Ranveer Singh Dance on Karan Aujla Song: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਆਪਣੀ ਅਦਾਕਾਰੀ, ਅਤਰੰਗੇ ਸਟਾਇਲ ਦੇ ਚੱਲਦੇ ਅਕਸਰ ਸੁਰਖੀਆਂ ਬਟੋਰਦੇ ਹਨ। ਉਹ ਨਾ ਸਿਰਫ਼ ਪੇਸ਼ੇਵਰ ਬਲਕਿ ਨਿੱਜੀ ਜ਼ਿੰਦਗੀ ਨੂੰ ਲੈ ਹਰ ਪਾਸੇ ਛਾਏ ਰਹਿੰਦੇ ਹਨ। ਇਸ ਵਿਚਾਲੇ ਬਾਲੀਵੁੱਡ ਖਿਲਜੀ ਦਾ ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਖਾਸ ਗੱਲ ਇਹ ਹੈ ਕਿ ਇਸ ਵੀਡੀਓ ਵਿੱਚ ਰਣਵੀਰ ਸਿੰਘ ਪੰਜਾਬੀ ਗਾਇਕ ਕਰਨ ਔਜਲਾ ਦੇ ਗੀਤ Softly ਤੇ ਭੰਗੜਾ ਪਾਉਂਦੇ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਧਮਾਕੇਦਾਰ ਵੀਡੀਓ...


ਰਣਵੀਰ ਸਿੰਘ ਨੇ ਵੀ ਦੁਲਹਨ ਨਾਲ ਪਾਇਆ ਭੰਗੜਾ


ਦੱਸ ਦੇਈਏ ਕਿ ਇਹ ਵੀਡੀਓ Bollywood Bubble ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਜੋ ਹਰ ਪਾਸੇ ਸੁਰਖੀਆਂ ਬਟੋਰ ਰਿਹਾ ਹੈ। ਜਾਣਕਾਰੀ ਮੁਤਾਬਕ ਰਣਵੀਰ ਸਿੰਘ ਆਪਣੀ ਕਰੀਬੀ ਦੋਸਤ ਦੇ ਵਿਆਹ ਫੰਕਸ਼ਨ ਵਿੱਚ ਪੁੱਜੇ। ਇਸ ਦੌਰਾਨ ਉਨ੍ਹਾਂ ਆਪਣੀ ਦੋਸਤ ਦੇ ਨਾਲ ਕਰਨ ਔਜਲਾ ਦੇ ਗੀਤ ਚੁੰਨੀ ਮੇਰੀ ਰੰਗ ਦੇ ਲਲਾਰੀਆ ਗਾਣੇ ਉੱਪਰ ਰੱਜ ਕੇ ਭੰਗੜਾ ਪਾਇਆ। ਰਣਵੀਰ ਸਿੰਘ ਤੋਂ ਇਲਾਵਾ ਇਸ ਵਿਆਹ ਵਿੱਚ ਅਰਜੁਨ ਕਪੂਰ ਵੀ ਸ਼ਾਮਲ ਹੋਏ। ਇਸ ਦੌਰਾਨ ਦੋਵਾਂ ਦੀ ਧਮਾਕੇਦਾਰ ਕੈਮਿਸਟ੍ਰੀ ਨੇ ਫੈਨਜ਼ ਦਾ ਧਿਆਨ ਖਿੱਚਿਆ। ਵੀਡੀਓ ਨੂੰ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੋਵਾਂ ਦੇ ਸਟਾਈਲ ਅਤੇ ਡਾਂਸ ਮੂਵ ਦੀ ਤਾਰੀਫ ਕਰ ਰਹੇ ਹਨ।





 ਇਸ ਤੋਂ ਇਲਾਵਾ ਰਣਵੀਰ ਸਿੰਘ ਅਤੇ ਅਰਜੁਨ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਇਹ ਦੋਵੇਂ ਸੁਪਰਸਟਾਰ 'ਤੂਨੇ ਮਾਰੀ ਐਂਟਰੀਆਂ' ਅਤੇ 'ਖਲੀ-ਬਲੀ' ਗੀਤਾਂ 'ਤੇ ਇਕ-ਦੂਜੇ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵੇਖੋ ਇਹ ਵੀਡੀਓ...






 


ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਨੂੰ ਆਖਰੀ ਵਾਰ ਕਰਨ ਜੌਹਰ ਦੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਆਲੀਆ ਭੱਟ ਵੀ ਨਜ਼ਰ ਆਈ ਸੀ। ਹੁਣ ਰਣਵੀਰ ਕੋਲ ਹੋਰ ਵੀ ਕਈ ਵੱਡੇ ਪ੍ਰੋਜੈਕਟ ਹਨ। ਜਿਸ 'ਚ ਰੋਹਿਤ ਸ਼ੈੱਟੀ ਦੀ 'ਸਿੰਘਮ 3' ਅਤੇ ਫਰਹਾਨ ਅਖਤਰ ਦੀ 'ਡੌਨ' ਸ਼ਾਮਲ ਹਨ।