Karan Aujla On Father Death: ਪੰਜਾਬੀ ਗਾਇਕ ਕਰਨ ਔਜਲਾ (Karan Aujla) ਆਪਣੀ ਗਾਇਕੀ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਆਪਣੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਕਰਨ ਦੀ ਨਿੱਜੀ ਜ਼ਿੰਦਗੀ ਤੋਂ ਵੀ ਜ਼ਿਆਦਾਤਰ ਪ੍ਰਸ਼ੰਸ਼ਕ ਜਾਣੂ ਹੋਣਗੇ। ਕਲਾਕਾਰ ਨੇ ਬਹੁਤ ਘੱਟ ਉਮਰ ਵਿੱਚ ਆਪਣੇ ਮਾਤਾ-ਪਿਤਾ ਨੂੰ ਹਮੇਸ਼ਾ-ਹਮੇਸ਼ਾ ਲ਼ਈ ਗੁਆ ਦਿੱਤਾ। ਪਰ ਔਜਲਾ ਦੇ ਗੀਤਾਂ ਅਤੇ ਯਾਦਾਂ ਵਿੱਚ ਉਨ੍ਹਾਂ ਦੇ ਮਾਤਾ-ਪਿਤਾ ਹਮੇਸ਼ਾ ਜ਼ਿੰਦਾ ਹਨ। ਹਾਲ ਹੀ ਵਿੱਚ ਪੰਜਾਬੀ ਗਾਇਕ ਨੇ ਪਿਤਾ ਦੇ ਦੇਹਾਂਤ ਬਾਰੇ ਸਾਲਾਂ ਬਾਅਦ ਆਪਣੇ ਦਿਲ ਦਾ ਦਰਦ ਬਿਆਨ ਕੀਤਾ।
ਦਰਅਸਲ, ਹਾਲ ਹੀ ਵਿੱਚ ਕਰਨ ਔਜਲਾ ਤਰੰਨੁਮ ਥਿੰਦ ਦੇ ਪੋਡਕਾਸਟ ਦਾ ਹਿੱਸਾ ਬਣੇ। ਇਸ ਦੌਰਾਨ ਕਰਨ ਔਜਲਾ ਨੇ ਆਪਣੀ ਜ਼ਿੰਦਗੀ ਦੇ ਡੂੰਘੇ ਦਰਦ ਪ੍ਰਸ਼ੰਸਕਾਂ ਨਾਲ ਫਰੋਲੇ। ਇਸ ਦੌਰਾਨ ਕਰਨ ਨੇ ਆਪਣੀ ਜ਼ਿੰਦਗੀ ਦੇ ਉਸ ਬੁਰੇ ਦੌਰ ਬਾਰੇ ਦੱਸਿਆ ਜਿਸ ਤੋਂ ਕੋਈ ਵੀ ਨਹੀਂ ਗੁਜ਼ਰਨਾ ਚਾਹੁੰਦਾ। ਕਲਾਕਾਰ ਨੇ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਬਾਰੇ ਦੱਸਦੇ ਹੋਏ ਕਿਹਾ ਕਿ ਮੇਰੇ ਵਿੱਚ ਇੰਨੀ ਹਿਮੰਤ ਨਹੀਂ ਸੀ ਕਿ ਮੈਂ ਉੱਥੇ ਜਾਵਾਂ ਅਤੇ ਪਿਤਾ ਨੂੰ ਦੇਖਾਂ। ਮੈਂ ਡਰ ਰਿਹਾ ਸੀ, ਮੈਂ ਸੌਣ ਦੀ ਐਕਟਿੰਗ ਕੀਤੀ, ਮੈਂ ਅੰਦਰ ਜਾ ਕੇ ਪੈ ਗਿਆ ਬਾਹਰ ਕੋਈ ਕਹਿ ਰਿਹਾ ਸੀ ਕਿ ਬਾੱਡੀ ਆ ਗਈ, ਮੈਂ ਨਹੀਂ ਚਾਹੁੰਦਾ ਸੀ ਕਿ ਕੋਈ ਮੈਨੂੰ ਅੰਦਰ ਆ ਕੇ ਉੱਠਾਵੇ, ਉਦੋਂ ਮੈਂ ਪਹਿਲਾਂ ਆਪਣੇ ਡੈਡੀ ਦਾ ਮੂੰਹ ਗੱਡੀ ਵਿੱਚ ਵੇਖਿਆ... ਤੁਸੀ ਵੀ ਵੇਖੋ ਕਰਨ ਔਜਲਾ ਦਾ ਇਹ ਵੀਡੀਓ...
ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ। ਇਸ ਐਲਬਮ ਨੇ ਰਿਲੀਜ਼ ਹੁੰਦਿਆ ਹੀ ਕਈ ਰਿਕਾਰਡ ਬਣਾਏ। ਐਲਬਮ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਲਿਆ। ਇੱਥੋਂ ਤੱਕ ਕਿ ਗੋਰੇ ਵੀ ਕਰਨ ਦੇ ਗਾਣਿਆਂ 'ਤੇ ਥਿਰਕਦੇ ਨਜ਼ਰ ਆਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਕਰਨ ਦਾ ਗੀਤ ਜੀ ਨਈ ਲੱਗਦਾ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਇਸਨੇ ਧਮਾਲ ਮਚਾ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।