Jyoti Nooran With Her Grandmother: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਬੇਹੱਦ ਮਸ਼ਹੂਰ ਹੈ। ਉਹ ਆਪਣੀ ਗਾਇਕੀ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਖੂਬ ਮਨੋਰੰਜਨ ਕਰ ਰਹੀ ਹੈ। ਇਸ ਤੋਂ ਇਲਾਵਾ ਜੋਤੀ ਨੂਰਾਂ ਆਪਣੀ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਜੋਤੀ ਨੂਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਦਰਸ਼ਕਾਂ ਨਾਲ ਸਾਂਝੇ ਕਰਦੀ ਹੈ। ਇਸ ਵਿਚਕਾਰ ਜੋਤੀ ਨੇ ਆਪਣੀ ਦਾਦੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਸੂਫ਼ੀ ਗਾਇਕਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਜੋਤੀ ਨੇ ਲਿਖਿਆ, ਮੇਰੀ ਦਾਦੀ ਬੀਬੀ ਸਰਵਨ ਨੂਰਾਂ ਕਿਆ ਬਾਤ ਸੀ ਇਨ੍ਹਾਂ ਦੀ... ਬੀਬੀ ਮਿਸ ਯੂ ਬਹੁਤ ਸਾਰਾ...
ਗਾਇਕਾ ਦੀ ਇਸ ਪੋਸਟ ਉੱਪਰ ਪ੍ਰਸ਼ੰਸਕ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਮੈਂ ਇਨ੍ਹਾਂ ਨੂੰ ਮਿਲੀ ਆ... ਜਦੋਂ ਇਹ ਰੇਡੀਓ ਵਿੱਚ ਰਿਕਾਰਡਿੰਗ ਕਰਨ ਜਾਂਦੇ ਸੀ। ਇੱਕ ਹੋਰ ਪ੍ਰਸ਼ੰਸਕ ਨੇ ਕਮੈਂਟ ਕਰ ਕਿਹਾ ਦਾਦੀ ਅਤੇ ਪੋਤੀ ਇਕੋ ਜਿਹੀਆਂ... ਇੱਕ ਹੋਰ ਨੇ ਕਿਹਾ ਸੈਮ-ਸੈਮ ਓ ਤੁਸੀ ਆਪਣੀ ਦਾਦੀ ਵਰਗੇ ਓ..
ਜਾਣਕਾਰੀ ਮੁਤਾਬਕ ਜੋਤੀ ਨੂਰਾਂ ਦੀ ਦਾਦੀ ਸਰਵਨ ਨੂਰਾਂ ਵੀ ਗਾਇਕੀ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਸੀ। ਉਨ੍ਹਾਂ ਆਪਣੀ ਆਵਾਜ਼ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਜਿਨ੍ਹਾਂ ਦੀ ਆਵਾਜ਼ ਰੇਡਿਓ ਉੱਪਰ ਵੀ ਸੁਣਨ ਨੂੰ ਮਿਲਦੀ ਸੀ।
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਜੋਤੀ ਨੂਰਾਂ ਵੱਲੋਂ ਲਾਈਵ ਆ ਪਤੀ ਕੁਨਾਲ ਪਾਸੀ ਉੱਪਰ ਕਈ ਦੋਸ਼ ਲਗਾਏ ਗਏ ਸੀ। ਜਿਸ ਤੋਂ ਬਾਅਦ ਕੁਨਾਲ ਪਾਸੀ ਵੱਲੋਂ ਵੀ ਇੱਕ ਵੀਡੀਓ ਸਾਂਝੀ ਕਰ ਜੋਤੀ ਨੂਰਾਂ ਬਾਰੇ ਕਈ ਗੱਲਾਂ ਕਹੀਆਂ ਗਈਆਂ। ਇਸ ਤੋਂ ਪਹਿਲਾਂ ਦੋਵੇਂ ਪਤੀ ਅਤੇ ਪਤਨੀ ਵਿਚਕਾਰ ਸਮੌਝਤਾ ਹੋ ਗਿਆ ਸੀ। ਪਰ ਉਨ੍ਹਾਂ ਦੀ ਗੱਲ ਨਹੀਂ ਬਣੀ। ਜਿਸ ਤੋਂ ਬਾਅਦ ਇੱਕ ਵਾਰ ਫਿਰ ਲਾਈਵ ਆ ਦੋਵਾਂ ਵੱਲੋਂ ਇੱਕ-ਦੂਜੇ ਉੱਪਰ ਕਈ ਦੋਸ਼ ਲਗਾਏ ਗਏ।