Deep Sidhu's girlfriend Reena Rai: ਮਰਹੂਮ ਪੰਜਾਬੀ ਅਦਾਕਾਰ ਤੇ ਮਾਡਲ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਦੀਪ ਸਿੱਧੂ ਦੀ ਯਾਦ ਵਿੱਚ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਪੰਜਾਬੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਖ਼ਾਸ ਵੀਡੀਓ ਸਾਂਝਾ ਕੀਤਾ ਹੈ। ਜਿਸ ਰਾਹੀਂ ਅਦਾਕਾਰਾ ਨੂੰ ਮਿਲੇ ਸਨਮਾਨ ਨੂੰ ਸਭ ਦੇ ਨਾਲ ਸ਼ੇਅਰ ਕੀਤਾ ਹੈ।


‘ਧੀ ਪੰਜਾਬ ਦੀ’ ਅਵਾਰਡ ਦੇ ਨਾਲ ਕੀਤਾ ਗਿਆ ਸਨਮਾਨਿਤ


ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਦੱਸ ਦਈਏ ਰੀਨਾ ਰਾਏ ਨੂੰ ਬਾਬਾ ਸੁਰਜੀਤ ਸਿੰਘ ਜੀ ਵੱਲੋਂ ‘ਧੀ ਪੰਜਾਬ ਦੀ’ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।ਰੀਨਾ ਰਾਏ ਨੇ ਵੀਡੀਓ ਦੇ ਨਾਲ ਇੱਕ ਖ਼ਾਸ ਸੁਨੇਹਾ ਵੀ ਲਿਖਿਆ ਹੈ। ਉਨ੍ਹਾਂ ਨੇ ਬਾਬਾ ਸੁਰਜੀਤ ਸਿੰਘ ਦਾ ਸ਼ੁਕਰੀਆ ਅਦਾ ਕੀਤਾ ਹੈ । ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਂ ਪੰਜਾਬ ਦੀ ਧੀ ਹਾਂ ਅਤੇ ਪੰਜਾਬ ਦੇ ਨਾਲ ਖੜ੍ਹਾਂਗੀ...ਗੁਰੂ ਘਰ ‘ਚ ਬਾਬਾ ਸੁਰਜੀਤ ਸਿੰਘ ਤੋਂ ‘ਧੀ ਪੰਜਾਬ ਦੀ’ ਦਾ ਸਨਮਾਨ ਪ੍ਰਾਪਤ ਕਰਨਾ ਬਹੁਤ ਹੀ ਚੰਗਾ ਲੱਗਿਆ... ਦੀਪ ਸਿੱਧੂ ਹੁਣ ਸਾਡੇ ਦਰਮਿਆਨ ਨਹੀਂ ਰਹੇ, ਪਰ ਮੈਂ ਉਸ ਦੇ ਦਰਸਾਏ ਮਾਰਗ ‘ਤੇ ਚੱਲਦੀ ਰਹਾਂਗੀ’।


ਦੱਸ ਦਈਏ ਪਿਛਲੇ ਮਹੀਨੇ ਹੀ ਦੀਪ ਸਿੱਧੂ ਦੀ ਪ੍ਰੇਮਿਕਾ ਰੀਨਾ ਰਾਏ ਨੇ ਇੱਕ ਸਾਲ ਬਾਅਦ ਐਕਸੀਡੈਂਟ ਵਾਲੇ ਦਿਨ ਨੂੰ ਲੈਕੇ ਕਈ ਖੁਲਾਸੇ ਕੀਤੇ ਸਨ। ਉਸ ਨੇ ਆਪਣੇ ਯੂਟਿਊਬ ਚੈਨਲ ਉੱਪਰ ਇੱਕ ਵੀਡੀਓ ਅਪਲੋਡ ਕੀਤਾ ਸੀ, ਜਿਸ ਵਿੱਚ ਉਸ ਵਿਸਥਾਰ ਵਿੱਚ ਦੱਸਿਆ ਸੀ ਕਿ ਐਕਸੀਡੈਂਟ ਵਾਲੇ ਦਿਨ ਦੀਪ ਸਿੱਧੂ ਨਾਲ ਕੀ ਵਾਪਰਿਆ ਸੀ। ਜਿਸ ਕਰਕੇ ਰੀਨਾ ਰਾਏ ਕਾਫੀ ਚਰਚਾ ਵਿੱਚ ਰਹੀ ਸੀ। ਦੱਸ ਦਈਏ ਇਸ ਸਾਲ 15 ਫਰਵਰੀ ਨੂੰ ਦੀਪ ਸਿੱਧੂ ਦੀ ਪਹਿਲੀ ਬਰਸੀ ਸੀ।


ਦੱਸ ਦਈਏ ਜਦੋਂ ਦੀਪ ਸਿੱਧੂ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਤਾਂ ਉਸ ਸਮੇਂ ਰੀਨਾ ਰਾਏ ਵੀ ਉਸ ਸਮੇਂ ਕਾਰ ਵਿੱਚ ਮੌਜੂਦ ਸੀ। ਦੀਪ ਸਿੱਧੂ ਦੀ ਗੱਡੀ ਜੋ ਕਿ ਇੱਕ ਟਰੱਕ ਦੇ ਨਾਲ ਟਕਰਾ ਗਈ ਸੀ। ਜਿਸ ਤੋਂ ਬਾਅਦ ਅਦਾਕਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ । ਜਦੋਂਕਿ ਰੀਨਾ ਰਾਏ ਇਸ ਹਾਦਸੇ ‘ਚ ਵਾਲ-ਵਾਲ ਬਚ ਗਈ ਸੀ।


ਹੋਰ ਪੜ੍ਹੋ : Anshula Kapoor Photos: ਅਰਜੁਨ ਕਪੂਰ ਦੀ ਭੈਣ ਅੰਸ਼ੁਲਾ ਨੇ ਬੁਆਏਫ੍ਰੈਂਡ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ