ਚੰਡੀਗੜ੍ਹ: ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਜ਼ਿੰਦਗੀ ਦੇ ਸਫ਼ਰ ਨਾਲ ਜੁੜਦੇ ਹਨ, ਜੋ ਆਪਣਿਆਂ ਤੋੰ ਵੀ ਵੱਧ ਬਣ ਜਾਂਦੇ ਹਨ। ਕੁਝ ਇਸੇ ਤਰ੍ਹਾਂ ਦੇ ਲੋਕ ਪੰਜਾਬ ਸਿੰਗਰ ਅਫਸਾਨਾ ਖ਼ਾਨ ਨੂੰ ਵੀ ਉਸ ਦੇ ਸਫ਼ਰ 'ਚ ਮਿਲੇ। ਇਨ੍ਹਾਂ ਰਿਸ਼ਤਿਆਂ ਬਾਰੇ ਹੁਣ ਅਫਸਾਨਾ ਖ਼ਾਨ ਨੇ ਖੁੱਲ੍ਹ ਕੇ ਗੱਲ ਕੀਤੀ ਹੈ।
ਦੱਸ ਦਈਏ ਕਿ ਅਫਸਾਨਾ ਨੇ ਆਪਣੀ ਅਫਲਤਾ ਦਾ ਕ੍ਰੈਡਿਟ ਜਾਨੀ, ਬੀ ਪ੍ਰਾਕ, ਸਿੱਧੂ ਮੂਸੇਵਾਲਾ ਦੇ ਨਾਲ-ਨਾਲ ਖੁਦਾ ਬਕਸ਼ ਨੂੰ ਦਿੱਤਾ ਹੈ। ਇਸ ਬਾਰੇ ਅਫਸਾਨਾ ਨੇ ਆਪਣੇ ਸ਼ੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਦੱਸਿਆ। ਅਫਸਾਨਾ ਨੇ ਜਾਨੀ, ਬੀ ਪ੍ਰਾਕ ਨਾਲ ਤਸਵੀਰਾਂ ਸ਼ੇਅਰ ਕਰ ਲਿਖਿਆ, "ਇਹ Reality ਹੈ ਕਿ ਮੇਰੀ ਲਾਈਫ ਬਣਾਈ ਹੈ ਮੇਰੇ ਭਰਾਵਾਂ ਨੇ"...
ਦੱਸ ਦਈਏ ਕਿ ਅਫਸਾਨਾ ਅਕਸਰ ਆਪਣੇ ਇੰਟਰਵਿਊਜ਼ ਤੇ ਲਾਈਵ ਸ਼ੋਅਜ਼ 'ਚ ਇਨ੍ਹਾਂ ਕਲਾਕਾਰਾਂ ਦਾ ਜ਼ਿਕਰ ਜ਼ਰੂਰ ਕਰਦੀ ਹੈ ਤੇ ਜਾਨੀ, ਬੀ ਪ੍ਰਾਕ ਤੇ ਸਿੱਧੂ ਮੂਸੇਵਾਲਾ ਨੂੰ ਆਪਣੇ ਪਰਿਵਾਰਕ ਮੈਂਬਰਾਂ ਦਾ ਦਰਜ ਦਿੰਦੀ ਹੈ। ਇਹ ਸਚਾਈ ਹੈ ਕਿ ਸਿੱਧੂ ਮੂਸੇਵਾਲਾ, ਜਾਨੀ ਤੇ ਬੀ ਪ੍ਰਾਕ ਨਾਲ ਅਫਸਾਨਾ ਦਾ ਕੋਲੇਬੋਰੇਸ਼ਨ ਹਿੱਟ ਹੋਇਆ ਹੈ।
ਇਸ ਤੋਂ ਪਹਿਲਾ ਅਫਸਾਨਾ ਉਦੋਂ ਹੀ ਚਰਚਾ 'ਚ ਆ ਗਈ ਸੀ, ਜਦੋਂ ਉਸ ਦਾ ਜੀ ਖ਼ਾਨ ਨਾਲ ਗੀਤ 'ਮੁੰਡੇ ਚੰਡੀਗੜ੍ਹ ਸ਼ਹਿਰ ਦੇ' ਆਇਆ ਸੀ, ਜੋ ਗੈਰੀ ਸੰਧੂ ਨੇ ਲਿਖਿਆ ਸੀ ਪਰ ਅਫਸਾਨਾ ਖ਼ਾਨ ਵੱਲੋਂ ਅੱਜ ਵੀ ਜੀ ਖ਼ਾਨ ਤੇ ਗੈਰੀ ਸੰਧੂ ਦਾ ਜ਼ਿਕਰ ਕਦੇ ਨਹੀਂ ਹੁੰਦਾ।
ਅਫਸਾਨਾ ਦਾ ਨਵਾਂ ਗਾਣਾ:
ਇਸ ਦੇ ਨਾਲ ਹੀ ਹਾਲ ਹੀ 'ਚ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਵਿਪੁਲ ਕਪੂਰ ਦਾ ਨਵਾਂ ਪੰਜਾਬੀ ਗੀਤ 'ਨਾ ਮਾਰ' ਰਿਲੀਜ਼ ਹੋ ਗਿਆ ਹੈ। ਇਸ ਗਾਣੇ ਵਿੱਚ ਅਫਸਾਨਾ ਖਾਨ ਦੀ ਆਵਾਜ਼ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਕਰਨ ਕੁੰਦਰਾ ਅਤੇ ਸ਼ਰਧਾ ਆਰੀਆ ਅਭਿਨੈ ਵਾਲਾ ਇਹ ਪੰਜਾਬੀ ਗਾਣਾ ਲਵ ਟ੍ਰਾਈਐਂਗਲ 'ਤੇ ਅਧਾਰਤ ਹੈ। ਦੱਸ ਦੇਈਏ The Ruff ਨੇ ਇਹ ਗਾਣਾ ਲਿਖਿਆ ਹੈ।
ਇਹ ਵੀ ਪੜ੍ਹੋ: Saira Banu Health Update: ਸਾਇਰਾ ਬਾਨੋ ਆਈਸੀਯੂ ਵਿੱਚ ਦਾਖਲ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੇਵਲ ਵਧਣ ਕਾਰਨ ਸਾਹ ਲੈਣ ਵਿੱਚ ਮੁਸ਼ਕਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904