Sidhu Moose Wala New Instagram Post: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਗਾਣਿਆ ਨੇ ਕਲਾਕਾਰ ਨੂੰ ਪ੍ਰਸ਼ੰਸਕਾਂ ਵਿਚਾਲੇ ਜ਼ਿੰਦਾ ਰੱਖਿਆ ਹੋਇਆ ਹੈ। ਮੂਸੇਵਾਲਾ ਦੀ ਕੋਈ-ਨਾ-ਕੋਈ ਵੀਡੀਓ ਸੋਸ਼ਲ ਮੀਡੀਆ ਉੱਪਰ ਅੱਗ ਦੀ ਤਰ੍ਹਾਂ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਮਰਹੂਮ ਗਾਇਕ ਆਪਣੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਦਾ ਗੱਡੀ ਵਿੱਚ ਵਿਖਾਈ ਦੇ ਰਿਹਾ ਹੈ। ਇਸ ਖੂਬਸੂਰਤ ਯਾਦ ਨੂੰ ਮੂਸੇਵਾਲਾ ਵੱਲੋਂ ਖੁਦ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ।
ਮਰਹੂਮ ਗਾਇਕ ਮੂਸੇਵਾਲਾ ਦੇ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਇਸ ਵੀਡੀਓ ਦੇ ਸੁਨਿਹਰੀ ਪਲਾਂ ਨੂੰ ਵੇਖ ਪ੍ਰਸ਼ੰਸਕ ਬੇਹੱਦ ਭਾਵੁਕ ਹੋ ਰਹੇ ਹਨ। ਤਿੰਨੋਂ ਮਾਤਾ, ਪਿਤਾ ਅਤੇ ਪੁੱਤਰ ਦੀ ਇਹ ਯਾਦ ਪ੍ਰਸ਼ੰਸਕਾਂ ਦੀਆਂ ਅੱਖਾਂ ਨਮ ਕਰ ਰਹੀ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਮਿਸ ਯੂ ਬ੍ਰੋ... ਇਸ ਤੋਂ ਇਲਾਵਾ ਕਈ ਪੰਜਾਬੀ ਗਾਇਕਾਂ ਵੱਲੋਂ ਵੀ ਇਸ ਉੱਪਰ ਕਮੈਂਟਸ ਕੀਤੇ ਜਾ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ ਵਿੱਚ ਮੂਸੇਵਾਲਾ ਦੇ ਨਾਂਅ ਇੱਕ ਹੋਰ ਖਿਤਾਬ ਆਇਆ ਹੈ। ਦਰਅਸਲ, ਸਿੱਧੂ ਮੂਸੇਵਾਲਾ ਦੀ ਐਲਬਮ 2 ਸਾਲ ਬਾਅਦ ਵੀ ਯੂਟਿਊਬ ’ਤੇ ਆਪਣਾ ਜਲਵਾ ਵਿਖਾ ਰਹੀ ਹੈ। ਭਾਵੇਂ ਸਿੱਧੂ ਮੂਸੇਵਾਲਾ ਸਾਡੇ ਵਿਚਾਲੇ ਨਹੀਂ ਹਨ ਪਰ ਉਸ ਦੀ ‘ਮੂਸਟੇਪ’ ਐਲਬਮ ਨੇ ਯੂਟਿਊਬ ’ਤੇ 2 ਬਿਲੀਅਨ ਤੋਂ ਵੱਧ ਵਿਊਜ਼ ਪਾਰ ਕਰ ਚੁੱਕੀ ਹੈ। ਦੱਸ ਦੇਈਏ ਕਿ ਯੂਟਿਊਬ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੀ ਇਹ ਐਲਬਮ ਸਪੌਟੀਫਾਈ ’ਤੇ ਵੀ 2 ਬਿਲੀਅਨ ਵਿਊਜ਼ ਪਾਰ ਹਾਸਿਲ ਕਰ ਚੁੱਕਿਆ ਹੈ। ਅਜਿਹਾ ਕਰਨ ਵਾਲੇ ਸਿੱਧੂ ਮੂਸੇਵਾਲਾ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ।
ਕਾਬਿਲੇਗੌਰ ਹੈ ਕਿ ‘ਮੂਸਟੇਪ’ ’ਚ ਇੰਟਰੋ ਤੇ ਸਕਿੱਟਸ ਨੂੰ ਮਿਲਾ ਕੇ ਕੁਲ 30 ਟਰੈਕ ਸਨ। ਇਸ ਐਲਬਮ ਦਾ ਸਭ ਤੋਂ ਵੱਧ ਸੁਣਿਆ ਜਾਣ ਵਾਲਾ ਗੀਤ ‘295’ ਹੈ, ਜਿਸ ਨੂੰ ਯੂਟਿਊਬ ’ਤੇ 512 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਕਲਾਕਾਰ ਦੀ ਇਹ ਉਪਲੱਬਧੀ ਤੋਂ ਇੱਕ ਵਾਰ ਫਿਰ ਮੂਸੇਵਾਲਾ ਦਾ ਨਾਂਅ ਪ੍ਰਸ਼ੰਸਕਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੋਸ਼ਲ ਮੀਡੀਆ ਉੱਪਰ ਸਿੱਧੂ ਦੇ ਕਈ ਤਰ੍ਹਾਂ ਦੇ ਵੀਡੀਓ ਅਤੇ ਤਸਵੀਰਾਂ ਅਕਸਰ ਪ੍ਰਸ਼ੰਸਕਾਂ ਵਿਚਾਲੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ।