Rupinder Handa Discharge: ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਗਾਇਕਾ ਨੇ ਆਪਣਾ ਇੱਕ ਵੀਡੀਓ ਸਾਂਝਾ ਕਰ ਇਸਦੀ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਰੁਪਿੰਦਰ ਹਾਂਡਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਵੀਡੀਓ ਸਾਂਝੀ ਕੀਤੀ ਹੈ। ਇਸ ਵਿੱਚ ਗਾਇਕਾ ਨੇ ਹਸਪਤਾਲ ਵਿੱਚ ਬੀਤੇ ਆਪਣੇੈ ਪਲਾਂ ਨੂੰ ਸਾਂਝਾ ਕੀਤਾ ਹੈ। ਗਾਇਕਾ ਨੇ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਤੁਹਾਡੀਆਂ ਅਸੀਸਾਂ ਲਈ ਧੰਨਵਾਦ। ਮੈਂ ਹੁਣ ਬਹੁਤ ਬਿਹਤਰ ਮਹਿਸੂਸ ਕਰ ਰਹੀ ਹਾਂ। ਮੇਰਾ ਨਵਾਂ ਗੀਤ ਜੋ ਅੱਜ ਸ਼ਾਮ 6 ਵਜੇ ਰਿਲੀਜ਼ ਹੋ ਰਿਹਾ ਹੈ ਜ਼ਰੂਰ ਦੇਖਣਾ...
ਗਾਇਕਾ ਨੇ ਹਸਪਤਾਲ ਵਿੱਚੋਂ ਬਾਹਰ ਆਉਣ ਤੋਂ ਬਾਅਦ ਨਾ ਸਿਰਫ ਆਪਣੇ ਹਾਲ ਬਾਰੇ ਦੱਸਿਆ। ਇਸਦੇ ਨਾਲ ਹੀ ਉਨ੍ਹਾਂ ਦਰਸ਼ਕਾਂ ਵਿੱਚ ਆਪਣੇ ਨਵੇਂ ਗੀਤ ਦਾ ਐਲਾਨ ਵੀ ਕੀਤਾ। ਰੁਪਿੰਦਰ ਹਾਂਡਾ ਦਾ ਇਹ ਵੀਡੀਓ ਦੇਖ ਪ੍ਰਸ਼ੰਸ਼ਕ ਵੀ ਬੇਹੱਦ ਖੁਸ਼ ਹੋ ਰਹੇ ਹਨ। ਇੱਕ ਯੂਜ਼ਰ ਨੇ ਇਸ ਵੀਡੀਓ ਉੱਪਰ ਕਮੈਂਟ ਕਰ ਲਿਖਿਆ, ਚੜਦੀ ਕਲਾ👍... ਇੱਕ ਹੋਰ ਯੂਜ਼ਰ ਨੇ ਕਿਹਾ ਵਾਹਿਗੂਰੁ ਮੇਹਰ ਕਰੇ ਭੈਣ ਤੇ, ਜਲਦੀ ਠੀਕ ਹੋਵੇ...
ਕਾਬਿਲੇਗੌਰ ਹੈ ਕਿ ਰੁਪਿੰਦਰ ਹਾਂਡਾ ਨੇ ਵੱਲੋਂ ਇੱਕ ਤਸਵੀਰ ਸਾਂਝੀ ਕਰ ਸੋਸ਼ਲ ਮੀਡੀਆ ਤੋਂ ਬ੍ਰੇਕ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸਦਾ ਕਾਰਨ ਉਨ੍ਹਾਂ ਆਪਣੀ ਸਿਹਤ ਸੰਬੰਧੀ ਪਰੇਸ਼ਾਨੀ ਦੱਸਿਆ। ਇਸ ਉੱਪਰ ਪ੍ਰਸ਼ੰਸ਼ਕਾਂ ਨੇ ਚਿੰਤਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਦੀ ਚੰਗੀ ਸਿਹਤ ਦੀ ਅਰਦਾਸ ਕੀਤੀ। ਇਸ ਦੌਰਾਨ ਗਾਇਕਾ ਦੀ ਟੀਮ ਉਸਦਾ ਸੋਸ਼ਲ ਮੀਡੀਆ ਅਕਾਊਂਟ ਸੰਭਾਲ ਰਹੀ ਸੀ। ਫਿਲਹਾਲ ਗਾਇਕਾ ਆਪਣੀ ਸਿਹਤ ਸੰਬੰਧੀ ਪਰੇਸ਼ਾਨੀ ਤੋਂ ਠੀਕ ਹੋਣ ਤੋਂ ਬਾਅਦ ਦਰਸ਼ਕਾਂ ਸਾਹਮਣੇ ਆ ਗਈ ਹੈ। ਇਸ ਦੇ ਨਾਲ ਹੀ ਉਸਨੇ ਆਪਣੇ ਨਵੇਂ ਗੀਤ ਦੇ ਐਲਾਨ ਨਾਲ ਪ੍ਰਸ਼ੰਸ਼ਕਾਂ ਨੂੰ ਖੁਸ਼ ਕੀਤਾ ਹੈ।