ਚੰਡੀਗੜ੍ਹ: ਸੈਨਸੇਸ਼ਨ ਕਲਾਕਾਰ Sidhu MooseWala ਨੇ ਕਾਫ਼ੀ ਸਮਾਂ ਪਹਿਲਾਂ ਆਪਣੀ ਆਉਣ ਵਾਲੀ ਮਿਊਜ਼ਿਕ ਐਲਬਮ 'Moose Tape' ਦਾ ਪੋਸਟਰ ਲਾਂਚ ਕੀਤਾ ਸੀ। ਇਸ ਤੋਂ ਬਾਅਦ ਸਿੱਧੂ ਲਗਾਤਾਰ ਆਪਣੇ ਇੰਸਟਾਗ੍ਰਾਮ 'ਤੇ ਹਰ ਰੋਜ਼ ਪੋਸਟਰ ਸ਼ੇਅਰ ਕਰਕੇ ਆਪਣੇ ਫੈਨਸ 'ਚ ਇਸ ਐਲਬਮ ਨੂੰ ਲੈ ਕੇ ਐਕਸਾਈਟਮੈਂਟ ਵਧਾ ਰਿਹਾ ਹੈ।
ਗੀਤਕਾਰ ਤੋਂ ਗਾਇਕ ਬਣੇ ਸਿੱਧੂ ਮੂਸੇਵਾਲਾ ਇਸ ਸਮੇਂ ਆਪਣੀ ਆਉਣ ਵਾਲੀ ਐਲਬਮ ‘Moose Tape’ ਲਈ ਸ਼ੂਟਿੰਗ ਕਰ ਰਿਹਾ ਹੈ। ਪਿਛਲੇ ਹਫ਼ਤਿਆਂ ਤੋਂ ਸੁਰਖੀਆਂ 'ਚ ਹੋਣ ਦੇ ਬਾਵਜੂਦ, ਮੂਸੇ ਵਾਲਾ ਨੇ ਅਜੇ ਤਕ ਆਪਣੀ ਇਸ ਐਲਬਮ ਤੋਂ ਇੱਕ ਵੀ ਗਾਣਾ ਲਾਂਚ ਨਹੀਂ ਕੀਤਾ।
ਦੱਸ ਦਈਏ ਕਿ ਇਹ ਮੂਸੇਵਾਲਾ ਦੀ ਤੀਜੀ ਐਲਬਮ ਹੈ ਜਿਸ 'ਚ ਉਹ ਹੋਰ ਵੀ ਕਈ ਕਲਾਕਾਰਾਂ ਨਾਲ ਕੋਲਾਬ੍ਰੇਸ਼ਨ ਕਰਕੇ ਕੋਈ ਵੱਡਾ ਧਮਾਕਾ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਿਊਜ਼ਿਕ ਐਲਬਮ ਲਈ ਕਈ ਤਰ੍ਹਾਂ ਦੇ ਗਾਣਿਆਂ ਦੀ ਤਿਆਰੀ ਕਰਕੇ ਮੂਸੇਵਾਲਾ ਕਈ ਰਿਕਾਰਡ ਤੋੜਣ ਲਈ ਤਿਆਰ ਹੈ।
ਇਸ ਦੇ ਨਾਲ ਹੀ ਹੁਣ ਖ਼ਬਰ ਹੈ ਕਿ ਸਿੱਧੂ ਮੂਸੇਵਾਲਾ ਤੇ ਤਾਨੀਆ ‘US’ ਵਿੱਚ ਇੱਕਠੇ ਕੰਮ ਕਰਨਗੇ। ਕੱਲ੍ਹ ਮੂਸ ਟੇਪ ਦੇ ''US'' ਟਾਈਟਲ ਹੇਠ ਇੱਕ ਪੋਸਟਰ ਨੂੰ ਸਾਂਝਾ ਕੀਤਾ ਜਿਸ 'ਚ ਐਕਟਰਸ ਤਾਨੀਆ ਵੀ ਨਜ਼ਰ ਆਈ। ਇਸ ਨੂੰ ਸੁਖ ਸੰਗਿਰਾ ਨੇ ਸਾਂਝਾ ਕੀਤਾ ਹੈ। ਤਸਵੀਰ 'ਚ ਤਾਨੀਆ ਵੀ ਦਿੱਖ ਰਹੀ ਹੈ।
ਤਾਨੀਆ ਅੱਜ-ਕੱਲ੍ਹ 'ਕਿਸਮਤ 2' ਦੇ ਸ਼ੂਟ ਲਈ ਇੰਗਲੈਂਡ ਵਿੱਚ ਹੈ। ਜਿੱਥੇ ਸਮਾਂ ਕੱਢ ਕੇ ਉਹ ਗਾਣੇ ਵਿੱਚ ਫੀਚਰ ਹੋ ਰਹੀ ਹੈ। ਇਸ ਤਰ੍ਹਾਂ ਦੀਆਂ ਖ਼ਬਰਾਂ ਵੀ ਹੁਣ ਸਾਹਮਣੇ ਆ ਰਹੀਆਂ ਹਨ। ਇਸ ਫ਼ੀਚਰਿੰਗ ਦੀ ਚਰਚਾ ਇਸ ਕਰਕੇ ਵੀ ਹੈ ਕਿਉਂਕਿ ਤਾਨੀਆ ਪਹਿਲਾਂ ਕਰਨ ਔਜਲਾ ਦੇ ਗੀਤ 'ਚ ਵੀ ਨਜ਼ਰ ਆ ਚੁੱਕੀ ਹੈ।
ਇਹ ਵੀ ਪੜ੍ਹੋ: ਮਛੇਰੇ ਤੇ ਸ਼ਾਰਕ ਵਿਚਾਲੇ ਜ਼ਬਰਦਸਤ ਲੜਾਈ, ਵਾਇਰਲ ਵੀਡੀਓ ਵੇਖ ਲੋਕਾਂ ਦੇ ਉੱਡੇ ਹੋਸ਼
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904