Sidhu Moose Wala Mother Charan Kaur: ਮਰਹੂਮ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਵੱਲੋਂ ਇੰਸਟਾਗ੍ਰਾਮ 'ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸਨੇ ਇੰਟਰਨੈੱਟ ਉੱਪਰ ਵਾਈਰਲ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਦਰਅਸਲ, ਮਾਤਾ ਚਰਨ ਕੌਰ ਵੱਲੋਂ ਪੋਸਟ ਰਾਹੀਂ ਲੋਕਾਂ ਨੂੰ ਖਾਸ ਚੇਤਾਵਨੀ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਛੇੜਛਾੜ ਕੀਤੀ ਜਾ ਰਹੀ ਹੈ,   ਏਆਈ ਦੀ ਦੁਰਵਰਤੋਂ ਕਰਕੇ ਸਿੱਧੂ ਮੂਸੇਵਾਲਾ ਦੀ ਫੋਟੋ ਤੋਂ ਪੱਗ ਹਟਾ ਦਿੱਤੀ ਗਈ ਹੈ। ਇਸ ਉੱਪਰ ਇਤਰਾਜ਼ ਜ਼ਾਹਿਰ ਕਰਦਿਆਂ ਉਨ੍ਹਾਂ ਨੇ ਇਹ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਨੇ ਇਸ ਪੋਸਟ ਰਾਹੀਂ ਹੋਰ ਕੀ ਕਿਹਾ ਤੁਸੀ ਵੀ ਵੇਖੋ...

Continues below advertisement






 


ਮਾਤਾ ਚਰਨ ਕੌਰ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਜੇ ਬਰਾਬਰੀ ਨਾ ਹੋ ਸਕੇ ਤਾ ਬਦਨਾਮੀ ਸ਼ੁਰੂ ਕਰ ਦਵੋ! ਜਦੋ ਮੇਰਾ ਪੁੱਤ ਇਹ ਸੱਚੀਆਂ ਗੱਲਾਂ ਸਟੇਜਾਂ ਤੇ ਕਰਿਆ ਕਰਦਾ ਸੀ ਤਾ ਬਹੁਤ ਲੋਕ ਉਸਦਾ ਵਿਰੋਧ ਕਰਦੇ ਸੀ ਕਿ ਪਰ ਮੇਰਾ ਪੁੱਤ ਸੱਚ ਬੋਲਦਾ ਸੀ ਅੱਜ ਮੇਰੇ ਪੁੱਤ ਦੀ ਤਸਵੀਰ ਤੋ ਦਸਤਾਰ ਹਟਾ ਸਿਰਫ ਦਸਤਾਰ ਦੀ ਨਹੀ ਸਗੋ ਪੰਜਾਬੀਅਤ ਦੀ ਵੀ ਬੇਅਦਬੀ ਕੀਤੀ ਹੈ, ਤੁਹਾਨੂੰ ਮਿਲੀ Al ਦੀ ਸਹੂਲਤ ਦੀ ਵਰਤੋ ਤੁਸੀ ਚੰਗੇ ਕੰਮ ਕਰਨ ਤੇ ਚੰਗੀਆ ਗੱਲਾਂ ਸਿੱਖਣ ਤੇ ਕਰੋ ਤੇ ਮੇਰੇ ਪੁੱਤ ਦੀ ਮਰਨੀ ਦਾ ਮਖੋਲ ਬਣਾ ਕੇ ਮੇਰਾ ਦਿਲ ਦੁਖਾਉਣ ਵਾਲੇ ਉਹ ਲੋਕ ਜੋ ਇਹ ਸਬ ਕਰ ਰਹੇ ਨੇ ਉਹਨਾ ਨੂੰ ਮੈਂ ਇਹ ਹੀ ਕਹਿਣਾ ਚਾਹਾਂਗੀ ਕਿ ਸਾਡੇ ਬੱਚੇ ਦੀਆਂ ਤਸਵੀਰਾਂ ਨਾਲ ਛੇੜਛਾੜ ਨਾ ਕੀਤੀ ਜਾਵੇ ਜੇਕਰ ਸਾਡੀ ਬੇਨਤੀ ਕਰਨ ਤੇ ਵੀ ਕੋਈ ਅਜਿਹਾ ਕਰਦਾ ਪਾਇਆ ਗਿਆ ਉਹਨਾ ਤੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇਗੀ ਮੇਰੇ ਪੁੱਤ ਨੇ ਜਿਉਂਦੇ ਜੀ ਆਪਣੇ ਕੇਸ ਆਪਣੀ ਦਸਤਾਰ ਸੰਭਾਲ ਕੇ ਰੱਖੀ ਏ, ਕਿਸੇ ਕੋਈ ਹੱਕ ਨਹੀ ਮੇਰੇ ਪੁੱਤ ਦੀ ਦਸਤਾਰ ਨਾਲ ਛੇੜਛਾੜ ਕਰਨ ਦਾ...


ਜਾਣਕਾਰੀ ਲਈ ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਇੱਕ ਤਸਵੀਰ ਵਾਈਰਲ ਹੋ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਵਿੱਚ ਕਿਸੇ ਵੱਲੋਂ ਏਆਈ ਦੀ ਦੁਰਵਰਤੋਂ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਫੋਟੋ ਨਾਲ ਛੇੜਛਾੜ ਕੀਤੀ ਗਈ ਹੈ। ਜਿਸ ਦੇ ਜਰਿਏ ਗਾਇਕ ਦੇ ਸਿਰ ਉੱਪਰੋਂ ਪੱਗ ਹਟਾ ਦਿੱਤੀ ਗਈ, ਜਿਸ ਉੱਪਰ ਪਰਿਵਾਰ ਦੇ ਨਾਲ-ਨਾਲ ਪ੍ਰਸ਼ੰਸਕ ਵੀ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।