Firing On Bunty Bains Video: ਪੰਜਾਬੀ ਮਰਹੂਮ ਗਾਇਕ ਦੇ ਪੁਰਾਣੇ ਮੈਨੇਜਰ ਅਤੇ ਗੀਤਕਾਰ ਬੰਟੀ ਬੈਂਸ ਦੀ ਜਾਨ ਉੱਪਰ ਖਤਰਾ ਮੰਡਰਾ ਰਿਹਾ ਹੈ। ਦੱਸ ਦੇਈਏ ਕਿ ਬੀਤੀ ਰਾਤ ਗੀਤਕਾਰ ਉੱਪਰ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਬੰਟੀ ਬੈਂਸ ਮੋਹਾਲੀ ਦੇ ਇੱਕ ਰੈਸਟੋਰੈਂਟ ;ਚ ਬੈਠੇ ਸਨ। ਇਸ ਵਿਚਾਲੇ ਇਸ ਹਾਦਸੇ ਦਾ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਿਆ, ਜੋ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਫੈਲ ਰਿਹਾ ਹੈ। ਇਹ ਵੀਡੀਓ Punjab Tak ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਵਿੱਚ ਤੁਸੀ ਘਟਨਾ ਨੂੰ ਸਾਫ ਵੇਖ ਸਕਦੇ ਹੋ। 






 


ਜਾਣਕਾਰੀ ਮੁਤਾਬਕ ਕੁੱਝ ਅਣਪਛਾਤੇ ਹਮਲਾਵਰਾਂ ਨੇ ਬੰਟੀ ਬੈਂਸ 'ਤੇ ਫਾਇਰਿੰਗ ਕੀਤੀ। ਇਹ ਵਾਰਦਾਤ ਮੋਹਾਲੀ ਦੇ ਸੈਕਟਰ 79 'ਚ ਹੋਈ ਹੈ। ਇਸ ਤੋਂ ਪਹਿਲਾਂ ਗੀਤਕਾਰ ਨੂੰ ਲੈ ਕੇ ਖਬਰ ਆਈ ਸੀ ਕਿ ਉਨ੍ਹਾਂ ਨੂੰ ਲੱਕੀ ਪਟਿਆਲ ਨਾਮ ਦੇ ਗੈਂਗਸਟਰ ਨੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੂੰ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿੱਚ ਉਨ੍ਹਾਂ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਹੀ ਫਾਇਰਿੰਗ ਦੀ ਖਬਰ ਆਈ। ਦੱਸ ਦਈਏ ਲੱਕੀ ਪਟਿਆਲ ਮਸ਼ਹੂਰ ਗੈਂਗਸਟਰ ਹੈ, ਜੋ ਕੈਨੇਡਾ ਰਹਿੰਦਾ ਹੈ, ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਵਿਰੋਧੀ ਹੈ, ਜਦਕਿ ਉਹ ਬੰਬੀਹਾ ਗੈਂਗ ਦਾ ਮੈਂਬਰ ਹੈ।


ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕੀਤਾ


ਮਸ਼ਹੂਰ ਸੰਗੀਤਕਾਰ ਅਤੇ ਨਿਰਮਾਤਾ ਬੰਟੀ ਬੈਂਸ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਕੰਪੋਜ਼ ਅਤੇ ਪ੍ਰੋਡਿਊਸ ਕਰਦੇ ਰਹੇ ਹਨ। ਉਹ ਮੂਸੇਵਾਲਾ ਦੇ ਪੁਰਾਣੇ ਮੈਨੇਜਰ ਵੀ ਸਨ। ਫਿਲਹਾਲ ਪੁਲਿਸ ਨੇ ਸ਼ਿਕਾਇਤ ਮਿਲਣ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।