Shehnaaz Gill's giddha with elderly neighbours in her pind wins hearts, see her gidha Video
ਚੰਡੀਗੜ੍ਹ: ਸ਼ਹਿਨਾਜ਼ ਗਿੱਲ (Shehnaaz Gill) ਦਾ ਸਧਾਰਨ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਹੈ। ਸ਼ਹਿਨਾਜ਼ ਆਪਣੀ ਇੱਕ ਮੁਸਕਰਾਹਟ ਨਾਲ ਸਾਰਿਆਂ ਨੂੰ ਮੋਹ ਲੈਂਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਖੁਸ਼ੀ ਨਾਲ ਗਿੱਧਾ ਪਾਉਂਦੀ ਅਤੇ ਬੋਲੀਆਂ ਗਾਉਂਦੀ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਫੈਨਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਐਕਟਰਸ ਦਾ ਅਜਿਹਾ ਵੀਡੀਓ ਲੋਕਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਪੰਜਾਬ 'ਚ ਹੈ। ਸ਼ਹਿਨਾਜ਼ ਆਪਣੇ ਪਿੰਡ ਅਤੇ ਲੋਕਾਂ ਨਾਲ ਸਮਾਂ ਬਤੀਤ ਕਰਕੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਐਕਟਰਸ ਨੇ ਇੱਕ ਦਿਨ ਪਹਿਲਾਂ ਟਰੈਕਟਰ ’ਤੇ ਬੈਠ ਕੇ ਖੇਤ ਅਤੇ ਆਪਣੇ ਪਿੰਡ ਦੀ ਸੈਰ ਦੀ ਵੀਡੀਓ ਸ਼ੇਅਰ ਕੀਤੀ ਸੀ।
ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਘਰ ਦੇ ਬਾਹਰ, ਪਰਿਵਾਰ ਅਤੇ ਗੁਆਂਢੀਆਂ ਨਾਲ ਗਲੀ ਵਿੱਚ ਗਿੱਧਾ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਸ਼ਹਿਨਾਜ਼ ਦੇ ਇਸ ਵੀਡੀਓ 'ਤੇ ਪ੍ਰਸ਼ੰਸਕ ਉਸ ਦੀ ਖੂਬ ਤਾਰੀਫ ਕਰ ਰਹੇ ਹਨ ਅਤੇ ਉਸ ਦੇ ਖੁਸ਼ ਰਹਿਣ ਦੀ ਦੁਆ ਕਰ ਰਹੇ ਹਨ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ 'ਚ ਲਿਖਿਆ, "ਇਹ ਮੇਰਾ ਪਰਿਵਾਰ ਹੈ। ਅਸੀਂ 'ਬੋਲੀਆਂ' ਬੋਲ ਰਹੇ ਹਾਂ ਅਤੇ ਗਿੱਧਾ ਕਰ ਰਹੇ ਹਾਂ।" ਸ਼ਹਿਨਾਜ਼ ਗਿੱਲ ਦੇ ਭਰਾ ਸ਼ਾਹਬਾਜ਼ ਨੇ ਅੱਖਾਂ 'ਚ ਪਿਆਰ ਨਾਲ ਕਈ ਈਮੋਜੀ ਸ਼ੇਅਰ ਕੀਤੇ ਹਨ। ਸ਼ਹਿਨਾਜ਼ ਗਿੱਲ ਦੀ ਇਸ ਵੀਡੀਓ ਨੂੰ ਹੁਣ ਤੱਕ 10 ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਪ੍ਰਸ਼ੰਸਕ ਵੀ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ: