Resham Singh Anmol on Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇੱਕ ਵਾਰ ਫਿਰ ਤੋਂ ਆਪਣੇ ਵਿਵਾਦਿਤ ਬਿਆਨ ਦੇ ਚਲਦਿਆਂ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਦੀ ਫਿਲਮ 'ਐਮਰਜੈਂਸੀ ਨੂੰ ਲੈ ਕੇ ਵਿਵਾਦ ਭੱਖਿਆ ਹੋਇਆ ਹੈ। ਇਸ ਦੌਰਾਨ ਕੰਗਨਾ ਨੇ ਪੰਜਾਬ ਤੇ ਕਿਸਾਨੀ ਅੰਦੋਲਨ (Farmer Protest) ਵਿਚਾਲੇ ਇੱਕ ਹੋਰ ਭੜਕਾਊ ਬਿਆਨ ਦਿੱਤਾ ਹੈ। ਉਸ ਦੇ ਪੰਜਾਬ ਦੀ ਬੰਗਲਾਦੇਸ਼ (Bangladesh) ਨਾਲ ਤੁਲਨਾ ਕਰ ਦਿੱਤੀ ਹੈ। ਜਿਸ ਕਾਰਨ ਹਰ ਪਾਸੇ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ। 



ਕੰਗਨਾ ਰਣੌਤ ਵੱਲੋਂ ਪੰਜਾਬ ਤੇ ਕਿਸਾਨੀ ਅੰਦੋਲਨ ਤੇ ਵਿਵਾਦਿਤ ਬਿਆਨ


ਦਰਅਸਲ, ਕੰਗਨਾ ਰਣੌਤ ਨੇ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿਹਾ, ਪੰਜਾਬ ਵਿੱਚ ਧਰਮ ਪਰਿਵਰਤਨ ਹੋ ਰਿਹਾ, ਤੇ ਖਾਲਿਸਤਾਨੀ (Khalistan) ਗੈਂਗ ਕੰਮ ਕਰ ਰਹੇ ਹਨ, ਉਹ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਖ਼ੁਦ ਹੀ ਇਨਸਾਫ਼ ਕਰਨ ਲੱਗਦੇ ਹਨ। ਪੰਜਾਬ (Punjab) ਵਿੱਚ ਜੋ ਵੀ ਹੋ ਰਿਹਾ ਹੈ ਉਹ ਸਹੀ ਨਹੀਂ ਹੈ।



ਇਸ ਮੌਕੇ ਕੰਗਨਾ ਨੇ ਕਿਸਾਨੀ ਅੰਦੋਲਨ ਬਾਬਤ ਜ਼ਿਕਰ ਕਰਦਿਆਂ ਕਿਹਾ ਕਿ ਅੰਦੋਲਨ ਦੌਰਾਨ ਉੱਥੇ ਬਲਾਤਕਾਰ ਹੋਏ ਤੇ ਉੱਥੇ ਲਾਸ਼ਾਂ ਟੰਗੀਆਂ ਗਈਆਂ ਸਨ। ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ ਉਹ ਸਰਾਸਰ ਗ਼ਲਤ ਹੈ, ਬੰਗਲਾਦੇਸ਼ ਵਿੱਚ ਜੋ ਹੋਇਆ ਉਹ ਇੱਥੇ ਹੋਣ ਵਿੱਚ ਦੇਰ ਨਹੀਂ ਲੱਗਣੀ। ਕਿਸਾਨਾਂ ਦੇ ਹਿੱਤਾਂ ਵਾਲੇ ਬਿੱਲ ਵਾਪਸ ਵੀ ਹੋ ਗਏ ਨੇ ਪਰ ਉਹ ਅਜੇ ਵੀ ਧਰਨਿਆਂ ਉੱਤੇ ਬੈਠੇ ਹਨ। ਇਹ ਬੰਗਲਾਦੇਸ਼ ਵਾਂਗ ਲੰਬੀ ਯੋਜਨਾ ਹੈ।



ਰੇਸ਼ਮ ਸਿੰਘ ਅਨਮੋਲ ਨੇ ਕੰਗਨਾ 'ਤੇ ਕੱਸਿਆ ਤੰਜ


ਇਸ ਦੌਰਾਨ ਕੰਗਨਾ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਹੋਏ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਕਿਹਾ ਇੱਕ ਬਿੱਲੀ ਦੀਆਂ ਕਈ ਫਿਲਮਾਂ ਫਲਾੱਪ ਹੋਣ ਤੋਂ ਬਾਅਦ ਨਵੀਂ ਫਿਲਮ ਆ ਰਹੀ ਆ, ਜਿਸ ਨੂੰ ਪ੍ਰਮੋਟ ਕਰਨ ਲਈ ਬਿੱਲੀ ਮਿਆਉ-ਮਿਆਉ ਕਰ ਰਹੀ ਆ...ਉਸਦੀਆਂ ਗੱਲਾਂ ਵਿੱਚ ਆ ਕੇ ਜਵਾਬ ਨਾ ਦਿਓ...ਐਂਡ ਨਾ ਹੀ ਮੂਵੀ ਦਾ ਨਾਂਅ ਪ੍ਰਮੋਟ ਕਰੋ... ਤੁਸੀ ਵੀ ਵੇਖੋ ਕਲਾਕਾਰ ਦੀ ਇਹ ਪੋਸਟ...





ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।