Jasbir Jassi on Kulwinder Billa: ਪੰਜਾਬੀ ਗਾਇਕ ਜਸਬੀਰ ਜੱਸੀ ਸੰਗੀਤ ਜਗਤ ਦੇ ਟੌਪ ਸਿਤਾਰਿਆਂ ਵਿੱਚ ਗਿਣੇ ਜਾਂਦੇ ਹਨ। ਉਨ੍ਹਾਂ ਆਪਣੀ ਗਾਇਕੀ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਕਰਦੇ ਆ ਰਹੇ ਹਨ। ਖਾਸ ਗੱਲ਼ ਤਾਂ ਇਹ ਹੈ ਕਿ ਜਸਬੀਰ ਜੱਸੀ ਨੂੰ ਬਾਲੀਵੁੱਡ ਅਤੇ ਕ੍ਰਿਕਟ ਸਿਤਾਰਿਆਂ ਦੀ ਮਹਿਫਲ ਵਿੱਚ ਵੀ ਵੇਖਿਆ ਜਾਂਦਾ ਹੈ। ਉਨ੍ਹਾਂ ਆਪਣੇ ਪੰਜਾਬੀ ਅੰਦਾਜ਼ ਅਤੇ ਗਾਣਿਆਂ ਨਾਲ ਪ੍ਰਸ਼ੰਸਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਪਰ ਇਸ ਵਿਚਾਲੇ ਜਸਬੀਰ ਜੱਸੀ ਵੀ ਕਿਸੇ ਤੋਂ ਪ੍ਰਭਾਵਿਤ ਹੋਏ ਹਨ। 


ਦਰਅਸਲ, ਹਾਲ ਹੀ ਵਿੱਚ ਜਸਬੀਰ ਜੱਸੀ ਨੇ ਗਾਇਕ ਕੁਲਵਿੰਦਰ ਬਿੱਲਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕਰਦੇ ਹੋਏ ਉਸਦੀ ਤਾਰੀਫ ਕੀਤੀ ਹੈ। ਜੀ ਹਾਂ, ਗਾਇਕ ਬਿੱਲਾ ਦੇ ਪਹਿਰਾਵੇ ਦੇ ਦੀਵਾਨਾ ਹੋ ਗਏ। ਉਨ੍ਹਾਂ ਕੁਲਵਿੰਦਰ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,ਬਿੱਲੇ ਵੀਰ ਮੈਨੂੰ ਤੇਰੇ ਪਹਿਰਾਵੇ ਨੇ ਬਹੁਤ ਪ੍ਰਭਾਵਿਤ ਕੀਤਾ ਹੈ, ਮੈਨੂੰ ਤੇਰੇ ਪਹਿਰਾਵੇ ਵਿੱਚੋਂ ਪੰਜਾਬ ਦਿਸਦਾ ਹੈ। ਇਸਦੇ ਜਵਾਬ ਵਿੱਚ ਕਮੈਂਟ ਕਰਦੇ ਹੋਏ ਬਿੱਲਾ ਨੇ ਲਿਖਿਆ ਸਤਿਕਾਰ...






ਕਾਬਿਲੇਗ਼ੌਰ ਹੈ ਕਿ ਜਸਬੀਰ ਜੱਸੀ ਅਤੇ ਕੁਲਵਿੰਦਰ ਬਿੱਲਾ ਦੋਵੇਂ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ ਦੌਰਾਨ ਇੰਡਸਟਰੀ ਨੂੰ ਇੱਕ ਤੋਂ ਵਧ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ। ਇਸ ਦੇ ਨਾਲ-ਨਾਲ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਉਹ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ।


Read More: Entertainment News LIVE: ਸ਼੍ਰੀਦੇਵੀ ਦੇ ਮੌਤ ਦੀ ਅਸਲ ਵਜ੍ਹਾ ਆਈ ਸਾਹਮਣੇ, ਧਰਮਿੰਦਰ ਨੇ ਕੀਤੀ ਛੋਟੇ ਬੇਟੇ ਬੌਬੀ ਦਿਓਲ ਦੀ ਤਾਰੀਫ, ਪੜ੍ਹੋ ਮਨੋਰੰਜਨ ਦੀ ਖਬਰਾਂ


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।