Balkaur Singh Comment On AAP Party: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਹਲਚਲ ਮੱਚ ਗਈ ਹੈ। ਇਸ ਉੱਪਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦੀ ਭਾਜਪਾ ਵਿੱਚ ਐਂਟਰੀ ਨੂੰ ਲੈ ਕੇ ਤੰਜ ਕੱਸਿਆ ਹੈ। ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਪੋਸਟ ਸ਼ੇਅਰ ਕਰ ਲਿਖਿਆ- ਹੁਣ ਜਲੰਧਰ ਦੇ ਲੋਕ ਉਨ੍ਹਾਂ ਨੂੰ ਦੱਸਣ ਕਿ ਗੱਦਾਰ ਕੌਣ ਹੈ?
ਜਾਣੋ ਬਲਕੌਰ ਸਿੰਘ ਕੀ ਬੋਲੇ...
ਜਾਣਕਾਰੀ ਲਈ ਦੱਸ ਦੇਈਏ ਕਿ ਵੀਡੀਓ ਰੀਲ ਵਿੱਚ ਬਲਕੌਰ ਸਿੰਘ ਜਲੰਧਰ ਉਪ ਚੋਣ ਸਬੰਧੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੌਕ ਨਹੀਂ ਹੈ ਕਿ ਉਹ ਜਲੰਧਰ ਦੀਆਂ ਸੜਕਾਂ 'ਤੇ ਆਉਣ। ਅਸੀਂ ਤਬਾਹ ਹੋ ਕੇ ਸੜਕਾਂ 'ਤੇ ਆ ਗਏ ਹਾਂ। 3 ਕਰੋੜ ਦੀ ਕੋਠੀ (ਮਹਿਲ) ਨੂੰ ਤਾਲਾ ਲੱਗਿਆ ਹੋਇਆ ਹੈ, ਇਸ ਲਈ ਆਏ ਹਾਂ।
ਬਲਕੌਰ ਨੇ ਕਿਹਾ ਕਿ ਸਰਕਾਰਾਂ ਨੇ ਘਰਾਂ ਦੇ ਵੇਹੜੇ ਸੁਨਸਾਨ ਕਰ ਦਿੱਤੇ ਹਨ, ਜਿਸ ਕਾਰਨ ਉਹ ਸੜਕਾਂ 'ਤੇ ਆ ਗਏ ਹਨ। ਉਨ੍ਹਾਂ ਕਿਹਾ ਕਿ ਉਹ ਚਾਹੇ ਕਿੰਨਾ ਵੀ ਕਮਜ਼ੋਰ ਜਾਂ ਬਰਬਾਦ ਕਿਉਂ ਨਾ ਹੋਵੇ, ਉਹ ਇਨਸਾਫ਼ ਲਈ ਲੜੇਗਾ। ਬਲਕੌਰ ਨੇ ਕਿਹਾ ਕਿ ਗੁਰੂਆਂ ਨੇ ਸਾਨੂੰ ਲੜਨਾ ਸਿਖਾਇਆ ਹੈ ਅਤੇ ਅਰਦਾਸ ਕਰਨਾ ਸਿਖਾਇਆ ਹੈ। ਉਹ ਲੋਕਾਂ ਨੂੰ ਅਪੀਲ ਕਰਦੇ ਨਜ਼ਰ ਆਏ, ਜਿਸ ਵਿੱਚ ਉਨ੍ਹਾਂ ਕਿਹਾ ਕਿ ਟੋਪੀ ਵਾਲਾ ਜੋ ਬੀਜ ਖੇਤਾਂ ਵਿੱਚ ਬੀਜਿਆ ਹੈ, ਉਸ ਨੂੰ ਸਾਫ਼ ਕਰਨਾ ਜ਼ਰੂਰੀ ਹੈ।
ਬਾਕੀ ਲੋਕ ਆਪਣੀ ਮਰਜ਼ੀ ਅਨੁਸਾਰ ਵੋਟ ਪਾ ਸਕਦੇ ਹਨ, ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਜੇਕਰ ਕਿਸੇ ਨੂੰ ਅਜੇ ਵੀ ਇਹ ਪਸੰਦ ਨਹੀਂ ਹੈ ਤਾਂ ਲੋਕ NOTA ਬਟਨ ਦਬਾ ਸਕਦੇ ਹਨ। ਉਹ ਲੋਕਾਂ ਨੂੰ ਮੌਜੂਦਾ ਸਰਕਾਰ ਨੂੰ ਪੰਜਵੇਂ ਨੰਬਰ 'ਤੇ ਲਿਆਉਣ ਦੀ ਅਪੀਲ ਕਰ ਰਹੇ ਹਨ, ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹ ਗਲਤ ਕੰਮ ਕਰ ਰਹੀ ਹੈ।
ਇੰਝ ਕੱਸਿਆ ਤੰਜ
ਬਲਕੌਰ ਸਿੰਘ ਨੇ ਵੀਡੀਓ ਵਿੱਚ ਦਿਖਾਇਆ ਹੈ ਕਿ ਕਿਵੇਂ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਿਰੋਪਾ ਪਾ ਕੇ ਹੱਥ ਮਿਲਾਉਂਦੇ ਹਨ। ਇਸੇ ਤਰ੍ਹਾਂ ਹੁਣ ਉਨ੍ਹਾਂ ਨੂੰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਤੋਂ ਤਾਜ ਮਿਲ ਗਿਆ ਹੈ। ਦੱਸ ਦਈਏ ਕਿ ਪਿਛਲੇ ਸਾਲ 5 ਮਾਰਚ ਨੂੰ ਬਲਕੌਰ ਸਿੰਘ ਨੇ ਫਿਲੌਰ ਦੇ ਬੜਾ ਪਿੰਡ ਅਤੇ ਰੁੜਕਾ ਕਲਾਂ ਤੋਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ ਸੀ।