਾਰ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਇਆ ਮਸ਼ਹੂਰ ਅਦਾਕਾਰ, ਹਾਲਤ ਗੰਭੀਰ, ਸਦਮੇ 'ਚ ਫੈਨਜ਼