Amar Noori -Pari Pandher Pics: ਪੰਜਾਬੀ ਸਿਨੇਮਾ ਜਗਤ ਵਿੱਚ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਰਾਹੀਂ ਡੈਬਿਊ ਕਰਨ ਵਾਲੀ ਅਦਾਕਾਰਾ ਪਰੀ ਪੰਧੇਰ ਇਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਫਿਲਮ ਵਿੱਚ ਪਰੀ ਅਦਾਕਾਰ ਅਤੇ ਗਾਇਕ ਐਮੀ ਵਿਰਕ ਨਾਲ ਰੋਮਾਂਸ ਕਰਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵਿਚਕਾਰ ਅਮਰ ਨੂਰੀ ਨੇ ਪਰੀ ਪੰਧੇਰ ਨਾਲ ਆਪਣੀਆਂ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਵਿੱਚ ਫਿਲਮ ਦੀ ਹੋਰ ਸਟਾਰ ਕਾਸਟ ਵੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਅਮਰ ਨੂਰੀ ਆਪਣੇ ਗੁਲਾਬੀ ਸੂਟ ਵਿੱਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੀ ਹੈ। ਉਹ ਆਪਣੀ ਲੁੱਕ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਰਹੀ ਹੈ। ਇਸ ਤੋਂ ਇਲਾਵਾ ਪਰੀ ਪੰਧੇਰ ਦੀ ਗੱਲ ਕਰਿਏ ਤਾਂ ਉਹ ਆਪਣੇ ਪੀਲੇ ਰੰਗ ਦੇ ਲਹਿੰਗੇ ਨਾਲ ਮਨ ਮੋਹ ਰਹੀ ਹੈ।





 
ਗਾਇਕਾ ਅਤੇ ਅਦਾਕਾਰ ਅਮਰ ਨੂਰੀ ਨੇ ਆਪਣੇ ਸੋਸ਼ਲ਼ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਇਨ੍ਹਾਂ ਤਸਵੀਰਾਂ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲ ਰਹੀ ਹੈ। ਤੁਸੀ ਵੀ ਵੇਖੋ ਇਹ ਸ਼ਾਨਦਾਰ ਵੀਡੀਓ...


ਇਸ ਵੀਡੀਓ ਕਲਿੱਪ ਵਿੱਚ ਐਮੀ ਵਿਰਕ ਅਤੇ ਨਿਰਮਲ ਰਿਸ਼ੀ ਵੀ ਦਿਖਾਈ ਦਿੱਤੇ। ਹਾਲਾਂਕਿ ਜੇਕਰ ਖੂਬਸੂਰਤੀ ਦੀ ਗੱਲ ਕਰਿਏ ਤਾਂ ਅਮਰ ਨੂਰੀ ਨੇ ਆਪਣੇ ਅੰਦਾਜ਼ ਨਾਲ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਮਰ ਨੂਰੀ ਅਤੇ ਪਰੀ ਪੰਧੇਰ ਦੀਆਂ ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਕਮੈਂਟ ਕਰ ਰਹੇ ਹਨ।





 
ਦੱਸ ਦੇਈਏ ਕਿ ਹਾਲ ਹੀ ਵਿੱਚ 21 ਅਪ੍ਰੈਲ ਨੂੰ ਫਿਲਮ ਅੰਨ੍ਹੀ ਦਿਆ ਮਜ਼ਾਕ ਏ ਰਿਲੀਜ਼ ਹੋਈ ਹੈ। ਇਸ ਵਿੱਚ ਐਮੀ ਵਿਰਕ ਅਤੇ ਪਰੀ ਪੰਧੇਰ ਤੋਂ ਇਲਾਵਾ ਅਮਰ ਨੂਰੀ, ਨਿਰਮਲ ਰਿਸ਼ੀ ਅਹਿਮ ਭੂਮਿਕਾ ਵਿੱਚ ਦਿਖਾਈ ਦਿੱਤੀਆਂ ਹਨ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਬੇਹੱਦ ਸਰਾਹਿਆ ਜਾ ਰਿਹਾ ਹੈ। ਫਿਲਮ ਵਿੱਚ ਕਾਮੇਡੀ ਦੇ ਨਾਲ-ਨਾਲ ਰੋਮਾਂਸ ਅਤੇ ਭਾਵੁਕ ਕਰ ਦੇਣ ਵਾਲੇ ਸੀਨ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ।