ਚੰਡੀਗੜ੍ਹ: ਗਾਇਕ ਗੈਰੀ ਸੰਧੂ (Garry Sandhu) ਨੇ ਆਪਣੀ ਆਵਾਜ਼ ਗਵਾ ਲਈ ਹੈ। ਇਸ ਦਾ ਸਬੂਤ ਦੇਣ ਲਈ ਗੈਰੀ ਸੰਧੂ ਨੇ ਗਾ ਕੇ ਵਿਖਾਇਆ ਹੈ। ਉਸ ਨੇ ਕਿਹਾ ਹੈ ਕਿ ਮੇਰੀ ਗ਼ਲਤੀ ਕਰਕੇ ਹੀ ਮੇਰੀ ਆਵਾਜ਼ ਗਈ ਹੈ। ਆਵਾਜ਼ ਜਾਣ ਦੇ ਦਾਅਵਿਆਂ ਬਾਰੇ ਕਈਆਂ ਨੇ ਗੈਰੀ ਨੂੰ ਝੂਠਾ ਦੱਸਿਆ ਸੀ। ਇਸ ਲਈ ਝੂਠਾ ਦੱਸਣ ਵਾਲਿਆਂ ਨੂੰ ਗੈਰੀ ਨੇ ਗਾ ਕੇ ਸੁਣਾਇਆ ਹੈ।
ਇਹ ਅਹਿਮ ਹੈ ਕਿ ਕੋਰੋਨਾ ਕਾਰਨ ਗੈਰੀ ਸੰਧੂ ਦਾ ਕਰੀਅਰ ਖਤਰੇ 'ਚ ਹੈ। ਇਸ ਬਾਰੇ ਗੈਰੀ ਸੰਧੂ ਨੇ ਖੁਦ ਖੁਲਾਸਾ ਕੀਤਾ ਸੀ। ਉਸ ਨੇ ਕਿਹਾ ਹੈ ਕਿ ਕੋਰੋਨਾ ਤੋਂ ਬਾਅਦ ਗਾਉਣ 'ਚ ਦਿੱਕਤ ਆ ਰਹੀ ਹੈ। ਉਸ ਦੇ ਨਵੇਂ ਗਾਣੇ ਰਿਕਾਰਡ ਨਹੀਂ ਹੋ ਰਹੇ। ਉਸ ਨੇ ਕਈ ਵਾਰ ਗਾਉਣ ਦੀ ਕੋਸ਼ਿਸ਼ ਕੀਤੀ ਪਰ ਗੱਲ਼ ਨਹੀਂ ਬਣੀ। ਇਸ ਲਈ ਕੋਰੋਨਾ ਤੋਂ ਪਹਿਲਾਂ ਰਿਕਾਰਡ ਹੋਏ ਗੀਤ ਗੈਰੀ ਦੇ ਆਖ਼ਰੀ ਹੋ ਸਕਦੇ ਹਨ।
ਵਿਵਾਦਾਂ 'ਚ ਰਹੇ ਗੈਰੀ
ਪਿਛਲੇ ਦਿਨੀਂ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਗਾਇਕ ਗੈਰੀ ਸੰਧੂ ਦੀ ਇੱਕ ਟਿੱਪਣੀ ਮਗਰੋਂ ਹਲਚਲ ਪੈਦਾ ਹੋ ਗਈ ਸੀ। ਕੁਝ ਦਿਨ ਪਹਿਲਾਂ ਗੈਰੀ ਨੇ ਆਪਣੇ ਫੈਨਸ ਨੂੰ ਕਿਹਾ ਸੀ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਸੁਰ ਠੀਕ ਨਹੀਂ ਲੱਗ ਰਹੇ ਤੇ ਹੋ ਸਕਦਾ ਹੈ ਕਿ ਉਹ ਗਾਇਕੀ ਛੱਡ ਦੇਣ।
ਗੈਰੀ ਦੇ ਇਸ ਬਿਆਨ ਮਗਰੋਂ ਉਸ ਦੇ ਫੈਨਸ ਕਾਫੀ ਨਿਰਾਸ਼ ਹਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਉਸ ਦੇ ਫੈਨਸ ਵੱਖ-ਵੱਖ ਪ੍ਰਤੀਕਿਰਆ ਦੇ ਰਹੇ ਹਨ। ਇੱਕ ਫੈਨ ਨੇ ਕਿਹਾ ਕਿ ਜਿੰਨਾ ਮਰਜ਼ੀ ਮਾੜਾ ਗਾਓ, ਅਸੀਂ ਸੁਣ ਲਵਾਂਗੇ।
ਇਸ ਤੋਂ ਬਾਅਦ ਜੋ ਗੈਰੀ ਨੇ ਜਵਾਬ ਦਿੱਤਾ ਉਸ ਨੇ ਫੈਨਸ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਹੋਰ ਕਲਾਕਾਰਾਂ ਨੂੰ ਵੀ ਹੈਰਾਨ ਕਰ ਦਿੱਤਾ। ਗੈਰੀ ਨੇ ਕਿਹਾ, "ਓਕੇ ਬ੍ਰੋ, ਜਿੰਨਾ ਵੀ ਮਾੜਾ ਗਾਵਾਂ ਫੇਰ ਵੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂਵਾਲਾ ਤੇ ਹਰਮਨ ਚੀਮਾ ਜਿੰਨਾ ਮਾੜਾ ਵੀ ਨਹੀਂ ਗਾਉਂਦਾ...ਫੇਰ ਭਾਵੇਂ ਗੁੱਸਾ ਕਰ ਲੈਣ...ਬਹੁਤ ਚਿਰ ਦੀ ਗੱਲ ਦਿਲ ਵਿੱਚ ਸੀ।"
ਇਹ ਵੀ ਪੜ੍ਹੋ: Farmers Protest: ਕਿਸਾਨ ਅੰਦੋਲਨ ’ਚ ਬੰਗਾਲੀ ਕੁੜੀ ਨਾਲ ਰੇਪ ਦੇ 3 ਦੋਸ਼ੀਆਂ ਦੇ ਸਿਰਾਂ 'ਤੇ ਰੱਖਿਆ ਇਨਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin