Diljit Dosanjh New Project Shoot: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੁਨੀਆ ਭਰ ਵਿੱਚ ਖੂਬ ਨਾਂਅ ਕਮਾ ਰਹੇ ਹਨ। ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਇਸ ਵਿਚਾਲੇ ਕਲਾਕਾਰ ਵੱਲੋਂ ਲਗਾਤਾਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਜਾਂਦੇ ਹਨ। ਜਿਨ੍ਹਾਂ ਵਿੱਚੋਂ ਕਲਾਕਾਰ ਦੇ ਕੁਝ ਮਜ਼ਾਕੀਆ ਵੀਡੀਓ ਫੈਨਜ਼ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਨੂੰ ਹਸਾ-ਹਸਾ ਲੋਟਪੋਟ ਕਰ ਰਹੇ ਹਨ। ਅਜਿਹਾ ਹੀ ਇੱਕ ਇੰਟਰਨੈੱਟ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਇਹ ਦੋਸਾਂਝਾਵਾਲੇ ਦਾ ਇਹ ਮਜ਼ਾਕੀਆ ਵੀਡੀਓ...
ਦਰਅਸਲ, ਇਸ ਵੀਡੀਓ ਨੂੰ ਦਿਲਜੀਤ ਵੱਲੋਂ ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਕਲਾਕਾਰ ਆਪਣੇ ਕ੍ਰਰੂ ਉੱਪਰ ਵੀ ਮ਼ਜ਼ਾਕੀਆਂ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ। ਇਸਦੇ ਨਾਲ ਹੀ ਕਲਾਕਾਰ ਇਹ ਵੀ ਕਹਿੰਦਾ ਹੈ ਕਿ ਜਿਨ੍ਹਾਂ ਦੇ ਢਿੱਡ ਦੁਖਦੇ ਹੋਰ ਦਿਖਾਂਵਾਗੇ। ਕਲਾਕਾਰ ਦੇ ਇਸ ਵੀਡੀਓ ਉੱਪਰ ਨਾ ਸਿਰਫ ਪ੍ਰਸ਼ੰਸਕਾਂ ਵੱਲੋਂ ਬਲਕਿ ਪੰਜਾਬੀ ਕਲਾਕਾਰਾਂ ਵੱਲੋਂ ਵੀ ਹਾਸੇ ਵਾਲੇ ਇਮੋਜ਼ੀ ਸ਼ੇਅਰ ਕੀਤੇ ਗਏ ਹਨ।
ਦਿਲਜੀਤ ਦੋਸਾਂਝ ਦੇ ਵਰਕਫੰਰਟ ਦੀ ਗੱਲ ਕਰਿਏ ਤਾਂ ਉਹ ਆਪਣੀ ਅਪਕਮਿੰਗ ਫਿਲਮ ਜੱਟ ਐਂਡ ਜੂਲੀਅਟ 3 ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੇ ਹਨ। ਇਸ ਵਿੱਚ ਇੱਕ ਵਾਰ ਫਿਰ ਤੋਂ ਦਿਲਜੀਤ ਨੀਰੂ ਬਾਜਵਾ ਨਾਲ ਸਕ੍ਰੀਨ ਸ਼ੇਅਰ ਕਰਦੇ ਵਿਖਾਈ ਦੇਣਗੇ। ਦਿਲਜੀਤ ਅਤੇ ਨੀਰੂ ਤੋਂ ਇਲਾਵਾ ਇਸ ਫਿਲਮ ਵਿੱਚ ਜੈਸਮੀਨ ਬਾਜਵਾ ਅਹਿਮ ਭੂਮਿਕਾ ਵਿੱਚ ਨਜ਼ਰ ਆਏਗੀ। ਇਹ ਫਿਲਮ 28 ਜੂਨ 2024 ਨੂੰ ਰਿਲੀਜ਼ ਹੋਏਗੀ।
ਇਸ ਤੋਂ ਇਲਾਵਾ ਕਲਾਕਾਰ ਦਾ ਗੀਤ ਲਵ ਯਾ ਰਿਲੀਜ਼ ਹੋਇਆ ਹੈ। ਜਿਸ ਵਿੱਚ ਦਿਲਜੀਤ ਮੌਨੀ ਰਾਏ ਨਾਲ ਦਿਖਾਈ ਦੇ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।