Sharry Mann The Last Good Album Song List: ਪੰਜਾਬੀ ਗਾਇਕ ਸ਼ੈਰੀ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਗਾਇਕ ਵੱਲੋਂ ਸੰਗੀਤ ਇੰਡਸਟਰੀ ਛੱਡਣ ਦੇ ਐਲਾਨ ਤੋਂ ਬਾਅਦ ਪ੍ਰਸ਼ੰਸਕ ਵੀ ਇਸ ਗੱਲ ਤੋਂ ਬੇਹੱਦ ਹੈਰਾਨ ਹਨ। ਹਾਲਾਂਕਿ ਸ਼ੈਰੀ ਵੱਲ਼ੋਂ ਆਪਣੀ ਆਖਰੀ ਐਲਬਮ ਦਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਇਸ ਵਿੱਚ ਕਰੀਬ 18 ਗੀਤ ਸ਼ਾਮਿਲ ਹਨ। ਗਾਇਕ ਵੱਲ਼ੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰ ਦੱਸਿਆ ਗਿਆ ਕਿ ਇਸ ਐਲਬਮ ਵਿੱਚ ਉਨ੍ਹਾਂ ਵੱਲੋਂ ਹਰ ਤਰ੍ਹਾਂ ਦਾ ਗੀਤ ਗਾਇਆ ਗਿਆ ਹੈ। ਜੋ ਕਿ ਉਮੀਦ ਹੈ ਕਿ ਦਰਸ਼ਕਾਂ ਨੂੰ ਪਸੰਦ ਆਵੇਗਾ। ਇਸਦੇ ਨਾਲ ਹੀ ਸ਼ੈਰੀ ਮਾਨ ਵੱਲੋਂ ਗੀਤਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਤੁਸੀ ਵੀ ਵੇਖੋ ਸ਼ੈਰੀ ਮਾਨ ਦੀ ਆਖਰੀ ਐਲਬਮ ਵਿੱਚ ਕਿਸ-ਕਿਸ ਤਰ੍ਹਾਂ ਦੇ ਗੀਤ ਸ਼ਾਮਿਲ ਹਨ।





 
ਦਰਅਸਲ, ਗਾਇਕ ਸ਼ੈਰੀ ਮਾਨ ਵੱਲੋਂ ਗੀਤਾਂ ਦੀ ਲਿਸਟ ਸਾਂਝੀ ਕਰ ਕੈਪਸ਼ਨ ਵਿੱਚ ਇੱਕ ਲੰਬਾ ਕੈਪਸ਼ਨ ਲਿਖਿਆ ਗਿਆ ਹੈ। ਉਨ੍ਹਾਂ ਲਿਖਦੇ ਹੋਏ ਕਿਹਾ ਹਾਜ਼ੀ ਮਿੱਤਰੋਂ ਕੋਸ਼ਿਸ਼ ਕੀਤੀ ਆ ਕਿ ਹਰ ਤਰ੍ਹਾਂ ਦਾ ਗੀਤ ਐਲਬਮ ਚ ਪਾਇਆ ਜਾਵੇ... ਤੇ ਹਰ ਵਾਰ ਦੀ ਤਰ੍ਹਾਂ ਉਮੀਦ ਹੈ ਤੁਸੀ ਪਿਆਰ ਦਿਓਂਗੇ... ਇੱਕ ਗੱਲ ਪੱਕੀ ਆ ਐਲਬਮ ਦਾ ਹਰ ਗੀਤ ਤੁਹਾਨੂੰ ਪਸੰਦ ਆਉਗਾ... ਇਸ ਗੱਲ ਦਾ ਮੈਂ ਪੱਕਾ ਵਾਅਦਾ ਕਰਦਾ ਤੁਹਾਡੇ ਨਾਲ... “The Last Good Album” 20 ਜੂਨ ਨੂੰ ਰਿਲੀਜ਼ ਹੋਵੇਗੀ। ਹਰ ਗੀਤ, ਸਹਿਯੋਗ ਅਤੇ ਹਰ ਚੀਜ਼ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ...ਜੋ ਤੁਸੀ ਮੈਨੂੰ ਅੱਜ ਤੱਕ ਦਿੱਤਾ... ਕੋਈ ਸ਼ਬਦ ਨਹੀਂ ਧੰਨਵਾਦ ਕਰਨ ਦੇ... ਜਿਉਂਦੇ ਵੱਸਦੇ ਰਹੋ... ❤️❤️
 
ਕਾਬਿਲੇਗੌਰ ਹੈ ਕਿ ਸ਼ੈਰੀ ਮਾਨ ਸੰਗੀਤ ਜਗਤ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਪਣੀ ਆਖਰੀ ਐਲਬਮ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਕਰੀਬ 18 ਗੀਤ ਸ਼ਾਮਿਲ ਹਨ। ਹਾਲਾਂਕਿ ਸ਼ੈਰੀ ਮਾਨ ਦੇ ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ਦਾ ਵੀ ਦਿਲ਼ ਟੁੱਟ ਗਿਆ ਹੈ। ਸ਼ੈਰੀ ਮਾਨ ਨੇ 2 ਦਹਾਕਿਆਂ ਤੱਕ ਪੰਜਾਬੀ ਇੰਡਸਟਰੀ ;ਤੇ ਰਾਜ ਕੀਤਾ ਹੈ। ਉਸ ਦੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ। ਇਹੀ ਨਹੀਂ ਉਹ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕਾਂ ਵਿੱਚੋਂ ਇੱਕ ਹੈ। ਕਲਾਕਾਰ ਦੇ ਇਸ ਐਲਾਨ ਤੋਂ ਬਾਅਦ ਹਰ ਕੋਈ ਪਰੇਸ਼ਾਨ ਹੈ।