ਚੰਡੀਗੜ੍ਹ: ਪੰਜਾਬੀ ਐਕਟਰ ਅਤੇ ਸਿੰਗਰ ਰਣਜੀਤ ਬਾਵਾ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਹਨ। ਇਸ ਦੇ ਨਾਲ ਹੀ ਅੱਜ-ਕੱਲ੍ਹ ਉਹ ਸੁਰਖੀਆਂ 'ਚ ਵੀ ਖੂਬ ਰਹੀ ਰਹੇ ਹਨ ਫਿਰ ਭਾਵੇਂ ਇਸ ਦਾ ਕਾਰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦਾ ਸਾਥ ਦੇ ਕੇ ਹੋਵੇ ਜਾਂ ਫਿਰ ਕੰਗਨਾ ਨਾਲ ਟਵਿੱਟਰ ਵਾਰ। ਇਸ ਦੇ ਨਾਲ ਹੀ ਬੀਤੇ ਦਿਨੀਂ ਰਣਜੀਤ ਬਾਵਾ ਨੇ ਆਪਣੇ ਫੈਨਸ ਨੂੰ ਫ਼ਿਲਮ 'ਪ੍ਰਾਹੁਣਾ 2' ਦਾ ਐਲਾਨ ਕਰਕੇ ਤੋਹਫ਼ਾ ਦਿੱਤਾ ਸੀ।

ਹੁਣ ਰਣਜੀਤ ਬਾਵਾ ਨੇ ਆਪਣੀ ਨਵੀਂ ਫਿਲਮ ‘ਪ੍ਰਾਹੁਣਾ 2’ ਦੇ ਐਲਾਨ ਤੋਂ ਬਾਅਦ ਇੱਕ ਹੋਰ ਸਿੰਗਲ ਟਾਈਟਲ ‘ਸੁੱਚਾ ਸੂਰਮਾ’ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਉਸ ਵਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਸ ਨੇ ਲਿਖਿਆ, "ਕਤਲਾਂ ਦਾ ਲੈ ਕੇ ਰੁੱਕਾ

ਛਾਉਣੀ ਤੋਂ ਚੜਿਆਂ ਸੁੱਚਾ 🙏🏻🙏🏻💣

ਚਰਨ ਲਿਖਾਰੀ ਦੀ ਕਲਮ ਤੇ ਉਸਤਾਦ ਚਰਨਜੀਤ ਅਹੂਜਾ ਸਾਬ ਦਾ ਸੰਗੀਤ ਤੇ ਅਵਾਜ ਰਣਜੀਤ ਬਾਵਾ 🙏🏻 ਰੌਂਗਟੇ ਖੜੇ ਕਰਦੂ ਗੀਤ ਸੁੱਚਾ ਸੂਰਮਾਂ 🙏🏻🙏🏻🙏🏻।"

ਪੋਸਟਰ ਅਤੇ ਟਾਈਟਲ ਦੀ ਝਲਕ ਤੋਂ ਲੱਗਦਾ ਹੈ ਕਿ ਇਹ ਉੱਚ ਭਾਵਨਾਵਾਂ ਅਤੇ ਰਣਜੀਤ ਦੇ ਕੁਝ ਹਾਲੀਆ ਟਰੈਕਾਂ ਵਾਂਗ ਤੁਹਾਨੂੰ ਹੈਰਾਨ ਕਰ ਦੇਵੇਗਾ। ਜੇਕਰ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਸ ਗੀਤ ਦੇ ਬੋਲ ਚਰਨ ਲਖਾਰੀ ਦੇ ਹਨ ਅਤੇ ਸੰਗੀਤ ਉਸਤਾਦ ਚਰਨਜੀਤ ਆਹੂਜਾ ਜੀ ਨੇ ਦਿੱਤਾ ਹੈ ਅਤੇ ਜਦੋਂਕਿ ਇਸ ਨੂੰ ਗਾਇਆ ਰਣਜੀਤ ਬਾਵਾ ਨੇ ਹੈ। ਗਾਣ ਦੀ ਰਿਲੀਜ਼ ਡੇਟ ਦਾ ਐਲਾਨ ਹੋਣਾ ਅਜੇ ਬਾਕੀ ਹੈ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਜੀਤ ਬਾਵਾ ਕਈ ਪ੍ਰੋਜੈਕਟਾਂ 'ਚ ਨਜ਼ਰ ਆਉਣ ਵਾਲਾ ਹੈ। ਜਲਦ ਹੀ ਉਹ ‘ਅਕਲ ਦੇ ਅੰਨੇ’, ‘ਖਾਓ ਪਿਓ ਐਸ਼ ਕਰੋ, ਪ੍ਰਾਹੁਣਾ 2 ਅਤੇ ਐਮਆਈਬੀ ਕਾਲੀ ਕਾਚੀਆਂ ਵਾਲੇ’ ਅਤੇ ‘ਡੈਡੀ ਕੂਲ ਮੁੰਡੇ ਫੂਲ 2’ ਵਿੱਚ ਨਜ਼ਰ ਆਉਣਗੇ। ਕੋਵਿਡ -19 ਸੰਕਟ ਦੇ ਕਾਰਨ ਫਿਲਮਾਂ ਦੀ ਰਿਲੀਜ਼ ਅਜੇ ਰੁੱਕੀ ਹੋਈ ਹੈ।

ਇਹ ਵੀ ਪੜ੍ਹੋ: ਨਾਨਕੇ ਘਰ ਆਈ 17 ਸਾਲਾ ਲੜਕੀ ਨੇ ਲਿਆ ਫਾਹਾ, ਪੁਲਿਸ ਨੇ ਬਰਾਮਦ ਕੀਤਾ ਸੁਸਾਈਡ ਨੋਟ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904