ਚੰਡੀਗੜ੍ਹ: ਪੰਜ ਦਹਾਕਿਆਂ ਤਕ ਆਪਣੇ ਦਮ ਤੇ ਲੰਬੀ ਹੇਕ ਨਾਲ ਰਵਾਇਤੀ ਪੰਜਾਬੀ ਗਾਇਕੀ ਦੀ ਸੇਵਾ ਕਰਨ ਵਾਲੀ ਗੁਰਮੀਤ ਬਾਵਾ ਅਲਵਿਦਾ ਕਹਿ ਗਏ ਹਨ। ਉਨ੍ਹਾਂ ਦਾ ਸੋਮਵਾਰ ਨੂੰ ਅੰਮ੍ਰਿਤਸਰ ਵਿਖੇ ਸਰਕਾਰ ਕੀਤਾ ਗਿਆ। ਇੱਥੇ ਵੱਡੀ ਗਿਣਤੀ 'ਚ ਸ਼ਹਿਰ ਵਾਸੀ ਤਾਂ ਪਹੁੰਚੇ ਪਰ ਕਲਾ ਜਗਤ ਨਾਲ ਜੁੜੀਆਂ ਗਿਣਵੀਆਂ ਸ਼ਖਸ਼ੀਅਤਾਂ ਹੀ ਪਹੁੰਚੀਆਂ। ਇਸ ਕਰਕੇ ਸਤਿੰਦਰ ਸੱਤੀ ਨੇ ਪੰਜਾਬੀ ਕਲਾਕਾਰਾਂ ਦੀ ਕਲਾਸ ਲਾਈ ਹੈ।
ਫੇਸਬੁੱਕ ਉੱਪਰ ਲਾਈਵ ਹੋ ਕੇ ਉਨ੍ਹਾਂ ਕਿਹਾ ਕਿ ਚੰਦ ਕਲਾਕਾਰਾਂ ਤੋਂ ਇਲਾਵਾ ਕੋਈ ਨਜ਼ਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਗੁਰਮੀਤ ਬਾਵਾ ਦੇ ਗੀਤ ਗਾ ਕੇ ਕਈ ਕਲਾਕਾਰ ਹਿੱਟ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਗੁਰਮੀਤ ਬਾਵਾ ਦੇ ਭੋਗ 'ਤੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਗੁਰਮੀਤ ਬਾਵਾ ਦੇ ਭੋਗ 'ਤੇ ਸਾਰੇ-ਨਵੇਂ ਪੁਰਾਣੇ ਕਲਾਕਾਰ ਪਹੁੰਚਣ।
ਸੱਤੀ ਨੇ ਫੇਸਬੁੱਕ ਉੱਪਰ ਪੋਸਟ ਪਾਈ ਹੈ, ਗੁਰਮੀਤ ਬਾਵਾ ਜੀ ਨੂੰ ਸਟੇਜਾਂ ਤੇ ਮਾਂ ਕਹਿਣ ਵਾਲੇ ਕਲਾਕਾਰ, ਉਨ੍ਹਾਂ ਦੀ ਅਰਥੀ ਨੂੰ ਮੋਢਾ ਦੇਣ ਦਾ ਸਮਾਂ ਨਾ ਕੱਢ ਸਕੇ....
ਦੱਸ ਦਈਏ ਕਿ ਕਲਾ ਜਗਤ ਨਾਲ ਜੁੜੀਆਂ ਹਸਤੀਆਂ ਨੇ ਗੁਰਮੀਤ ਬਾਵਾ ਦੇ ਅਕਾਲ ਚਲਾਣੇ ਨੂੰ ਵੱਡਾ ਘਾਟਾ ਦੱਸਿਆ ਹੈ। ਕੁਝ ਕਲਾਕਾਰਾਂ ਨੇ ਸਸਕਾਰ ਮੌਕੇ ਸਰਕਾਰੀ ਸਨਮਾਨ ਨਾ ਦਿੱਤੇ ਜਾਣ 'ਤੇ ਗਿਲਾ ਕੀਤਾ। ਕੁਝ ਨੇ ਗੁਰਮੀਤ ਬਾਵਾ ਦੇ ਨਾਮ 'ਤੇ ਅਕਾਦਮੀ ਜਾਂ ਕੋਈ ਵੱਡੀ ਯਾਦਗਾਰ ਬਣਾਉਣ ਦੀ ਮੰਗ ਕੀਤੀ।
ਗੁਰਮੀਤ ਬਾਵਾ ਦੇ ਪਤੀ ਕਿਰਪਾਲ ਬਾਵਾ ਨੇ ਸਸਕਾਰ ਮੌਕੇ ਨਮ ਅੱਖਾਂ ਨਾਲ ਆਪਣੀ ਜੀਵਨ ਸਾਥਣ ਦੀ ਹੇਕ ਦਾ ਜਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹੀ ਗੁਰਮੀਤ ਨੂੰ ਹਮੇਸ਼ਾ ਹੇਕ ਲਾਉਣ ਲਈ ਕਿਹਾ ਸੀ ਕਿ ਤੁਸੀਂ ਹਰ ਜਗ੍ਹਾ ਹੇਕ ਲਾਉਣੀ ਹੈ ਤੇ ਇਸ ਦੀ ਕੀ ਮਹੱਤਤਾ ਹੈ। ਜਾਰਜੀਆ 'ਚ ਬਣੇ ਹੇਕ ਦੇ ਵਿਸ਼ਵ ਰਿਕਾਰਡ ਦਾ ਵੀ ਕਿਰਪਾਲ ਬਾਵਾ ਨੇ ਜਿਕਰ ਕੀਤਾ।
ਇਹ ਵੀ ਪੜ੍ਹੋ: Punjab Congress: ਮੁੱਖ ਮੰਤਰੀ ਚੰਨੀ ਦਾ ਨਵਾਂ ਧਮਾਕਾ! ਹੁਣ ਪੰਜਾਬੀ ਸਿਰਫ਼ 100 ਰੁਪਏ 'ਚ ਵੇਖਣਗੇ ਟੈਲੀਵਿਜ਼ਨ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/