Simran Kaur Dhadli Maurh Movie Song: ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਧਾਦਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਸਿਮਰਨ ਨੂੰ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਵਿੱਚ ਤਿੰਨ ਗੀਤ ਗਾਉਣ ਦਾ ਮੌਕਾ ਮਿਲਿਆ। ਦਿਲਜੀਤ ਅਤੇ ਨਿਮਰਤ ਦੀ ਫਿਲਮ ਲਈ ਗੀਤ ਗਾ ਸਿਮਰਨ ਦੀ ਕਿਸਮਤ ਖੁੱਲ੍ਹ ਚੁੱਕੀ ਹੈ। ਦਿਲਜੀਤ ਤੋਂ ਬਾਅਦ ਹੁਣ ਉਹ ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਲਈ ਗੀਤ ਗਾਉਂਦੇ ਹੋਏ ਦਿਖਾਈ ਦੇਵੇਗੀ।
ਦਰਅਸਲ, ਸਿਮਰਨ ਕੌਰ ਧਾਦਲੀ ਵੱਲੋਂ ਐਮੀ ਵਿਰਕ ਅਤੇ ਦੇਵ ਖਰੌੜ ਦੀ ਫਿਲਮ ਮੌੜ ਵਿੱਚ ਗੀਤ ਫਰਾਰ ਨੂੰ ਆਪਣੀ ਆਵਾਜ਼ ਦਿੱਤੀ ਗਈ ਹੈ। ਇਸਦੀ ਜਾਣਕਾਰੀ ਗੀਤਕਾਰ, ਪ੍ਰੋਡਿਊਸਰ ਬੰਟੀ ਬੈਂਸ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਬੰਟੀ ਬੈਂਸ ਨੇ ਲਿਖਿਆ, ਮੌੜ ਫਿਲਮ ਦੇ ਗਾਣੇ ਚੋਂ ਫਰਾਰ (FARAAR) ਕਮਿੰਗ ਸੂਨ..! ਫਿਲਹਾਲ ਹੁਣ ਸਿਮਰਨ ਦੀ ਕਿਸਮਤ ਚਮਕਦੀ ਹੋਈ ਨਜ਼ਰ ਆ ਰਹੀ ਹੈ।
ਦੱਸ ਦੇਈਏ ਕਿ ਫਿਲਮ ਜੋੜੀ ਵਿੱਚ ਸਿਮਰਨ ਵੱਲੋਂ ਤਿੰਨ ਗੀਤ ਤੇਰੇ ਘਰ ਦਾ ਪ੍ਰੋਹਣਾ ਬਣਕੇ (TERE GHAR DA PRAUHNA BANKE) ਯਮਲੇ ਦੀ ਤੁੰਬੀ ( YAMLE DI TUMBI) ਸਕੀਮ ਲਾ ਗਈ (SCHEME LAA GYI) ਗੀਤ ਗਾਏ ਹਨ। ਸਿਮਰਨ ਦੀ ਆਵਾਜ਼ ਵਿੱਚ ਗਾਏ ਗੀਤਾਂ ਨੂੰ ਪ੍ਰਸ਼ੰਸ਼ਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਹ ਆਪਣੀ ਬੁਲੰਦ ਆਵਾਜ਼ ਨਾਲ ਦਰਸ਼ਕਾ ਦਾ ਮਨ ਮੋਹਦੇ ਹੋਏ ਦਿਖਾਈ ਦੇ ਰਹੀ ਹੈ।
ਕਾਬਿਲੇਗੌਰ ਹੈ ਕਿ ਸਿਮਰਨ ਵੱਲੋਂ ਫਿਲਮ ਜੋੜੀ ਵਿੱਚ ਗੀਤ ਗਾਉਣ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਸੀ। ਉਨ੍ਹਾਂ ਫਿਲਮ ਦੇ ਗੀਤਾਂ ਦੀਆਂ ਵੀਡੀਓ ਕਲਿੱਪ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਪੁਾਣੇ ਸੰਗੀਤ ਨਾਲ ਮੈਨੂੰ ਇਸ਼ਕ ਹੀ ਇੰਨਾ ਸੀ ਕੀ ਮੇਰਾ ਦਿਲ ਉਸ ਸੰਗੀਤ ਨੂੰ ਮੇਰੇ ਤੱਕ ਖਿੱਚ ਕੇ ਲੈ ਹੀ ਆਇਆ। 1 ਨਹੀਂ 2 ਨਹੀਂ, ਸਮਾ 3 ਅਲੱਗ-ਅਲੱਗ ਤਰਜ਼ਾ ਗਾਉਣ ਦਾ ਸਬੱਬ ਬਣਿਆ ਤੇ ਮੈਂ ਸ਼ੁਕਰ ਕਰਦੀ ਹਾਂ ਉਸ ਮਾਲਕ ਦਾ ਜਿਸਨੇ ਜੋੜੀ ਫਿਲਮ ਨੂੰ ਜ਼ਰਿਆ ਬਣਾਇਆ ਮੇਰੀ ਰੀਝ ਪੁਗਾਉਣ ਦਾ... ਦਿਲਜੀਤ ਦੋਸਾਂਝ ਬਾਈ ਨਾਲ ਪਹਿਲਾਂ ਦੋਗਾਣਾ... @rajranjodhofficial ਬਾਈ ਦੀ ਲਿਖਤ...