Attack on Sunanda Sharma Car: ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਇੰਟਰਨੈੱਟ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਗਾਇਕਾ ਦੀ ਕਾਰ ਦੀ ਭੰਨਤੋੜ ਹੋਈ ਅਤੇ ਲੱਖਾਂ ਰੁਪਏ ਦਾ ਸਾਮਾਨ ਅਤੇ ਉਨ੍ਹਾਂ ਦੇ ਦੋ ਮਹਿੰਗੇ ਬੈਗ ਚੋਰੀ ਕਰ ਲਏ ਗਏ। ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕਾ ਅਤੇ ਅਦਾਕਾਰਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਕਿਸੇ ਕੰਮ ਲਈ ਲੰਡਨ, ਯੂਕੇ ਪਹੁੰਚੀ ਹੈ। ਜਿੱਥੇ ਬੀਤੇ ਦਿਨੀਂ ਸਵੇਰੇ ਉਨ੍ਹਾਂ ਨਾਲ ਇਹ ਘਟਨਾ ਵਾਪਰੀ। ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਖੁਦ ਇਸ ਪੂਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਗਾਇਕਾ ਸੁਨੰਦਾ ਸ਼ਰਮਾ ਨੇ ਕਿਹਾ- ਮੈਂ ਇਸ ਸਮੇਂ ਲੰਡਨ ਵਿੱਚ ਹਾਂ ਅਤੇ ਮੇਰੀ ਕਾਰ ਦੀ ਇਹ ਹਾਲਤ ਹੈ। ਗਾਇਕਾ ਸੁਨੰਦਾ ਸ਼ਰਮਾ ਦੀ ਜੈਗੁਆਰ ਕਾਰ ਦਾ ਪਿਛਲਾ ਸ਼ੀਸ਼ਾ ਅਤੇ ਪਿਛਲੀ ਸੀਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ। ਜਿਸ ਦਾ ਸ਼ੀਸ਼ਾ ਬਾਹਰ ਟੁੱਟ ਕੇ ਡਿੱਗਿਆ ਹੋਇਆ ਸੀ।

 

ਸੁਨੰਦਾ ਸ਼ਰਮਾ ਨੇ ਉਕਤ ਸ਼ੀਸ਼ਾ ਦਿਖਾਉਂਦੇ ਹੋਏ ਕਿਹਾ- ਸ਼ਰਾਰਤੀ ਅਨਸਰਾਂ ਨੇ ਲੰਡਨ ਵਿੱਚ ਉਸਦਾ ਬੈਗ ਚੋਰੀ ਕਰ ਲਿਆ ਹੈ। ਸੁਨੰਦਾ ਨੇ ਅੱਗੇ ਕਿਹਾ- ਮੇਰੀ ਮਿਹਨਤ ਦੀ ਕਮਾਈ ਨਾਲ ਖਰੀਦੇ ਗਏ ਮੇਰੇ ਦੋ ਕੀਮਤੀ ਲੂਈਸ ਵਿਟਨ ਬੈਗ, ਇੱਕ ਬ੍ਰੀਫਕੇਸ ਅਤੇ ਇੱਕ ਲੂਈਸ ਵਿਟਨ ਹੈਂਡਬੈਗ ਚੋਰੀ ਹੋ ਗਏ ਹਨ। ਦੋਵੇਂ ਬੈਗ ਮੇਰੇ ਮਨਪਸੰਦ ਸਨ, ਜੋ ਚੋਰ ਆਪਣੇ ਨਾਲ ਲੈ ਗਏ। ਉਨ੍ਹਾਂ ਨੇ ਮੇਰੀ ਕਾਰ ਦਾ ਕੀ ਕੀਤਾ? ਇਸ ਵਿੱਚ ਮੇਰਾ ਬਹੁਤ ਕੁਝ ਚੱਲਿਆ ਗਿਆ।

ਹਾਲਾਂਕਿ ਇਸ ਦੌਰਾਨ ਸੁਨੰਦਾ ਸ਼ਰਮਾ ਨੇ ਜਿਸ ਤਰੀਕੇ ਨਾਲ ਇਹ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ, ਉਸ ਉੱਪਰ ਪ੍ਰਸ਼ੰਸਕ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸ਼ੁਰੂ ਵਿੱਚ ਮੈਨੂੰ ਲੱਗਾ ਕਾਰ ਦੀ ਪ੍ਰਮੋਸ਼ਨ ਕਰ ਰਹੇ। ਇਸ ਉੱਪਰ ਗਾਇਕਾ ਨੇ ਜਵਾਬ ਦਿੰਦੇ ਹੋਏ ਕਿਹਾ ਲੈ... ਜਦੋਂਕਿ ਇੱਕ ਹੋਰ ਯੂਜ਼ਰ ਨੇ ਕਿਹਾ ਇੰਨੀ ਟੈਂਸ਼ਨ ਵਿੱਚ ਵੀ ਸਮਾਇਲ ਪਿਆਰੀ ਹੈ ਤੁਹਾਡੀ...

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।