Sidhu Moose wala Song DILEMMA VideoOut: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਡਾਇਲੇਮਾ’ (DILEMMA) ਦਾ ਵੀਡੀਓ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਇੱਕ ਵਾਰ ਫਿਰ ਤੋਂ ਮੂਸੇਵਾਲਾ ਨੇ ਆਪਣੀ ਆਵਾਜ਼ ਨਾਲ ਧੱਕ ਪਾਈ। ਕਲਾਕਾਰ ਦੀ ਆਵਾਜ਼ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਗੂੰਜ ਰਹੀ ਹੈ। ਬ੍ਰਿਟਿਸ਼ ਗਾਇਕਾ ਸਟੈਫਲੋਨ ਡੌਨ (Stefflon Don) ਨਾਲ ਮਰਹੂਮ ਕਲਾਕਾਰ ਦੇ ਇਸ ਗੀਤ ਦੀ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਗਾਣੇ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਨਾ ਸਿਰਫ ਮੂਸੇਵਾਲਾ ਬਲਕਿ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਣੇ ਪ੍ਰਸ਼ੰਸਕਾਂ ਦੀ ਝਲਕ ਵਿਖਾਈ ਗਈ ਹੈ। ਗੀਤ ਦੇ ਵੀਡੀਓ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 



ਦੱਸ ਦੇਈਏ ਕਿ ਗਾਇਕ ਦੀ ਮੌਤ ਮਗਰੋਂ ਇਹ ਉਨ੍ਹਾਂ ਦਾ ਸੱਤਵਾਂ ਗੀਤ ਹੈ। ਜੋ ਕਿ ਰਿਲੀਜ਼ ਹੁੰਦੇ ਹੀ ਚਾਰੇ ਪਾਸੇ ਛਾ ਗਿਆ ਹੈ। ਇਸਦੇ ਨਾਲ ਹੀ ਖਾਸ ਗੱਲ ਇਹ ਵੀ ਹੈ ਕਿ ਸਿੱਧੂ ਮੂਸੇਵਾਲਾ ਨਾਲ ਆਪਣੇ ਗੀਤ ਦਾ ਬ੍ਰਿਟਿਸ਼ ਗਾਇਕ ਸਟੈਫਲੋਨ ਡੌਨ ਲੰਡਨ ਦੀਆਂ ਸੜਕਾਂ 'ਤੇ ਇਸਦਾ ਪ੍ਰਚਾਰ ਕੀਤਾ।  ਸਟੀਫਲੋਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਸ ਦੇ ਪ੍ਰਚਾਰ ਦੇ ਵੀਡੀਓ ਸ਼ੇਅਰ ਕੀਤਾ ਸੀ। ਜਿਸ ਵਿੱਚ ਪੰਜਾਬੀ ਪ੍ਰਸ਼ੰਸਕਾਂ ਦੇ ਨਾਲ-ਨਾਲ ਕਈ ਵਿਦੇਸ਼ੀ ਦਰਸ਼ਕ ਵੀ ਨਜ਼ਰ ਆਏ। ਦੱਸ ਦੇਈਏ ਕਿ ਸਟੈਫਲੋਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ, ਜਿਸ ਵਿਚ ਇਕ ਪਾਸੇ ਉਸ ਦੀ ਤਸਵੀਰ ਛਪੀ ਹੈ ਅਤੇ ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਹੈ।


ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਦੇ ਗੀਤ 4:10, ਵਾਚ-ਆਊਟ, ਚੌਰਨੀ ਅਤੇ SYL ਰਿਲੀਜ਼ ਹੋਇਆ ਸੀ। ਜਿਸ ਨੂੰ ਪ੍ਰਸ਼ੰਸਕਾਂ ਵਿਚਾਲੇ ਭਰਮਾ ਹੁੰਗਾਰਾ ਮਿਲਿਆ। ਹਾਲਾਂਕਿ ਇਸ ਵਿੱਚ ਗੀਤ SYL ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਗੀਤ 'ਵਾਰ' ਰਿਲੀਜ਼ ਹੋਇਆ ਸੀ, ਗੀਤ ਮੇਰਾ ਨਾਮ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ। ਫਿਲਹਾਲ ਪ੍ਰਸ਼ੰਸਕ ਗੀਤ ਡਾਇਲੇਮਾ ਉੱਪਰ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਪ੍ਰਸ਼ੰਸਕਾਂ ਨੂੰ ਇਸ ਗੀਤ ਦਾ ਵੀਡੀਓ ਪਸੰਦ ਆਇਆ। ਕਿਉਂਕਿ ਇਸ ਵਿੱਚ ਨਾ ਸਿਰਫ ਮੂਸੇਵਾਲਾ ਸਗੋਂ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਣੇ ਪ੍ਰਸ਼ੰਸਕਾਂ ਦੀ ਦਿਲਕਸ਼ ਝਲਕ ਦਿਖਾਈ ਗਈ ਹੈ।