Kaur B Video Viral: ਪੰਜਾਬੀ ਗਾਇਕਾ ‘ਕੌਰ ਬੀ’ (Kaur B) ਆਪਣੇ ਗੀਤਾਂ ਦੇ ਨਾਲ-ਨਾਲ ਖੂਬਸੂਰਤੀ ਦੇ ਚੱਲਦੇ ਵੀ ਸੋਸ਼ਲ ਮੀਡੀਆ ਉੱਪਰ ਛਾਈ ਰਹਿੰਦੀ ਹੈ। ਗਾਇਕਾ ਨੇ ਆਪਣੇ ਹਰ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ। ਜ਼ਿਆਦਾਤਰ ਕੌਰ ਬੀ ਪੰਜਾਬੀ ਸੂਟਾਂ ਵਿੱਚ ਕਹਿਰ ਮਚਾਉਂਦੇ ਹੋਏ ਨਜ਼ਰ ਆਉਂਦੀ ਹੈ। ਫਿਲਹਾਲ ਗਾਇਕਾ ਆਪਣੇ ਨਵੇਂ ਗੀਤ ਤਰੀਕਾਂ ਨੂੰ ਲੈ (Tareekan) ਸੁਰਖੀਆਂ ਬਟੋਰ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੀਤ ਨੂੰ ਸ਼ੂਟ ਕਰਦੇ ਹੋਏ ਅਦਾਕਾਰਾ ਮੂੰਧੇ ਮੂੰਹ ਡਿੱਗ ਗਈ। ਜਿਸਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦਰਅਸਲ, ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਨੂੰ ਕੈਪਸ਼ਨ ਦਿੰਦੇ ਹੋਏ ਗਾਇਕਾ ਨੇ ਲਿਖਿਆ ਹੁਣੇ ਚੱਲੀ ਸੀ #Tareekan ਤੇ ਤਾਂ…😜🙈 ਹੋਇਆ ਕਦੀਂ ਕਿਸੇ ਨਾਲ ਚੱਲਦੇ ਸ਼ਾਟ ‘ਚ ਇਵੇਂ ਜਾਂ ਮੇਰੇ ਨਾਲ ਈ…ਕਦੇ ਕਦੇ ਚੀਜ਼ਾਂ ਪਰੇਸ਼ਾਨ ਕਰਦੀਆਂ ਹਨ…ਪਰ ਕਦੇ ਕਦੇ ਇਸ ਦਾ ਰਿਜ਼ਲਟ ਸੌ ਪਰਸੈਂਟ ਹੁੰਦਾ ਏ’।
ਪ੍ਰਸ਼ੰਸਕਾਂ ਵੱਲੋਂ ਪੋਸਟ ਤੇ ਕੀਤੇ ਗਏ ਮਜ਼ਾਕੀਆ ਕਮੈਂਟ
ਦੱਸ ਦੇਈਏ ਕਿ ਕੌਰ ਬੀ ਦੀਇਸ ਪੋਸਟ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਆਪਣੀ ਪ੍ਰਤਿਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਦੀਦੀ ਤੁਸੀਂ ਡਿੱਗ ਕੇ ਵੀ ਸੋਹਣੇ ਲੱਗਦੇ ਹੋ। ਦੂਜੇ ਯੂਜ਼ਰ ਨੇ ਕਮੈਂਟ ਕੀਤਾ ਕਿ ਡਿੱਗਣਾ ਤਾਂ ਚਲੋ ਕੋਈ ਨਾ ਪਰ ਗਾਣਾ ਬਹੁਤ ਸੋਹਣਾ ਗਾਇਆ ਤੁਸੀਂ। ਇੱਕ ਹੋਰ ਨੇ ਲਿਖਿਆ ਕਿ ਮੇਰੀ ਨਜ਼ਰ ਲੱਗੀ ਉਸ ਦਿਨ 🧿😝😝... ਇਸਦੇ ਨਾਲ ਹੀ ਇੱਕ ਹੋਰ ਨੇ ਲਿਖਦੇ ਹੋਏ ਕਿਹਾ ਕਿ ਇਹ ਤਾਂ ਵਿਚਾਰੀ ਡਿੱਗ ਦੀ ਹੀ ਰਹਿੰਦੀ ਏ...ਇੱਕ ਵਾਰ ਕਣਕ ਚ ਡਿੱਗ ਗਈ ਸੀ.,🤔😧😎
ਵਰਕਫਰੰਟ ਦੀ ਗੱਲ ਕਰਿਏ ਤਾਂ ਕੌਰ ਬੀ ਉਨ੍ਹਾਂ ਪੰਜਾਬੀ ਸਿਤਾਰਿਆਂ ਵਿੱਚੋਂ ਇੱਕ ਹੈ, ਜਿਸਨੇ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਸਦੇ ਗੀਤਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਭਰਮਾ ਹੁੰਗਾਰਾ ਮਿਲਦਾ ਹੈ। ਇਸ ਤੋਂ ਇਲਾਵਾ ਕੌਰ ਬੀ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਲੇ ਹਮੇਸ਼ਾ ਐਕਟਿਵ ਰਹਿੰਦੀ ਹੈ, ਉਹ ਆਪਣੀਆਂ ਵੀਡੀਓ ਅਤੇ ਤਸਵੀਰਾਂ ਅਕਸਰ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।