Shehnaaz Gill was seen sitting on a tractor in Punjab, share latest instagram video


Shehnaaz Gill instagram video: ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਕਵੀਨ ਹੈ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਦੇ ਨਾਲ ਹੀ ਇਸ ਵਾਰ ਉਹ ਪੰਜਾਬ 'ਚ ਆਪਣੇ ਪਿੰਡ ਤੇ ਖੇਤਾਂ 'ਚ ਪਹੁੰਚੀ ਹੈ। ਜਿੱਥੇ ਸ਼ਹਿਨਾਜ਼ ਲਹਿਰੀਆ ਦੁਪੱਟਾ ਲਹਿਰਾਉਂਦੀ ਹੋਈ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਪਿੰਡ ਦੇ ਖੇਤਾਂ ਦੀ ਝਲਕ ਦਿਖਾਈ ਹੈ। ਇਸ ਵੀਡੀਓ 'ਚ ਕਦੇ ਉਹ ਟਰੈਕਟਰ 'ਤੇ ਬੈਠੀ ਤੇ ਕਦੇ ਖੇਤਾਂ 'ਚ ਦੌੜਦੀ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਇਹ ਅੰਦਾਜ਼ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ।






ਸਿਧਾਰਥ ਦੀਆਂ ਯਾਦਾਂ ਨੂੰ ਲੈ ਕੇ ਅੱਗੇ ਵਧ ਰਹੀ ਸ਼ਹਿਨਾਜ਼ ਗਿੱਲ


ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ 13 ਤੋਂ ਪ੍ਰਸਿੱਧੀ ਮਿਲੀ ਜਿਸ ਵਿੱਚ ਉਨ੍ਹਾਂ ਨੇ ਇੱਕ ਪ੍ਰਤੀਯੋਗੀ ਵਜੋਂ ਹਿੱਸਾ ਲਿਆ। ਇਸ ਸੀਜ਼ਨ 'ਚ ਸਿਧਾਰਥ ਸ਼ੁਕਲਾ ਵੀ ਆਏ ਸੀ। ਸਿਧਾਰਥ ਤੇ ਸ਼ਹਿਨਾਜ਼ ਦੀ ਜੋੜੀ ਇਸ ਤਰ੍ਹਾਂ ਨਜ਼ਰ ਆਈ ਜਿਵੇਂ ਉਹ ਇੱਕ ਦੂਜੇ ਲਈ ਹੀ ਬਣੇ ਹੋਣ। ਜਿੱਥੇ ਜੇਕਰ ਉਨ੍ਹਾਂ ਦੇ ਪਿਆਰ ਨੂੰ ਸੁਰਖੀਆਂ ਮਿਲੀਆਂ ਤਾਂ ਉਨ੍ਹਾਂ ਦੀ ਲੜਾਈ ਵੀ ਸਭ ਨੂੰ ਨਜ਼ਰ ਆਈ।


ਸ਼ੋਅ ਦੌਰਾਨ ਸ਼ਹਿਨਾਜ਼ ਦੀ ਖੂਬਸੂਰਤੀ ਅਤੇ ਭੋਲੇਪਣ ਨੇ ਸਾਰਿਆਂ ਦਾ ਦਿਲ ਲੁੱਟ ਲਿਆ। ਪਰ ਪਿਛਲੇ ਸਾਲ ਸਤੰਬਰ ਵਿੱਚ ਸਿਧਾਰਥ ਸ਼ੁਕਲਾ ਦਾ ਦੇਹਾਂਤ ਹੋ ਗਿਆ। ਉਸ ਨੂੰ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ। ਜਦੋਂ ਸ਼ਹਿਨਾਜ਼ ਗਿੱਲ ਕੁਝ ਮਹੀਨੇ ਘਰ 'ਚ ਰਹਿਣ ਤੋਂ ਬਾਅਦ ਵਾਪਸ ਆਈ ਤਾਂ ਉਸ ਦੀ ਵਾਪਸੀ ਕਾਫੀ ਜ਼ਬਰਦਸਤ ਰਹੀ।


ਦੱਸ ਦਈਏ ਕਿ 2021 ਵਿੱਚ ਸ਼ਹਿਨਾਜ਼ ਗਿੱਲ ਦੀ ਫਿਲਮ ਹੌਸਲਾ ਰੱਖ ਰਿਲੀਜ਼ ਹੋਈ ਸੀ, ਜਿਸ ਵਿੱਚ ਉਨ੍ਹਾਂ ਦੀ ਕਾਫੀ ਤਾਰੀਫ ਹੋਈ ਸੀ। ਇਹ ਇੱਕ ਪੰਜਾਬੀ ਫਿਲਮ ਸੀ ਜੋ ਸਿੱਧੇ OTT 'ਤੇ ਰਿਲੀਜ਼ ਹੋਈ ਸੀ। ਇਸ ਤੋਂ ਇਲਾਵਾ ਸ਼ਹਿਨਾਜ਼ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆਈ। ਬਿੱਗ ਬੌਸ 15 ਵਿੱਚ ਸ਼ਹਿਨਾਜ਼ ਬਿੱਗ ਬੌਸ ਵਿੱਚ ਮਹਿਮਾਨ ਵਜੋਂ ਪਹੁੰਚੀ ਅਤੇ ਸਿਧਾਰਥ ਸ਼ੁਕਲਾ ਨੂੰ ਸ਼ਰਧਾਂਜਲੀ ਵੀ ਦਿੱਤੀ।


ਇਹ ਵੀ ਪੜ੍ਹੋ