Nimrat Khaira Suhagan Look From The Album Maanmatti: ਪੰਜਾਬੀ ਗਾਇਕ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ। ਇਸ ਐਲਬਮ ਰਾਹੀਂ ਗਾਇਕਾ ਨੇ ਪੰਜਾਬ ਦੇ ਸੱਭਿਆਚਾਰ ਨੂੰ ਖੂਬਸੂਰਤ ਗੀਤਾਂ ਰਾਹੀਂ ਸ਼ਬਦਾਂ ਵਿੱਚ ਪਿਰੋਇਆ ਹੈ। ਦੱਸ ਦੇਈਏ ਕਿ ਨਿਮਰਤ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਿਆਰ ਦਿੱਤਾ ਜਾ ਰਿਹਾ ਹੈ। ਐਲਬਮ ਮਾਣਮੱਤੀ ਦੇ ਗੀਤ ਦਾਦੀਆ ਨਾਨੀਆਂ ਦਾ ਵੀਡੀਓ ਰਿਲੀਜ਼ ਕੀਤਾ ਜਾ ਚੁੱਕਾ ਹੈ। ਇਸ ਤੋਂ ਬਾਅਦ ਹੁਣ ਐਲਬਮ ਦੇ ਦੂਜੇ ਗੀਤ ਸੁਹਾਗਣ ਵਿੱਚੋਂ ਵੀ ਨਿਮਰਤ ਦਾ ਲੁੱਕ ਆਊਟ ਕਰ ਦਿੱਤਾ ਗਿਆ ਹੈ। ਜਿਸ ਵਿੱਚ ਗਾਇਕਾ ਬੇਹੱਦ ਖੂਬਸੂਰਤ ਲਾਲ ਰੰਗ ਦੇ ਸੂਟ ਵਿੱਚ ਵਿਖਾਈ ਦੇ ਰਹੀ ਹੈ।
ਗਾਇਕਾ ਨਿਮਰਤ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ਼ ਨੂੰ ਸ਼ੇਅਰ ਕਰ ਗਾਇਕਾ ਨੇ ਕੈਪਸ਼ਨ ਵਿੱਚ ਲਿਖਿਆ, ਪਹਿਲੀ ਤਾਂ ਹੋਈ ਨੀਂ ਮੈਂ ਆਪ ਸੁਹਾਗਣ ….ਇਹ ਗਾਣੇ ਵਿੱਚੋਂ ਸਾਰੰਗੀ ਦਾ ਜੋ ਫੀਲ ਆ ਨਾ... ਬਾਕਮਾਲ ਕਲਾਸਿਕ.Shoutout to @mominkhanofficial ...
ਦੱਸ ਦੇਈਏ ਕਿ ਨਿਮਰਤ ਦੀ ਐਲਬਮ ਮਾਣਮੱਤੀ ਵਿੱਚ Dadiya’n Naniya’n - ਦਾਦੀਆਂ ਨਾਨੀਆਂ - The Kidd, Suhagan - ਸੁਹਾਗਣ - The Kidd, Jang - ਜੰਗ - The Kidd, Qayanat - ਕਾਇਨਾਤ - Opi Music, Akhan - ਅੱਖਾਂ - Mxrci, Pippal Pattiyan - ਪਿੱਪਲ ਪੱਤੀਆਂ - The kidd, Sau Sau Gallan - ਸੌ ਸੌ ਗੱਲਾਂ - Mxrci, Door Door - ਦੂਰ ਦੂਰ - The Kidd, Sone da Sareer - ਸੋਨੇ ਦਾ ਸਰੀਰ ਵਰਗੇ ਸ਼ਾਨਦਾਰ ਗੀਤ ਸ਼ਾਮਿਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।