Miss Pooja-Tania And Tarsem Jassar On Mother's Day: ਮਦਰਜ਼ ਡੇਅ ਦੇ ਮੌਕੇ ਆਮ ਜਨਤਾ ਦੇ ਨਾਲ-ਨਾਲ ਕਈ ਫਿਲਮੀ ਹਸਤੀਆਂ ਵੱਲੋਂ ਮਜ਼ੇਦਾਰ ਪੋਸਟਾਂ ਸਾਂਝੀਆਂ ਕੀਤੀਆਂ ਗਈਆਂ। ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ। ਇਨ੍ਹਾਂ ਵਿੱਚ ਮਨਕੀਰਤ ਔਲਖ, ਜੱਸੀ ਗਿੱਲ, ਕੁਲਵਿੰਦਰ ਬਿੱਲਾ, ਅਫਸਾਨਾ ਖਾਨ ਸਣੇ ਹੋਰ ਵੀ ਕਈ ਸਿਤਾਰੇ ਸ਼ਾਮਲ ਹਨ। ਇਸ ਵਿਚਕਾਰ ਪੰਜਾਬੀ ਗਾਇਕਾ ਮਿਸ ਪੂਜਾ, ਤਾਨੀਆ ਅਤੇ ਤਰਸੇਮ ਜੱਸੜ ਦੀ ਪੋਸਟ ਨੇ ਵੀ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਪੋਸਟਾਂ ਰਾਹੀਂ ਇਨ੍ਹਾਂ ਸਿਤਾਰਿਆਂ ਨੇ ਹਰ ਮਾਂ ਨੂੰ ਰੱਬ ਦਾ ਰੁਤਬਾ ਦਿੱਤਾ ਹੈ। ਤੁਸੀ ਵੀ ਵੇਖੋ ਇਨ੍ਹਾਂ ਦੀਆਂ ਖਾਸ ਪੋਸਟਾਂ...



ਪੰਜਾਬੀ ਗਾਇਕਾ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰਦੇ ਹੋਏ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਉਹ ਮਾਵਾਂ ਲਈ ਕੁਝ ਸਤਰਾਂ ਗਾਉਂਦੇ ਹੋਏ ਦਿਖਾਈ ਦੇ ਰਹੀ ਹੈ। ਤੁਸੀ ਵੀ ਸੁਣੋ ਮਿਸ ਪੂਜਾ ਦਾ ਇਹ ਸ਼ਾਨਦਾਰ ਗੀਤ... ਮਿਸ ਪੂਜਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਸਭ ਤੋਂ ਪਿਆਰਾ ਅੱਖਰ ਮਾਂ... ਮਿਸ ਪੂਜਾ ਦੀ ਇਸ ਪੋਸਟ ਉੱਪਰ ਪ੍ਰਸ਼ੰਸ਼ਕ ਵੀ ਲਗਾਤਾਰ ਕਮੈਂਟ ਕਰ ਤਾਰੀਫ਼ ਕਰ ਰਹੇ ਹਨ। ਇਸ ਪੋਸਟ ਉੱਪਰ ਯੂਜ਼ਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ।





 
ਪੰਜਾਬੀ ਸਿਨੇਮਾ ਜਗਤ ਵਿੱਚ ਆਪਣੇ ਦਮ ਤੇ ਵੱਖਰੀ ਪਛਾਣ ਬਣਾ ਰਹੀ ਅਦਾਕਾਰਾ ਤਾਨੀਆ ਵੱਲੋਂ ਵੀ ਮਾਂ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਪਿਆਰ ਭਰਿਆ ਕੈਪਸ਼ਨ ਦਿੰਦੇ ਹੋਏ ਤਾਨੀਆ ਨੇ ਲਿਖਿਆ, ਸਭ ਤੋਂ ਤਾਕਤਵਰ ਨੂੰ ਮਾਂ ਦਿਵਸ ਦੀਆਂ ਵਧਾਈਆਂ...ਸਭ ਤੋਂ ਵੱਧ ਪਿਆਰ ਕਰਨ ਵਾਲੀ ਅਤੇ ਦੇਖਭਾਲ ਕਰਨ ਵਾਲੀ ਔਰਤ ਜਿਸਨੂੰ ਮੈਂ ਜਾਣਦੀ ਹਾਂ! ਤੁਸੀਂ ਮੇਰੇ ਨਾਲ ਹਮੇਸ਼ਾ ਚੱਟਾਨ ਦੀ ਤਰ੍ਹਾਂ ਰਹੇ ਹੋ, ਅਤੇ ਮੈਂ ਤੁਹਾਡੇ ਦੁਆਰਾ ਮੇਰੇ ਲਈ ਕੀਤੀਆਂ ਗਈਆਂ ਸਾਰੀਆਂ ਕੁਰਬਾਨੀਆਂ ਲਈ ਤੁਹਾਡਾ ਧੰਨਵਾਦ ਨਹੀਂ ਕਰ ਸਕਦੀ। ਤੁਸੀਂ ਹਰ ਰੋਜ਼ ਮੈਨੂੰ ਆਪਣੀ ਤਾਕਤ, ਦਿਆਲਤਾ ਅਤੇ ਸਾਡੇ ਪਰਿਵਾਰ ਪ੍ਰਤੀ ਅਟੁੱਟ ਸ਼ਰਧਾ ਨਾਲ ਪ੍ਰੇਰਿਤ ਕਰਦੇ ਹੋ। ਆਈ ਲਵ ਯੂ ਮੈਂ ਤੁਹਾ਼ਡੇ ਵੱਲੋਂ ਕੀਤੇ ਹਰ ਕੰਮ ਲਈ ਸ਼ੁਕਰਗੁਜ਼ਾਰ ਕਰਦੀ ਹਾਂ...






ਇਸ ਤੋਂ ਇਲਾਵਾ ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ ਵੱਲੋਂ ਵੀ ਬੇਹੱਦ ਖਾਸ ਤਰੀਕੇ ਨਾਲ ਪਿਆਰ ਭਰੀ ਪੋਸਟ ਸਾਂਝੀ ਕਰ ਮਾਂ ਦਿਵਸ ਮਨਾਇਆ ਗਿਆ। ਉਨ੍ਹਾਂ ਇੱਕ ਪੋਸਟ ਨੂੰ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕਰਦੇ ਹੋਏ ਲਿਖਿਆ, ਮਾਪਿਆਂ ਵਰਗਾ ਕੋਈ ਗਹਿਣਾ ਨਈ...ਜਿਨ੍ਹਾਂ ਸਭ ਦੁਨੀਆ ਤੇਰੇ ਵਿੱਚ ਤੱਕੀ... ਤੇਰੇ ਮਿਲਿਅਨ ਵਿਲੀਅਨ ਕੀ ਕਰਨੇ... ਬਸ ਉਹਨਾਂ ਨੂੰ ਆਪਣੇ ਕੋਲ ਰੱਖੀਂ...ਜਦ ਛੱਡ ਗਏ ਕੱਲਾ ਤੜਫਨਗੇ, ਚੇਤੇ ਜੱਸੜ ਦੇ ਬੋਲ ਰੱਖੀ... ਮਾਵਾਂ ਜਿਓਂਦੀਆਂ ਰਹਿਣ, ਸਾਰੀ ਜ਼ਿੰਦਗੀ ਤੁਹਾਡੇ ਪਿਆਰ ਦਾ ਕਰਜ਼ਦਾਰ...