Kaka New song Abnormal Released: ਪੰਜਾਬੀ ਗਾਇਕ ਕਾਕਾ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਕਾਕੇ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਕਾਕਾ ਅਕਸਰ ਹੀ ਆਪਣੀ ਪ੍ਰੋਫੈਸ਼ਨਲ ਤੇ ਪਰਸਨਲ ਲਾਈਫ ਕਰਕੇ ਸੁਰਖੀਆਂ 'ਚ ਰਹਿੰਦਾ ਹੈ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕ ਵੀ ਕਾਕਾ ਦੇ ਗੀਤਾਂ ਨੂੰ ਬੇਹੱਦ ਪਿਆਰ ਦਿੰਦੇ ਹਨ। ਪਰ ਇਸ ਵਾਰ ਕਾਕਾ ਆਪਣੇ ਫੈਨਜ਼ ਲਈ ਕੁਝ ਖਾਸ ਲੈ ਕੇ ਪੇਸ਼ ਹੋਏ ਹਨ। ਦਰਅਸਲ, ਕਲਾਕਾਰ ਨੇ ਇਸ ਵਾਰ ਆਪਣੇ ਗੀਤ ਨੂੰ ਸ਼ਾਇਰੀ ਦੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਸਨੂੰ ਪੰਜਾਬੀ ਅਤੇ ਹਿੰਦੀ ਭਾਸ਼ਾ ਵਿੱਚ ਗਾਇਆ ਗਿਆ ਹੈ। ਤੁਸੀ ਵੀ ਸੁਣੋ ਕਾਕੇ ਦਾ ਇਹ ਗੀਤ...
ਕਾਕਾ ਨੇ ਇੰਸਟਾਗ੍ਰਾਮ ਤੋਂ ਸਾਰੀਆਂ ਪੋਸਟਾਂ ਕੀਤੀਆਂ ਡਿਲੀਟ
ਦੱਸ ਦੇਈਏ ਕਿ ਕਾਕਾ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੇ ਹਨ। ਜਿੱਥੇ ਕਾਕਾ ਨੇ ਆਪਣੇ ਨਵੇਂ ਸ਼ਾਇਰੀ ਵਾਲੇ ਗੀਤ ਰਾਹੀਂ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ, ਉੱਥੇ ਹੀ ਉਨ੍ਹਾਂ ਹੈਰਾਨ ਵੀ ਕਰ ਦਿੱਤਾ ਹੈ। ਦਰਅਸਲ, ਕਾਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰੋਂ ਸਾਰੀਆਂ ਪੋਸਟਾਂ ਨੂੰ ਹਟਾ ਦਿੱਤਾ ਹੈ। ਹਾਲਾਂਕਿ ਤੁਸੀ ਰੀਲਜ਼ ਤਾਂ ਵੇਖ ਸਕਦੇ ਹੋ। ਪਰ ਕਾਕਾ ਨੇ ਆਪਣੀਆਂ ਸਾਰੀਆਂ ਇੰਸਟਾਗ੍ਰਾਮ ਪੋਸਟ ਕਿਉਂ ਡਿਲੀਟ ਕੀਤੀਆਂ ਹਨ, ਇਸ ਬਾਰੇ ਉਨ੍ਹਾਂ ਕੁਝ ਵੀ ਨਹੀਂ ਕਿਹਾ।
ਕਾਬਿਲੇਗ਼ੌਰ ਹੈ ਕਿ ਕਾਕਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਕਾਕੇ ਨੇ ਆਪਣਾ ਗਾਇਕੀ ਦਾ ਕਰੀਅਰ 2017 'ਚ ਸ਼ੁਰੂ ਕੀਤਾ ਸੀ। ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਗਾਇਕ ਨੇ ਆਪਣੇ ਲਈ ਕਾਫੀ ਵੱਡਾ ਨਾਮ ਕਮਾ ਲਿਆ ਹੈ। ਇਹੀ ਨਹੀਂ ਕਾਕੇ ਦੀ ਸੋਸ਼ਲ ਮੀਡੀਆ 'ਤੇ ਵੀ ਜ਼ਬਰਦਸਤ ਫੈਨ ਫਾਲੋੋਇੰਗ ਹੈ। ਕਾਕੇ ਦੇ ਇਕੱਲੇ ਇੰਸਟਾਗ੍ਰਾਮ 'ਤੇ ਹੀ 3 ਮਿਲੀਅਨ ਦੇ ਕਰੀਬ ਫੈਨਜ਼ ਹਨ। ਉਸ ਦੇ ਫੈਨਜ਼ ਉਸ ਦੇ ਨਵੇਂ ਗਾਣਿਆਂ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।