Rana Ranbir Shared Old Memories With Amrinder Gill And Roshan Prince: ਪੰਜਾਬੀ ਅਦਾਕਾਰ, ਲੇਖਕ, ਨਿਰਦੇਸ਼ਕ ਅਤੇ ਗਾਇਕ ਰਾਣਾ ਰਣਬੀਰ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੇ ਹੁਨਰ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਫਿਲਮਾਂ ਵਿੱਚ ਆਪਣੇ ਹਰ ਕਿਰਦਾਰ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਾਣਾ ਰਣਬੀਰ ਵੱਲੋਂ ਹਾਲ ਹੀ ਵਿੱਚ ਗਾਇਕ ਅਮਰਿੰਦਰ ਗਿੱਲ ਅਤੇ ਰੌਸ਼ਨ ਪ੍ਰਿੰਸ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕੀਤੀ ਗਈ ਹੈ। ਇਸ ਯਾਦ ਨੂੰ ਸਾਂਝੀ ਕਰ ਰਾਣਾ ਰਣਬੀਰ ਨੇ ਬੇਹੱਦ ਭਾਵੁਕ ਕਰ ਦੇਣ ਵਾਲੀ ਗੱਲ ਕਹੀ ਹੈ। 


ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਲਿਖਿਆ, ਚਿਹਰੇ, ਸੁਭਾਅ, ਅਹੁਦੇ ਤੇ ਰਿਸ਼ਤੇ ਬਦਲ ਜਾਂਦੇ ਨੇ ਪਰ ਤਸਵੀਰਾਂ ਨੀ ਬਦਲਦੀਆਂ। ਅਸਟਰੇਲੀਆਂ ਤੋਂ ਯੋਧੇ (on my left) ਵੀਰ ਨੇ ਭੇਜੀ। ਬਹੁਤ ਪਿਆਰ। @amrindergill @theroshanprince @radiohaanji #ranaranbir 







ਪੰਜਾਬੀ ਕਲਾਕਾਰ ਰਾਣਾ ਰਣਬੀਰ ਨੇ ਇਸ ਤਸਵੀਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕਰ ਲਿਖਿਆ, ਚਿਹਰੇ, ਸੁਭਾਅ, ਅਹੁਦੇ ਤੇ ਰਿਸ਼ਤੇ ਬਦਲ ਜਾਂਦੇ ਨੇ ਪਰ ਤਸਵੀਰਾਂ ਨੀ ਬਦਲਦੀਆਂ। ਅਸਟਰੇਲੀਆਂ ਤੋਂ ਯੋਧੇ (on my left) ਵੀਰ ਨੇ ਭੇਜੀ। ਬਹੁਤ ਪਿਆਰ। @amrindergill @theroshanprince @radiohaanji #ranaranbir 


ਇਸ ਤਸਵੀਰ ਵਿੱਚ ਅੱਗੇ ਰਾਣਾ ਰਣਬੀਰ ਨੇ ਲਿਖਿਆ, ਪੋਸਟ ਕਰਨ ਤੋਂ ਬਾਅਦ ਪਤਾ ਲੱਗਾ ਕਿ ਯੋਧੇ ਦੇ ਬੈਕ ਤੇ ਰੈੱਡ ਟਰਬਨ ਵਿੱਚ @harjotsingh ਫਿਲਮੀਲੋਕ ਆ ਜੋ ਕਿ ਸਾਡੀ ਆਉਣ ਵਾਲੀ ਫਿਲਮ ਮਨਸੂਬੇ ਦਾ ਡੀਓਪੀ ਆ... ਤੱਦ ਮੈਂ ਉਸਨੂੰ ਜਾਣਦਾ ਨਹੀਂ ਸੀ... ਅੱਜ ਮੇਰਾ ਉਹ ਮਿੱਤਰ ਆ...


ਰਾਣਾ ਰਣਬੀਰ ਵੱਲ਼ੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਦੇਖ ਇਸ ਗੱਲ ਦਾ ਅੰਦਾਜ਼ਾ ਤਾਂ ਲਗਾਇਆ ਜਾ ਸਕਦਾ ਹੈ ਕਿ ਇਹ ਅਮਰਿੰਦਰ ਗਿੱਲ, ਰੌਸ਼ਨ ਪ੍ਰਿੰਸ ਸਣੇ ਉਨ੍ਹਾਂ ਦੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਹੈ। ਇਸ ਸੁਨਿਹਰੀ ਯਾਦ ਨੂੰ ਸ਼ੇਅਰ ਕਰ ਰਾਣਾ ਰਣਵੀਰ ਨੂੰ ਮੁੜ੍ਹ ਆਪਣੇ ਪੁਰਾਣੇ ਦਿਨਾਂ ਵਿੱਚ ਚਲੇ ਗਏ ਹੋਣੇ। ਫਿਲਹਾਲ ਅਮਰਿੰਦਰ ਗਿੱਲ ਦਾ ਨਾਂਅ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚ ਗਿਣਿਆ ਜਾਂਦਾ ਹੈ। 


ਵਰਕਫਰੰਟ ਦੀ ਗੱਲ ਕਰਿਏ ਤਾਂ ਆਪਣੀ ਅਦਾਕਾਰੀ ਦੇ ਨਾਲ-ਨਾਲ ਰਾਣਾ ਰਣਬੀਰ ਹੁਣ ਬੱਚਿਆਂ ਨੂੰ ਅਦਾਕਾਰੀ ਦੇ ਗੁਰ ਵੀ ਸਿਖਾਉਂਦੇ ਹੋਏ ਦਿਖਾਈ ਦੇਣਗੇ। ਜਿਸਦੀ ਜਾਣਕਾਰੀ ਕਲਾਕਾਰ ਵੱਲ਼ੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀ ਕੀਤੀ ਗਈ ਹੈ। ਹੁਣ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਰਾਣਾ ਰਣਬੀਰ ਸਿੱਖਿਅਕ ਵੀ ਬਣ ਗਏ ਹਨ।