Sidhu Moosewala Birthday : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ। ਇਹ ਮੂਸੇਵਾਲਾ ਦਾ 29ਵਾਂ ਜਨਮਦਿਨ ਸੀ। 29 ਮਈ ਨੂੰ ਉਸ ਦੀ ਗੋਲੀ ਮਾਰ ਕੇ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਫੈਨਜ਼ ਅਤੇ ਲੋਕਾਂ ਦੇ ਮਨਾਂ 'ਚ ਗੁੱਸਾ ਭਰਿਆ ਹੋਇਆ ਹੈ
ਸਿੱਧੂ ਮੂਸੇਵਾਲਾ ਦੇ ਜਨਮਦਿਨ 'ਤੇ ਅੱਜ ਉਹਨਾਂ ਦੇ ਫੈਨਜ਼ ਜਿੱਥੇ ਉਹਨਾਂ ਨੂੰ ਯਾਦ ਕਰ ਰਹੇ ਹਨ ਉੱਥੇ ਹੀ ਉਹਨਾਂ ਲਈ ਇਨਸਾਫ ਦੀ ਮੰਗ ਕਰ ਰਹੇ ਹਨ।
ਫੈਨਜ਼ ਨੇ ਇੱਕ ਭਾਵੁਕ ਪੋਸਟ ਪਾ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਫੈਨਜ਼ ਕਹਿ ਰਹੇ ਹਨ ਉਹ ਉਹਨਾਂ ਦੇ ਦਿਲਾਂ 'ਚ ਹਮੇਸ਼ਾ ਜ਼ਿੰਦਾ ਰਹਿਣਗੇ।
#HBDSidhuMoosewala ਅਤੇ #JusticeforSidhuMoosewala ਸਵੇਰ ਤੋਂ ਹੀ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ।
ਸਿੱਧੂ ਮੂਸੇਵਾਲਾ ਦਾ ਅਸਲੀ ਨਾਂ ਸ਼ੁਭਦੀਪ ਸਿੰਘ ਸਿੱਧੂ ਸੀ। ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਭੋਲਾ ਸਿੰਘ ਅਤੇ ਚਰਨ ਕੌਰ ਦੇ ਘਰ ਹੋਇਆ। ਗਾਇਕ ਗਿੱਪੀ ਗਰੇਵਾਲ ਨੇ ਵੀ ਸਿੱਧੂ ਮੂਸੇਵਾਲਾ ਨੂੰ ਜਨਮ ਦਿਨ 'ਤੇ ਯਾਦ ਕੀਤਾ।
ਇਸ ਤੋਂ ਇਲਾਵਾ ਐਮੀ ਵਿਰਕ, ਸਰਗੁਣ ਮਹਿਤਾ ਨੇ ਵੀ ਸਿੱਧੂ ਨਾਲ ਕੁਝ ਪੁਰਾਣੀਆਂ ਯਾਦਾਂ ਨੂੰ ਸਾਂਝਾ ਕਰਕੇ ਉਹਨਾਂ ਨੂੰ ਯਾਦ ਕੀਤਾ ਹੈ।
ਇੱਕ ਫੈਨ ਨੇ ਲਿਖਿਆ, 'ਸਿੱਧੂ ਮੂਸੇਵਾਲਾ ਪਾਜੀ ਨੂੰ ਜਨਮਦਿਨ ਮੁਬਾਰਕ। ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ।
ਜਲੰਧਰ ਦੀ ਰਹਿਣ ਵਾਲੀ 12 ਸਾਲਾ ਸਾਰਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਫੁੱਲਾਂ ਨਾਲ ਉਨ੍ਹਾਂ ਦੀ ਤਸਵੀਰ ਤਿਆਰ ਕੀਤੀ ਹੈ।
ਮੂਸੇਵਾਲਾ ਦੇ ਇੱਕ ਫੈਨ ਨੇ ਲਿਖਿਆ ਕਿ ਜਨਮ ਦਿਨ ਮੁਬਾਰਕ ਅਮਰ ਸਿੱਧੂ ਮੂਸੇਵਾਲਾ।