Jasmeen Akhtar Husband Lally Kahlon: ਪੰਜਾਬੀ ਗਾਇਕਾ ਗੁਰਲੇਜ਼ ਅਖਤਰ (Gurlej Akhtar) ਦੀ ਭੈਣ ਜੈਸਮੀਨ ਅਖਤਰ ਵਿਆਹ ਤੋਂ ਬਾਅਦ ਲਗਾਤਾਰ ਚਰਚਾ ਵਿੱਚ ਹੈ। ਜੈਸਮੀਨ ਵਿਆਹ ਤੋਂ ਬਾਅਦ ਆਪਣੇ ਸ਼ਾਨਦਾਰ ਵੀਡੀਓ ਰਾਹੀਂ ਪ੍ਰਸ਼ੰਸ਼ਕਾਂ ਦਾ ਧਿਆਨ ਖਿੱਚ ਰਹੀ ਹੈ। ਇਸ ਵਿਚਕਾਰ ਗਾਇਕਾ ਨੇ ਆਪਣੀਆਂ ਸ਼ਾਨਦਾਰ ਰੋਮਾਂਟਿਕ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਤੁਸੀ ਵੀ ਵੇਖੋ ਵਿਆਹ ਤੋਂ ਬਾਅਦ ਜੈਸਮੀਨ ਅਖਤਰ ਦਾ ਖੂਬਸੂਰਤ ਅੰਦਾਜ਼...






ਦਰਅਸਲ, ਜੈਸਮੀਨ ਅਖਤਰ ਵੱਲੋਂ ਇਹ ਵੀਡੀਓਜ਼ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵੀਡੀਓ ਵਿੱਚ ਉਹ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਜੈਸਮੀਨ ਦੀ ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਕਮੈਂਟ ਕਰ ਖੂਬ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਬਹੁਤ ਪਿਆਰ ਲੱਗ ਰਹੇ ਹੋ ਰਾਜੇ...ਇਸ ਤੋਂ ਇਲਾਵਾ ਵੀਡੀਓ ਉੱਪਰ ਪ੍ਰਸ਼ੰਸ਼ਕ ਹਾਰਟ ਇਮੋਜ਼ੀ ਸਾਂਝੇ ਕਰ ਰਹੇ ਹਨ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਤੀ ਲਾਲੀ ਕਾਹਲੋਂ ਵੱਲੋਂ ਵੀ ਕਈ ਸ਼ਾਨਦਾਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ੰਸ਼ਕ ਖੂਬ ਪਿਆਰ ਦੇ ਰਹੇ ਹਨ।





 
ਜਾਣਕਾਰੀ ਲਈ ਦੱਸ ਦੇਈਏ ਕਿ ਲਾਲੀ ਕਾਹਲੋਂ ਲੋਕਾਂ ਦਾ ਵੱਖਰੇ ਤਰੀਕੇ ਨਾਲ ਹੀ ਦਿਲ ਜਿੱਤਦੇ ਹਨ। ਦਰਅਸਲ, ਉਹ (California) ਕੈਲੇਫੋਰਨੀਆ ਦੇ madera ਵਿੱਚ Pizza Twist ਤਿਆਰ ਕਰਦੇ ਹਨ। ਜਿਸਦਾ ਸੁਆਦ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ। ਗਾਇਕਾ ਦੇ ਪਤੀ ਲਾਲੀ ਕਾਹਲੋਂ ਵੱਲੋਂ ਇਸਦੇ ਕਈ ਸ਼ਾਨਦਾਰ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵੀ ਸਾਂਝੇ ਕੀਤੇ ਗਏ ਹਨ। 

ਦੱਸ ਦੇਈਏ ਕਿ ਜੈਸਮੀਨ ਪੇਸ਼ੇ ਤੋਂ ਗਾਇਕਾ ਹੈ। ਹਾਲਾਂਕਿ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਉਹ ਜ਼ਿਆਦਾ ਸੁਰਖੀਆਂ ਵਿੱਚ ਨਹੀਂ ਰਹਿੰਦੀ। ਪਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਉਹ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਅਕਸਰ ਪ੍ਰਸ਼ੰਸ਼ਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਜਿਸ ਨੂੰ ਦਰਸ਼ਕਾਂ ਦੇ ਖੂਬ ਪਿਆਰ ਮਿਲਦਾ ਹੈ।