Punjabi Singer G Khan Viral: ਪੰਜਾਬੀ ਗਾਇਕ "ਜੀ ਖਾਨ" (G Khan) ਉਨ੍ਹਾਂ ਮਿਊਜ਼ਿਕ ਸਿਤਾਰਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਬਹੁੁਤ ਘੱਟ ਸਮੇਂ ਵਿੱਚ ਵੱਖਰਾ ਮੁੁਕਾਮ ਹਾਸਿਲ ਕੀਤਾ। ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਇੱਕ ਤੋਂ ਵੱਘ ਇੱਕ ਕਈ ਸੁਪਰਹਿੱਟ ਗੀਤ ਦਿੱਤੇ ਹਨ। ਕਲਾਕਾਰ ਨੂੰ ਅਕਸਰ ਸਟੇਜ ਸ਼ੋਅ ਦੀ ਸ਼ਾਨ ਬਣਦੇ ਹੋਏ ਵੀ ਦੇਖਿਆ ਜਾਂਦਾ ਹੈ। ਗਾਇਕ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਰਾਹੀਂ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜਿਆ ਰਹਿੰਦਾ ਹੈ। ਇਸ ਵਿਚਕਾਰ ਜੀ ਖਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਵੀਡੀਓ ਵਿੱਚ ਜੀ ਖਾਨ ਗਰੀਬਾਂ ਅਤੇ ਅਸਲ ਸੰਘਰਸ਼ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਦਰਅਸਲ, itz___teranall___001 ਇੰਸਟਾਗ੍ਰਾਮ ਪੇਜ਼ ਤੋਂ ਸਾਹਮਣੇ ਆਏ ਇਲ ਵੀਡੀਓ ਵਿੱਚ ਜੀ ਖਾਨ ਸੰਘਰਸ਼ ਭਰੀ ਜ਼ਿੰਦਗੀ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵਿੱਚ ਮੀਡੀਆ ਨਾਲ ਗੱਲ ਬਾਤ ਵਿੱਚ ਜਦੋਂ ਜੀ ਖਾਨ ਨੂੰ ਪੁੱਛਿਆ ਜਾਂਦਾ ਹੈ ਕਿ ਅੱਜ ਕੱਲ੍ਹ ਬੰਦੇ ਦੀ ਸਟ੍ਰਗਲ ਲਾਈਫ ਕਿੰਨੀ ਕੁ ਔਖੀ ਹੁੰਦੀ ਹੈ। ਇਸ ਦਾ ਜਵਾਬ ਦਿੰਦੇ ਹੋਏ ਜੀ ਖਾਨ ਕਹਿੰਦੇ ਹਨ ਕਿ ਬੰਦੇ ਦੀ ਦੁੱਖ ਤਕਲੀਫ ਤਾਂ ਉਹੀ ਹੁੰਦੀ ਆ ਸੈਮ ਪੈਸਾ ਨੀ ਹੋਣਾ ਜਾ ਰੋਟੀ ਨਈ ਮਿਲਣੀ... ਗਰੀਬ ਬੰਦੇ ਦੀ 300 ਰੁਪਏ ਦਿਹਾੜੀ ਆ ਬਾਈ... 300 ਵਿੱਚ ਕੀ ਹੁੰਦਾ 300 ਵਿੱਚ ਪਰਿਵਾਰ ਪਾਲੂ ਬੰਦਾ ਜਾਂ ਆਪਣੇ ਸ਼ੌਕ ਪੂਰੇ ਕਰੂ...
ਵਰਕਫਰੰਟ ਦੀ ਗੱਲ ਕਰਿਏ ਤਾਂ ਜੀ ਖਾਨ ਹਾਲੇ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ। ਦੱਸ ਦੇਈਏ ਕਿ ਜੀ ਖਾਨ ਪੰਜਾਬੀ ਗਾਇਕ ਗੈਰੀ ਸੰਧੂ ਨੂੰ ਆਪਣਾ ਉਸਤਾਦ ਮੰਨਦੇ ਹਨ। ਉਹ ਅਕਸਰ ਉਨ੍ਹਾਂ ਦੀ ਤਾਰੀਫ਼ ਵਿੱਚ ਕਈ ਬਾਰ ਗੱਲਾਂ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਨਾ ਜੀ ਖਾਨ ਗੈਰੀ ਸੰਧੂ ਦੁਆਰਾ ਲਿਖੇ ਕਈ ਗੀਤਾਂ ਨੂੰ ਆਪਣੀ ਆਵਾਜ਼ ਵੀ ਦੇ ਚੁੱਕੇ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ।