Punjabi Singer Sunanda Sharma: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਲੰਡਨ ਵਿੱਚ ਇੱਕ ਗੀਤ ਸ਼ੂਟ ਕੀਤਾ ਹੈ, ਜੋ ਜਲਦੀ ਹੀ ਰਿਲੀਜ਼ ਹੋਵੇਗਾ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਖਾਸ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਉਹ ਕਾਫ਼ੀ ਭਾਵੁਕ ਨਜ਼ਰ ਆਈ। ਗਾਇਕਾ ਨੇ ਕਿਹਾ ਕਿ ਪਿਛਲੇ ਦੋ ਸਾਲ ਉਨ੍ਹਾਂ ਲਈ ਸੰਘਰਸ਼ ਭਰੇ ਰਹੇ ਹਨ।

Continues below advertisement

ਫਾਦਰ ਸਾਬ੍ਹ ਚਲੇ ਗਏ, ਕਈ ਮੁਸ਼ਕਿਲਾਂ ਆਈਆਂ, ਪਰ ਮੈਂ ਹਾਰ ਨਹੀਂ ਮੰਨੀ। ਅਕਸਰ ਕਿਹਾ ਜਾਂਦਾ ਹੈ ਕਿ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ, ਪਰ ਮੈਂ ਅਜਿਹੀ ਚਾਦਰ ਬੈੱਡ ਉੱਪਰ ਵਿਛਾਈ ਹੀ ਨਹੀਂ, ਜਿਸ ਹਿਸਾਬ ਨਾਲ ਮੈਨੂੰ ਢਲਣਾ ਪਵੇ। ਸੁਨੰਦਾ ਸ਼ਰਮਾ ਨੇ ਵੀਡੀਓ ਵਿੱਚ ਕੀ ਕੁਝ ਖਾਸ ਕਿਹਾ, ਇੱਥੇ ਜਾਣੋ...

ਗਲੀ ਅਤੇ ਮੁਹੱਲੇ ਵਿੱਚ ਵੱਡੀ ਹੋਈ

Continues below advertisement

ਸੁਨੰਦਾ ਸ਼ਰਮਾ ਨੇ ਕਿਹਾ, "ਮੈਂ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟੀ ਹਾਂ।  ਬਹੁਤ ਹੀ ਆਮ ਪਰਿਵਾਰ ਤੋਂ ਮੈਂ ਗਲੀਆਂ ਅਤੇ ਮੁਹੱਲੇ ਵਿੱਚ ਵੱਡੀ ਹੋਈ ਹਾਂ। ਬਚਪਨ ਤੋਂ ਸੁਣਿਆ ਸੀ ਕਿ ਜਿੰਨੀ ਚਾਦਰ ਹੋਵੇ ਉਨੇ ਹੀ ਪੈਰ ਪਸਾਰਨੇ ਚਾਹੀਦੇ...

ਪਰ ਮੈਂ ਕਦੇ ਵੀ ਅਜਿਹੀ ਚਾਦਰ ਨਹੀਂ ਵਰਤੀ ਜਿਸਦੇ ਅਨੁਸਾਰ ਮੈਨੂੰ ਢਲਣਾ ਪਵੇ। ਮੈਂ ਹਮੇਸ਼ਾ ਬੈੱਡ ਵੱਡਾ ਕੀਤਾ ਹੈ।" ਕਹਿਣ ਦਾ ਮਤਲਬ ਇਹ ਹੈ ਕਿ ਮੇਰੀ ਸੋਚ ਕਦੇ ਛੋਟੀ ਨਹੀਂ ਹੋਈ। ਮੈਂ ਹਮੇਸ਼ਾ ਆਪਣੇ ਲਈ ਵੱਡਾ ਸੋਚਿਆ ਅਤੇ ਜੋ ਸੋਚਿਆ, ਉਹ ਹਾਸਿਲ ਕੀਤਾ।

 

ਪਿਤਾ ਦੇ ਜਾਣ ਤੋਂ ਬਾਅਦ ਮੁਸ਼ਕਲ ਸਮਾਂ ਆਇਆ

ਦੋ ਸਾਲ ਮੇਰੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਨ ਰਹੇ। ਮੇਰੇ ਪਿਤਾ ਦੇ ਜਾਣ ਤੋਂ ਬਾਅਦ, ਇੱਕ ਮੁਸ਼ਕਲ ਸਮਾਂ ਸ਼ੁਰੂ ਹੋਇਆ, ਜਿਵੇਂ ਕਿ ਤੁਸੀਂ ਸਾਰਿਆਂ ਨੇ ਦੇਖਿਆ ਹੋਵੇਗਾ। ਜਿਨ੍ਹਾਂ ਨੇ ਮੇਰਾ ਸਫ਼ਰ ਦੇਖਿਆ ਹੈ ਉਹ ਇਹ ਜਾਣਦੇ ਹਨ।

ਇਸ ਸਭ ਤੋਂ ਨਿਕਲਣ ਤੋਂ ਬਾਅਦ ਮੈਂ ਹਾਰ ਨਹੀਂ ਮੰਨੀ, ਮੈਂ ਰੁਕੀ ਨਹੀਂ। ਮੈਂ ਥੱਕੀ ਨਹੀਂ ਸੀ, ਮੈਨੂੰ ਰੋਣਕ ਦੀ ਬਹੁਤ ਕੋਸ਼ਿਸ਼ ਹੋਈ, ਮੇਰੇ ਨਾਲ ਕਈ ਚੀਜ਼ਾਂ ਹੋਈਆਂ। ਪਰ ਮੈਂ ਹਾਲਾਤਾਂ ਅੱਗੇ ਹਾਰ ਨਹੀਂ ਮੰਨੀ।

ਦੁਬਾਰਾ ਖੜ੍ਹੀ ਹੋ ਸਕਦੀ ਹੈ ਜ਼ਿੰਦਗੀ 

ਸੁਨੰਦਾ ਨੇ ਕਿਹਾ ਕਿਉਂਕਿ ਕੋਈ ਇੱਕ ਬੱਚਾ ਮੇਰੀ ਯਾਤਰਾ ਨੂੰ ਦੇਖ ਰਿਹਾ ਹੋਏਗਾ। ਮੈਂ ਉਨ੍ਹਾਂ ਲਈ ਇੱਕ ਉਦਾਹਰਣ ਬਣਨਾ ਚਾਹੁੰਦੀ ਸੀ। ਮੈਂ ਉਨ੍ਹਾਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਜੋ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰ ਰਹੇ ਹਨ ਕਿ ਜੇ ਮੈਂ ਜ਼ਿੰਦਗੀ ਵਿੱਚ ਦੁਬਾਰਾ ਖੜ੍ਹੀ ਹੋ ਸਕਦੀ ਹਾਂ, ਤਾਂ ਤੁਸੀਂ ਸਾਰੇ ਕੁਝ ਵੀ ਕਰ ਸਕਦੇ ਹੋ। ਅੱਜ ਗੁਰੂ ਪੂਰਬ ਦਿਨ ਹੈ।

ਮੈਂ ਥੋੜ੍ਹੀ ਭਾਵੁਕ ਹਾਂ

ਮੈਂ ਥੋੜ੍ਹੀ ਭਾਵੁਕ ਹਾਂ। ਮੈਂ ਸਾਰੀਆਂ ਚੀਜ਼ਾਂ ਨਾਲ ਲੜ੍ਹ ਕੇ ਆਪਣਾ ਗੀਤ ਦੁਬਾਰਾ ਬਣਾ ਲਿਆ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਂ ਹਾਰ ਨਹੀਂ ਮੰਨੀ, ਮੈਂ ਥੱਕੀ ਵੀ ਨਹੀਂ, ਅਕੀ ਵੀ ਨਹੀਂ। ਕੱਲ੍ਹ ਮੈਂ ਪੋਸਟਰ ਰਿਲੀਜ਼ ਕਰਾਂਗੀ, ਅਤੇ ਉਸ ਤੋਂ ਬਾਅਦ, ਮੈਂ ਹੋਰ ਰਿਲੀਜ਼ ਕਰਾਂਗੀ। ਹੁਣ ਮੈਨੂੰ ਤੁਹਾਡੇ ਸਾਰਿਆਂ ਦੇ ਸਮਰਥਨ ਦੀ ਲੋੜ ਹੈ। ਮੇਰਾ ਦਿਲ ਥੋੜ੍ਹਾ ਭਾਰੀ ਹੈ, ਪਰ ਮੈਂ ਖੁਸ਼ ਵੀ ਹਾਂ। ਜਦੋਂ ਤੁਸੀਂ ਖੁਸ਼ ਹੁੰਦੇ ਹੋ, ਤਾਂ ਪਤਾ ਨਹੀਂ ਲੱਗਦਾ ਕੀ ਕਰਨਾ ਹੈ। ਬੰਦਾ  ਬੌਖਲਾ ਜਾਂਦਾ ਹੈ। ਫਾਇਨਲੀ ਮੇਰਾ ਗੀਤ ਆ ਰਿਹਾ ਹੈ।

ਪਿੰਕੀ ਧਾਲੀਵਾਲ ਨਾਲ ਵਿਵਾਦ

ਦੱਸ ਦੇਈਏ ਕਿ ਸੁਨੰਦਾ ਸ਼ਰਮਾ ਨਿਰਮਾਤਾ ਪਿੰਕੀ ਧਾਲੀਵਾਲ ਨਾਲ ਵਿਵਾਦ ਦੇ ਚਲਦਿਆਂ ਸੁਰਖੀਆਂ ਵਿੱਚ ਰਹੀ। ਗਾਇਕਾ ਨੇ ਉਸ 'ਤੇ ਵਿੱਤੀ ਸ਼ੋਸ਼ਣ ਦਾ ਦੋਸ਼ ਲਗਾਇਆ। ਮਾਮਲਾ ਮੋਹਾਲੀ ਪੁਲਿਸ ਸਟੇਸ਼ਨ ਤੱਕ ਪਹੁੰਚਿਆ, ਜਿਸ ਕਾਰਨ ਪਿੰਕੀ ਧਾਲੀਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਬਾਅਦ ਵਿੱਚ ਸਾਰੇ ਵਿਵਾਦ ਖਤਮ ਹੋਏ।