Gurleen Chopra Wedding Pics: ਮਸ਼ਹੂਰ ਪੰਜਾਬੀ ਅਦਾਕਾਰਾ ਗੁਰਲੀਨ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਅਦਾਕਾਰਾ ਦੇ ਵਿਆਹ ਸਮਾਰੋਹ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਅਦਾਕਾਰਾ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਹੈਂਡਲ ਉੱਪਰ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਵਧਾਈਆਂ ਦੇ ਰਹੇ ਹਨ।
ਇਸ ਤੋਂ ਪਹਿਲਾ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ, ਉਸ ਵਿੱਚ ਗੁਰਲੀਨ ਚੋਪੜਾ ਆਪਣੇ ਜੀਵਨ ਸਾਥੀ ਦਵਿੰਦਰ ਸਿੰਘ ਰੰਧਾਵਾ ਨਾਲ ਬੇਹੱਦ ਖੂਬਸੂਰਤ ਨਜ਼ਰ ਆਈ। ਦੋਵਾਂ ਦੀ ਜੋੜੀ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ।
ਦਵਿੰਦਰ ਸਿੰਘ ਰੰਧਾਵਾ ਮਾਡਲ ਅਤੇ ਅਦਾਕਾਰ
ਜਾਣਕਾਰੀ ਲਈ ਦੱਸ ਦੇਈਏ ਕਿ ਅਦਾਕਾਰਾ ਗੁਰਲੀਨ ਦਾ ਪਤੀ ਦਵਿੰਦਰ ਸਿੰਘ ਰੰਧਾਵਾ ਵੀ ਮਾਡਲ ਅਤੇ ਅਦਾਕਾਰ ਹੈ।
ਪੰਜਾਬੀ ਸਣੇ ਇਨ੍ਹਾਂ ਫਿਲਮਾਂ 'ਚ ਕੀਤਾ ਕੰਮ
ਗੁਰਲੀਨ ਚੋਪੜਾ ਭਾਰਤੀ ਪੰਜਾਬੀ ਸਿਨੇਮਾ ਦੀ ਇੱਕ ਜਾਣੀ–ਮਾਣੀ ਅਦਾਕਾਰਾ ਤੇ ਮਾਡਲ ਹੈ। ਉਹ ਹਿੰਦੀ, ਤੇਲਗੂ, ਮਰਾਠੀ, ਕੰਨੜ, ਪੰਜਾਬੀ ਅਤੇ ਭੋਜਪੁਰੀ ਫਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾ ਚੁੱਕੀ ਹੈ। ਉਨ੍ਹਾਂ ਨੇ ਹਿੰਦੀ ਫਿਲਮ 'ਇੰਡੀਅਨ ਬਾਬੂ ਨਾਲ' ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸਦੇ ਬਾਅਦ ਉਹ ਫਿਲਮ 'ਕੁਛ ਤੋ ਗੜਬੜ ਹੈ' ਵਿੱਚ ਰੀਆ ਦੇ ਕਿਰਦਾਰ ਲਈ ਸੁਰਖੀਆਂ ਵਿੱਚ ਰਹੀ। ਦੱਖਣੀ ਭਾਰਤ ਦੇ ਸਿਨੇਮਾ ਵਿੱਚ ਵੀ ਗੁਰਲੀਨ ਨੇ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਤੇਲਗੂ ਫਿਲਮ ਅਯੁਧਮ ਨਾਲ ਇੰਡਸਟਰੀ ਵਿੱਚ ਕਦਮ ਰੱਖਿਆ ਅਤੇ ਫਿਰ ਕੰਨੜ, ਤੇਲਗੂ ਅਤੇ ਤਾਮਿਲ ਦੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ।
ਵਰਕਫਰੰਟ ਦੀ ਗੱਲ ਕਰੀਏ ਤਾਂ ਗੁਰਲੀਨ ਚੋਪੜਾ ਬਾਗੀ, ਸਿਰਫਿਰੇ, ਕਬੱਡੀ ਏਕ ਮਹੁੱਬਤ, ਅੱਜ ਦੇ ਰਾਂਝੇ, ਆ ਗਏ ਮੁੰਡੇ ਯੂਕੇ ਦੇ ਵਰਗੀਆਂ ਫਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ। ਫਿਲਮ ਹਸ਼ਰ: ਏ ਲਵ ਸਟੋਰੀ ਵਿੱਚ ਅਦਾਕਾਰਾ ਨੇ ਸ਼ਗਨ ਦਾ ਕਿਰਦਾਰ ਨਿਭਾ ਕੇ ਦਰਸ਼ਕਾਂ ਤੋਂ ਖੂਬ ਪਸੰਦ ਕੀਤੀ ਗਈ।