ਚੰਡੀਗੜ੍ਹ: ਪੰਜਾਬੀ ਗਾਣਿਆਂ ਖਾਸ ਕਰਕੇ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹਾਲ ਹੀ 'ਚ ਸਿੱਧੂ ਆਪਣੀ ਐਲਬਮ ਮੂਸਟੈਪ ਕਰਕੇ ਕਾਫ਼ੀ ਸੁਰਖੀਆਂ 'ਚ ਹੈ। ਇਸ ਦੇ ਨਾਲ ਹੀ ਮੂਸਟੈਪ ਸਿੱਧੂ ਮੂਸੇਵਾਲਾ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਐਲਬਮ ਹੈ। ਇਸ ਦੇ ਗਾਣੇ ਆਖਰਕਾਰ ਰਿਲੀਜ਼ ਹੋਣ ਲੱਗ ਗਏ ਹਨ। ਜਦੋਂਕਿ ਇਹ ਯੂਟਿਊਬ 'ਤੇ ਕਾਫ਼ੀ ਟ੍ਰੈਂਡ ਕਰ ਰਹੀ ਹੈ। ਇਸ ਨੇ ਹੀ ਹੁਣ ਇਸ ਟੇਪ ਨਾਲ ਇੱਕ ਨਵਾਂ ਵਿਵਾਦ ਵੀ ਖੜ੍ਹਾ ਹੋ ਗਿਆ ਹੈ।


ਇਹ ਸਪਸ਼ਟ ਤੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਸੀ ਕਿ ਮੂਸਟੈਪ ਸਪੋਟੀਫਾਈ 'ਤੇ ਉਪਲਬਧ ਹੋਵੇਗਾ ਪਰ ਹਾਲ ਹੀ ਵਿੱਚ ਪ੍ਰਸ਼ੰਸਕਾਂ ਵੱਲੋਂ ਇਹ ਨੋਟ ਕੀਤਾ ਗਿਆ ਸੀ ਕਿ ਸਿੱਧੂ ਦੀ ਇਹ ਐਲਬਮ ਜੀਓਸਾਵਨ 'ਤੇ ਵੀ ਉਪਲਬਧ ਹੈ। ਇਹ ਵੀ ਦੱਸ ਦਈਏ ਕਿ ਪੰਜਾਬੀ ਇੰਡਸਟਰੀ ਤੇ ਫੈਨਸ ਕਿਸਾਨ ਪ੍ਰਦਰਸ਼ਨ ਕਾਰਨ ਜੀਓਸਾਵਨ ਦਾ ਵੀ ਬਾਈਕਾਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਪ੍ਰਸ਼ੰਸਕ ਜੀਓ ਦੇ ਪਲੇਟਫਾਰਮ 'ਤੇ ਜਾਰੀ ਹੋਣ ਵਾਲੀ ਪੰਜਾਬੀ ਇੰਡਸਟਰੀ ਨਾਲ ਜੁੜੀ ਕਿਸੇ ਵੀ ਚੀਜ਼ ਨੂੰ ਪਸੰਦ ਨਹੀਂ ਕਰ ਰਹੇ।


ਜਦੋਂ ਪ੍ਰਸ਼ੰਸਕਾਂ ਨੇ ਸ਼ਿਕਾਇਤ ਕੀਤੀ ਤੇ ਮੂਸਟੈਪ ਦੀ ਟੀਮ ਤੋਂ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਇਸ ਤੱਥ ਨੂੰ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਇਸ ਨੂੰ ਜੀਓਸਾਵਨ 'ਤੇ ਐਲਬਮ ਰਿਲੀਜ਼ ਨਹੀਂ ਕੀਤੀ। ਉਨ੍ਹਾਂ ਨੇ ਐਲਬਮ ਸਿਰਫ ਸਪੋਟੀਫਾਈ 'ਤੇ ਰਿਲੀਜ਼ ਕੀਤੀ ਹੈ ਜਿਸ ਦਾ ਪਹਿਲਾਂ ਹੀ ਤੇ ਅਧਿਕਾਰਤ ਤੌਰ 'ਤੇ ਐਲਾਨ ਕੀਤਾ ਗਿਆ ਸੀ। ਗੋਲਡ ਮੀਡੀਆ ਨੇ ਇਸ ਨੂੰ ਇਸ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਜਿੱਥੇ ਉਨ੍ਹਾਂ ਨੇ ਸਟੋਰੀ ਪਾ ਕੇ ਆਪਣਾ ਪੱਖ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਜੀਓਸਾਵਨ ਨੂੰ ਨੋਟਿਸ ਵੀ ਭੇਜਿਆ ਹੈ।



ਗੱਲ ਸਿੱਧੂ ਦੀ ਐਲਬਮ ਦੀ ਕਰੀਏ ਤਾਂ ਹਾਲ ਹੀ ‘ਚ ਉਸ ਨੇ ਆਪਣੀ ਐਲਬਮ ਦਾ ਗਾਣੇ Burberry ਨੂੰ ਵੀ ਲਾਂਚ ਕੀਤਾ। ਦੱਸ ਦਈਏ ਕਿ ਸਿੱਧੂ ਦੇ Burberry ਦੇ ਆਊਟ ਹੁੰਦੇ ਹੀ ਉਸ ਦੇ ਫੈਨਸ ਨੇ ਇਸ ਨੂੰ ਖੂਬ ਪੰਸਦ ਵੀ ਕੀਤਾ ਜਾ ਰਿਹਾ ਹੈ। ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ The Kidd ਨੇ ਜਦੋਂਕਿ ਇਸ ਗਾਣੇ ਨੂੰ ਸਿੱਧੂ ਮੂਸੇ ਵਾਲਾ ਨੇ ਆਪ ਲਿਖੀਆ ਹੈ।


ਇਹ ਵੀ ਪੜ੍ਹੋ: ਦੇਸ਼ ਦੇ ਸਾਰੇ ਸੂਬੇ ‘ਬਲੈਕ ਫ਼ੰਗਸ’ ਨੂੰ ‘ਮਹਾਮਾਰੀ’ ਐਲਾਨਣ: ਕੇਂਦਰ ਸਰਕਾਰ ਦੀ ਹਦਾਇਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904