Sidhu Moose Wala standing at Back Stage: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਧੂਮਧਾਮ ਨਾਲ ਜਨਮਦਿਨ ਮਨਾਇਆ ਜਾ ਰਿਹਾ ਹੈ। 11 ਜੂਨ ਜਿੱਥੇ ਕੁਝ ਲੋਕਾਂ ਲਈ ਖੁਸ਼ੀਆਂ ਦੀ ਬਹਾਰ ਲੈ ਕੇ ਆਇਆ ਹੈ, ਉੱਥੇ ਹੀ ਕੁਝ ਲਈ ਇਹ ਬਹੁਤ ਭਾਵੁਕ ਕਰ ਦੇਣ ਵਾਲਾ ਦਿਨ ਹੈ। ਦੱਸ ਦੇਈਏ ਕਿ ਅੱਜ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਕਲਾਕਾਰ ਦੀਆਂ ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵਿਚਾਲੇ ਸਿੱਧੂ ਦਾ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਬੈਕ ਸਟੇਜ ਖੜ੍ਹੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਬਾਰੇ ਸਿੱਧੂ ਨੇ ਖੁਦ ਗੱਲ ਕੀਤੀ ਸੀ। ਆਖਿਰ ਬੈਕ ਸਟੇਜ ਖੜ੍ਹ ਕਲਾਕਾਰ ਦੀ ਸੋਚਦਾ ਸੀ ਤੁਸੀ ਖੁਦ ਸੁਣੋ ਮਰਹੂਮ ਗਾਇਕ ਦੇ ਬੋਲ...
ਦਰਅਸਲ, ਸੋਸ਼ਲ ਮੀਡੀਆ ਉੱਪਰ ਵਾਈਰਲ ਹੋ ਰਿਹਾ ਇਹ ਵੀਡੀਓ legend_of_punjab_ ਇੰਸਟਾਗ੍ਰਾਮ ਪੇਜ਼ ਤੋਂ ਸਾਹਮਣੇ ਆਇਆ ਹੈ। ਜਿਸ ਵਿੱਚ ਸਿੱਧੂ ਬੈਕ ਸਟੇਜ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਫਰੰਟ ਤੇ ਪੰਜਾਬੀ ਗਾਇਕ ਅਖਿਲ ਗੀਤ ਗਾਉਂਦੇ ਹੋਏ ਦਿਖਾਈ ਦੇ ਰਹੇ ਹਨ। ਜਦੋਂ ਕਿ ਸਿੱਧੂ ਮੂਸੇਵਾਲਾ ਪਿੱਛੇ ਬੈਕ ਸਟੇਜ ਉੱਪਰ ਦਿਖਾਈ ਦੇ ਰਹੇ ਹਨ। ਦੱਸ ਦੇਈਏ ਕਿ ਇਹ ਵੀਡੀਓ ਸਾਲ 2016 ਦਾ ਹੈ। ਜਿਸ ਬਾਰੇ ਸਿੱਧੂ ਨੇ ਖੁਦ ਗੱਲ਼ ਕੀਤੀ ਸੀ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਤੁਸੀ ਸੁਣ ਸਕਦੇ ਹੋ ਕਿ ਸਿੱਧੂ ਕਹਿ ਰਹੇ ਹਨ ਕਿ ਜੇ 2016 ਵਿੱਚ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਵਾਂ ਉੱਥੇ ਮੈਂ ਖੜ੍ਹਾ ਅਤੇ ਇੱਕ ਸਿੰਗਰ ਪਰਫਾਰਮ ਕਰ ਰਿਹਾ...ਪਿਛਲੇ ਤਿੰਨ ਸਾਲਾਂ ਤੋਂ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਉੱਥੇ ਐਕਰਿੰਗ ਕਰਾਂ...ਇਨ੍ਹਾਂ ਕੋਲ ਕੀ ਹੈ ਯਾਰ ਜੋ ਮੇਰੇ ਕੋਲ ਨਹੀਂ... ਇਸ ਵਿੱਚ ਸੁਣੋ ਮੂਸੇਵਾਲਾ ਨੇ ਹੋਰ ਕੀ ਕਿਹਾ...
ਦੱਸਣਯੋਗ ਹੈ ਕਿ ਅੱਜ ਸਿੱਧੂ ਮੂਸੇਵਾਲਾ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇੰਡਸਟਰੀ ਵਿੱਚ ਸਿਤਾਰੇ ਭਾਵੁਕ ਹੋ ਮਰਹੂਮ ਗਾਇਕ ਨੂੰ ਯਾਦ ਕਰ ਰਹੇ ਹਨ। ਫਿਲਹਾਲ ਮਾਤਾ ਪਿਤਾ ਵੱਲ਼ੋਂ ਆਪਣੇ ਪੁੱਤਰ ਦੇ ਲ਼ਈ ਲਗਾਤਾਰ ਇਨਸਾਫ ਦੀ ਜੰਗ ਲੜ੍ਹੀ ਜਾ ਰਹੀ ਹੈ।