ਚੰਡੀਗੜ੍ਹ: ਪੰਜਾਬੀ ਸਿਨੇਮਾ ਨੇ ਹੁਣ ਵੈੱਬ ਸੀਰੀਜ਼ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਬਹੁਤ ਸਾਰੀਆਂ ਪੰਜਾਬੀ ਵੈੱਬ ਸੀਰੀਜ਼ ਦੇ ਐਲਾਨ ਕੀਤੇ ਗਏ ਹਨ। ਹੁਣ ਇਸ ਸੂਚੀ ਵਿੱਚ ਇਕ ਹੋਰ ਵਾਧਾ ਹੋ ਗਿਆ ਹੈ। ਪਿਟਾਰਾ ਟੀਵੀ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣ ਰਹੀ ‘ਸ਼ਾਹੀ ਮਾਜਰਾ’ ਨਾਮ ਦੀ ਵੈੱਬ ਸੀਰੀਜ਼ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।


ਇਸ ਲੜੀ ਵਿਚ ਅਭਿਨੇਤਾ ਨਿਕਿਤ ਢਿਲੋਂ, ਨਿੰਜਾ ਤੇ ਸਾਵਨ ਰੂਪੋਵਾਲੀ ਮੁੱਖ ਭੂਮਿਕਾਵਾਂ ਨਿਭਾਉਣਗੇ। ਸਾਵਨ ਰੂਪੋਵਾਲੀ ਨੇ ਸ਼ੋਅ ਦੇ ਸੈੱਟਾਂ ਤੋਂ ਇੱਕ ਤਸਵੀਰ ਵੀ ਸਾਂਝੀ ਕੀਤੀ। ਉਨ੍ਹਾਂ ਦੇ ਕਿਰਦਾਰ ਦਾ ਨਾਮ ‘ਗੁਰਨਾਜ ਭੁੱਲਰ’ ਹੋਵੇਗਾ ਜੋ ਐਸਐਚਓ ਦੀ ਭੂਮਿਕਾ ਹੈ।


ਨਿੰਜਾ, ਨਿਕਿੱਤ ਅਤੇ ਸਾਵਨ ਨਾਲ ਨਜ਼ਰ ਆਉਣ ਵਾਲੇ ਅਦਾਕਾਰਾਂ ਵਿੱਚ ਸੰਗਰ ਜੇਪੀ ਤੇ ਅਨੀਤਾ ਸ਼ਬਦੀਸ਼ ਸ਼ਾਮਲ ਹਨ। ਇਸ ਲੜੀ ਦੇ ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਹੋਣਗੇ। ਈਸ਼ਾਨ ਸ਼ਰਮਾ ਸੀਰੀਜ਼ ਦੇ ਡੀਓਪੀ ਹਨ।



ਇਸ ਪੰਜਾਬੀ ਵੈੱਬ ਲੜੀ ਬਾਰੇ ਦਿਲਚਸਪ ਗੱਲ ਇਹ ਹੈ ਕਿ ਇਹ ਹੋਰ ਵੈੱਬ ਸੀਰੀਜ਼ ਵਾਂਗ ਓਟੀਟੀ ਰਿਲੀਜ਼ ਹੋਣ ਜਾ ਰਹੀ ਹੈ ਪਰ ਮੌਜੂਦਾ ਪਲੇਟਫਾਰਮਜ਼ ਉੱਤੇ ਨਹੀਂ। ਇਹ ਸੀਰੀਜ਼ ਪਿਟਾਰਾ ਟੀਵੀ ਦੇ ਆਪਣੇ ਖੁਦ ਦੇ ਓਟੀਟੀ ਪਲੇਟਫਾਰਮ 'ਤੇ ਆਪਣੀ ਅਧਿਕਾਰਤ ਤੌਰ 'ਤੇ ਰੀਲੀਜ਼ ਹੋਵੇਗੀ, ਜੋ ਜਲਦੀ ਹੀ ਲਾਂਚ ਹੋਣ ਵਾਲੀ ਹੈ। ਇਹ ਪਲੇਟਫਾਰਮ ਪੰਜਾਬੀ ਸਮਗਰੀ ਲਈ ਆਉਣ ਵਾਲਾ ਕੇਂਦਰ ਬਣਨ ਦੀ ਉਮੀਦ ਹੈ।



ਮਹਿਮਾਨ ਗੜ੍ਹ’ ਤੇ ‘ਵਰਦਾਰ’ ਵੈੱਬ ਸੀਰੀਜ਼ ਤੋਂ ਬਾਅਦ ਹੁਣ ਸ਼ਾਹੀ ਮਾਜਰਾ ਦੀ ਰਿਲੀਜ਼ ਦਾ ਐਲਾਨ ਕੀਤਾ ਗਿਆ ਹੈ। ਇਹ ਦੋਵੇਂ ਵੈੱਬ ਸੀਰੀਜ਼ ਵੀ ਪਿਟਾਰਾ ਟੀਵੀ ਦੇ ਓਟੀਟੀ ਪਲੇਟਫਾਰਮ 'ਤੇ ਹੀ ਰਿਲੀਜ਼ ਹੋਣਗੀਆਂ।


ਕੋਰੋਨਾ ਮਹਾਮਾਰੀ ਤੋਂ ਬਾਅਦ ਪੂਰੀ ਦੁਨੀਆ ਦੇ ਦ੍ਰਿਸ਼ ਬਦਲਦੇ ਜਾ ਰਹੇ ਹਨ। ਮਾਲਜ਼ ਤੇ ਸਿਨੇਮਾਪਲੈਕਸ ਤੇ ਮਲਟੀਪਲੈਕਸ ਨੇ ਪਹਿਲਾਂ ਰਵਾਇਤੀ ਸਿਨੇਮਾਘਰ ਬੰਦ ਕਰਵਾਏ ਸਨ ਤੇ ਹੁਣ ਕੋਵਿਡ-19 ਤੋਂ ਬਾਅਦ ਸਿਨੇਪਲੈਕਸ ਵੀ ਬੰਦ ਹੋਣ ਦਾ ਖ਼ਤਰਾ ਬਣਦਾ ਜਾ ਰਿਹਾ ਹੈ।



ਭਵਿੱਖ ਦੇ ਸਿਨੇਮਾਘਰ ਓਟੀਟੀ ਪਲੇਟਫ਼ਾਰਮਜ਼ ਹੀ ਰਹਿ ਜਾਣਗੇ, ਜਿੱਥੇ ਫ਼ਿਲਮਾਂ ਰਿਲੀਜ਼ ਹੋਇਆ ਕਰਨਗੀਆਂ। ਇਹੋ ਕਾਰਨ ਹੈ ਕਿ ਹੁਣ ਨਵੇਂ ਟੀਵੀ ਸੀਰੀਅਲ ਤੇ ਵੈੱਬ ਸੀਰੀਜ਼ ਦਾ ਇੱਕ ਨਵਾਂ ਸੰਸਾਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। 'ਸ਼ਾਹੀ ਮਾਜਰਾ' ਵੀ ਉਸੇ ਵਿਕਾਸ ਦਾ ਹੀ ਹਿੱਸਾ ਹੈ।


ਇਹ ਵੀ ਪੜ੍ਹੋ: Airtel Price Hike: ਏਅਰਟੈੱਲ ਦੇ ਗਾਹਕਾਂ ਨੂੰ ਝਟਕਾ, ਪੋਸਟ ਪੇਡ ਪਲੈਨ ਦੀ ਕੀਮਤ ’ਚ ਵਾਧਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904