Jyoti nooran and usman noor Romantic Picture: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਆਪਣਾ ਅਤੀਤ ਭੁੱਲਾ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੀ ਹੈ। ਇਹ ਗੱਲ ਉਨ੍ਹਾਂ ਦੇ ਸੋਸ਼ਲ ਮੀਡੀਆ ਉੱਪਰ ਉਸਮਾਨ ਨੂਰ ਨਾਲ ਸਾਂਝੀ ਕੀਤੀ ਵੀਡੀਓ ਤੋਂ ਸਾਫ ਹੁੰਦਾ ਹੈ। ਦਰਅਸਲ, ਗਾਇਕਾ ਵੱਲੋਂ ਬਾਲ ਹੀ ਵਿੱਚ ਉਸਮਾਨ ਨਾਲ ਖਾਸ ਪਲਾਂ ਦਾ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜੋ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਜੋਤੀ ਨੂਰਾਂ ਅਤੇ ਉਸਮਾਨ ਖੂਬਸੂਰਤ ਵਾਦੀਆਂ ਵਿੱਚ ਬੈਠੇ ਇੱਕ-ਦੂਜੇ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਦਿਖਾਈ ਦੇ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...






ਦੱਸ ਦੇਈਏ ਕਿ ਇਹ ਵੀਡੀਓ ਜੋਤੀ ਨੂਰਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਜੋਤੀ ਨੂਰਾਂ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਵੀ ਬੇਹੱਦ ਪਸੰਦ ਕਰ ਰਹੇ ਹਨ। ਉਨ੍ਹਾਂ ਦੀ ਖੁਸ਼ੀ ਨੂੰ ਦੇਖ ਫੈਨਜ਼ ਵੀਡੀਓ ਉੱਪਰ ਹਾਰਟ ਇਮੋਜ਼ੀ ਸ਼ੇਅਰ ਕਰ ਰਹੇ ਹਨ। ਇਸ ਦੌਰਾਨ ਆਪਣੇ ਚੌਹਣ ਵਾਲਿਆਂ ਸਰੋਤਿਆਂ ਦਾ ਪਿਆਰ ਦੇਖ ਜੋਤੀ ਨੂਰਾਂ ਨੇ ਆਪਣੇ ਕਮੈਂਟ ਬਾੱਕਸ ਵਿੱਚ ਲਿਖਦੇ ਹੋਏ ਕਿਹਾ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰਾਨਾ ਤੁਸੀ ਸਭ ਇੰਨਾ ਪਿਆਰ ਦਿੰਦੇ ਹੋ...ਤੁਹਾਡੇ ਵੱਲੋਂ ਦਿੱਤਿਆਂ ਅਸੀਸਾਂ ਦਾ ਬਹੁਤ-ਬਹੁਤ ਧੰਨਵਾਦ...


ਜੋਤੀ ਨੂਰਾਂ ਪਤੀ ਕੁਨਾਲ ਪਾਸੀ ਤੋਂ ਹੋਈ ਦੂਰ


ਕਾਬਿਲੇਗੌਰ ਹੈ ਕਿ ਗਾਇਕਾ ਜੋਤੀ ਨੂਰਾਂ ਵੱਲੋਂ ਆਪਣੇ ਲਾਈਵ ਸ਼ੈਸ਼ਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਪਤੀ ਕੁਨਾਲ ਪਾਸੀ ਉਨ੍ਹਾਂ ਨਾਲ ਧੋਖਾ ਕਰ ਰਹੇ ਹਨ। ਇਸਦੇ ਨਾਲ ਹੀ ਗਾਇਕਾ ਵੱਲੋਂ ਇਸਦੇ ਕਈ ਵੀਡੀਓ ਕਲਿੱਪ ਅਤੇ ਆਡੀਓ ਕਲਿੱਪ ਸ਼ੇਅਰ ਕਰ ਕੁਨਾਲ ਪਾਸੀ ਉੱਪਰ ਕਈ ਦੋਸ਼ ਲਗਾਏ ਗਏ। ਹਾਲਾਂਕਿ ਜਵਾਬ ਵਿੱਚ ਕੁਨਾਲ ਪਾਸੀ ਨੇ ਜੋਤੀ ਨੂਰਾਂ ਉੱਪਰ ਵੀ ਕਈ ਦੋਸ਼ ਲਗਾਏ। ਫਿਲਹਾਲ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਆਪਣੀ-ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ। ਹਾਲਾਂਕਿ ਜੋਤੀ ਨੂਰਾਂ ਵੱਲੋਂ ਸਾਂਝਾ ਕੀਤਾ ਗਿਆ ਇਹ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਉਹ ਆਪਣੇ ਬੁਰੇ ਅਤੀਤ ਨੂੰ ਭੁੱਲਾ ਜ਼ਿੰਦਗੀ ਦੇ ਖੁਸ਼ਹਾਲ ਪਲਾਂ ਦਾ ਆਨੰਦ ਮਾਣ ਰਹੀ ਹੈ।