Jasmine Sandlas-Gur Sidhu New Song Routine: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਅਤੇ ਗੁਰ ਸਿੱਧੂ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਦਿਲ ਜਿੱਤਣ ਆ ਰਹੀ ਹੈ। ਦੱਸ ਦੇਈਏ ਕਿ ਇਸ ਜੋੜੀ ਨੇ ਆਪਣੇ ਨਵੇਂ ਗੀਤ ਰੂਟੀਨ (Routine) ਦਾ ਐਲਾਨ ਕਰ ਦਿੱਤਾ ਹੈ। ਜੈਸਮੀਨ ਅਤੇ ਗੁਰ ਨੇ ਇਸਦਾ ਇੰਸਟਾਗ੍ਰਾਮ ਪੋਸਟ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਦੇ ਹੌਟ ਲੁੱਕ ਨੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਗਾਇਕ ਗੁਰ ਸਿੱਧੂ ਨੇ ਗੀਤ ਰੂਟੀਨ ਦਾ ਪੋਸਟਰ ਸਾਂਝਾਂ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਅਸੀ ਵਾਪਸ ਆ ਗਏ ਹਾਂ... ਇਸ ਪੋਸਟ ਨੂੰ ਦੇਖ ਪ੍ਰਸ਼ੰਸ਼ਕ ਵੀ ਉਤਸ਼ਾਹਿਤ ਹੋ ਗਏ ਹਨ।
ਦੱਸ ਦੇਈਏ ਕਿ ਇਸ ਗੀਤ ਤੋਂ ਪਹਿਲਾਂ ਗੁਰ ਸਿੱਧੂ ਅਤੇ ਜੈਸਮੀਨ ਸੈਂਡਲਾਸ ਗੀਤ 'ਬੰਬ ਆਗਿਆ' ਵਿੱਚ ਇਕੱਠੇ ਦਿਖਾਈ ਦਿੱਤੇ ਸੀ। ਇਸ ਗਾਣੇ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਸੀ। ਫਿਲਹਾਲ ਆਪਣੇ ਨਵੇਂ ਗੀਤ ਰਾਹੀਂ ਇਹ ਜੋੜੀ ਕੀ ਕਮਾਲ ਦਿਖਾਉਂਦੀ ਹੈ। ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰ ਸਿੱਧੂ ਬਹੁਤ ਜਲਦ ਗਾਇਕਾ ਅਫਸਾਨਾ ਖਾਨ ਨਾਲ 23 ਅਪ੍ਰੈਲ ਨੂੰ ਇੰਟਰਨੈਸ਼ਨਲ ਸੈਂਟਰ ਮਿਸੀਸਾਗਾ ਵਿਖੇ ਸ਼ੋਅ ਕਰਦੇ ਹੋਏ ਦਿਖਾਈ ਦੇਣਗੇ। ਇਸਦਾ ਪੋਸਟਰ ਸਾਂਝਾ ਕਰਦੇ ਹੋਏ ਉਨ੍ਹਾਂ ਪ੍ਰਸ਼ੰਸ਼ਕਾਂ ਨੂੰ ਬੁਕਿੰਗ ਕਰਨ ਲਈ ਵੀ ਕਿਹਾ। ਇਸ ਤੋਂ ਇਲਾਵਾ ਜੈਸਮੀਨ ਸੈਂਡਲਾਸ ਸਿੰਗਲ ਟ੍ਰੈਕਸ ਦੇ ਨਾਲ-ਨਾਲ ਹੁਣ ਫਿਲਮਾਂ ਦੇ ਗੀਤ ਗਾਉਂਦੇ ਹੋਏ ਵੀ ਸੁਣਾਈ ਦੇ ਰਹੀ ਹੈ। ਗਿੱਪੀ ਗਰੇਵਾਲ ਅਤੇ ਤਾਨੀਆ ਦੀ ਫਿਲਮ ਮਿੱਤਰਾਂ ਦਾ ਨਾਂ ਚੱਲਦਾ ਵਿੱਚ ਉਨ੍ਹਾਂ ਨੇ ਗੀਤ ਜ਼ਹਿਰੀ ਵੇ ਨੂੰ ਆਪਣੀ ਆਵਾਜ਼ ਦਿੱਤੀ ਸੀ। ਹਾਲ ਹੀ ਵਿੱਚ ਗੁਲਾਬੀ ਕਵੀਨ ਦਾ ਗੀਤ ਇੱਤਰ ਵੀ ਰਿਲੀਜ਼ ਹੋਇਆ ਸੀ। ਜਿਸ ਨੂੰ ਖੂਬ ਸੁਣਿਆ ਗਿਆ।