ਬੁਲੇਟ ‘ਤੇ ਰੁਪਿੰਦਰ ਹਾਂਡਾ ਨੇ ਮਾਰੀ ਗੇੜੀ, ਵੀਡੀਓ ਵਾਇਰਲ ਹੋਣ ‘ਤੇ ਫੈਨਸ ਨੇ ਦਿੱਤੀ ਖਾਸ ਸਲਾਹ
ਏਬੀਪੀ ਸਾਂਝਾ | 16 Jul 2020 06:09 PM (IST)
ਰੁਪਿੰਦਰ ਹਾਂਡਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਬੁਲੇਟ ‘ਤੇ ਸਵਾਰ ਨਜ਼ਰ ਆ ਰਹੀ ਹੈ।
ਚੰਡੀਗੜ੍ਹ: ਰੁਪਿੰਦਰ ਹਾਂਡਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਉਹ ਬੁਲੇਟ ‘ਤੇ ਸਵਾਰ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਸ ਵੀਡੀਓ ਨੂੰ ਉਸ ਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ‘ਤੇ ਗਾਇਕਾ ਦੇ ਫੈਨਸ ਖੂਬ ਕੁਮੈਂਟਸ ਕਰ ਰਹੇ ਹਨ ਅਤੇ ਨਾਲ ਹੀ ਗਾਇਕਾ ਨੂੰ ਮਾਸਕ ਅਤੇ ਹੈਲਮੇਟ ਪਾਉਣ ਦੀ ਨਸੀਹਤ ਵੀ ਦੇ ਰਹੇ ਹਨ। ਇਸ ਵੀਡੀਓ ‘ਚ ਤੁਸੀਂ ਰੁਪਿੰਦਰ ਹਾਂਡਾ ਦੇ ਬੋਲਡ ਅੰਦਾਜ਼ ਨੂੰ ਵੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੇ ਗੀਤ ਉਹ ਗਾਉਂਦੇ ਹਨ, ਉਸੇ ਤਰ੍ਹਾਂ ਦਾ ਐਟੀਟਿਊਡ ਇੱਥੇ ਵੀ ਸਾਫ ਝਲਕ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ। ਜੇਕਰ ਰੁਪਿੰਦਰ ਹਾਂਡਾ ਦੇ ਵਰਕ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੀ ਹੈ। ਉਹ ਲੰਮੇ ਸਮੇਂ ਤੋਂ ਗਾਇਕੀ ਦੇ ਖੇਤਰ ‘ਚ ਹੈ ਅਤੇ ਉਸ ਦੇ ਗੀਤਾਂ ਨੂੰ ਫੈਨਸ ਵਲੋਂ ਭਰਵਾਂ ਹੁੰਗਾਰਾ ਮਿਲਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904