Ammy Virk-Sonam Bajwa Movie Khuddi Haryana Wal Di: ਪੰਜਾਬੀ ਗਾਇਕ ਐਮੀ ਵਿਰਕ ਅਤੇ ਅਦਾਕਾਰਾ ਸੋਨਮ ਬਾਜਵਾ ਵੱਲੋਂ ਪ੍ਰਸ਼ੰਸਕਾਂ ਲਈ ਖਾਸ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਇੱਕ ਵਾਰ ਫਿਰ ਤੋਂ ਦੋਵਾਂ ਦੀ ਜੋੜੀ ਪਰਦੇ ਉੱਪਰ ਧਮਾਲ ਮਚਾਉਣ ਲਈ ਤਿਆਰ ਹੈ। ਦਰਅਸਲ, ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਬਲਾਕਬਸਟਰ ਜੋੜੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਨਾਲ ਪਰਦੇ 'ਤੇ ਵਾਪਸੀ ਕਰਨ ਜਾ ਰਹੀ ਹੈ। ਫਿਲਮ ਦੇ ਪਹਿਲਾ ਪੋਸਟਰ ਦੇ ਨਾਲ-ਨਾਲ ਰਿਲੀਜ਼ ਡੇਟ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। 


ਪੰਜਾਬੀ ਗਾਇਕ ਐਮੀ ਵਿਰਕ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਹਨ। ਇਸ ਫਿਲਮ ਦੀ ਗੱਲ ਕਰਿਏ ਤਾਂ ਇੰਝ ਜਾਪਦਾ ਹੈ ਕਿ ਇਹ ਰੋਮਾਂਟਿਕ ਕਾਮੇਡੀ ਹੈ ਜੋ ਪੰਜਾਬ ਅਤੇ ਹਰਿਆਣਾ ਰਾਜਾਂ ਵਿਚਕਾਰ ਵਾਪਰਦੀ ਹੈ, ਅਤੇ ਸੋਨਮ ਫਿਲਮ 'ਚ ਹਰਿਆਣੇ ਦੀ ਕੁੜੀ ਹੈ, ਸੋਨਮ ਨੂੰ ਅਸੀਂ ਕਦੇ ਵੀ ਹਰਿਆਣਵੀ ਕਿਰਦਾਰ ਵਿੱਚ ਨਹੀਂ ਦੇਖਿਆ, ਪਰ ਇਸ ਵਾਰ ਉਹ ਪਰਦੇ ਉੱਪਰ ਕੁਝ ਖਾਸ ਲੈ ਕੇ ਪੇਸ਼ ਹੋਵੇਗੀ। ਫਿਲਮ ਦਾ ਨਾਂਅ ਅਤੇ ਪੋਸਟਰ ਵੇਖਣ ਤੋਂ ਬਾਅਦ ਦਰਸ਼ਕ ਵੀ ਇਸ ਨੂੰ ਵੇਖਣ ਲਈ ਉਤਸ਼ਾਹਿਤ ਹੋ ਗਏ ਹਨ।






 
 
ਦੱਸ ਦੇਈਏ ਕਿ ਫਿਲਮ ਰਾਕੇਸ਼ ਧਵਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ, ਜੋ ਪਹਿਲਾਂ ਸੁਪਰਹਿੱਟ ਪੰਜਾਬੀ ਫਿਲਮ ਆਜਾ ਮੈਕਸੀਕੋ ਚਲੀਏ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਬਲਾਕਬਸਟਰ ਫਿਲਮਾਂ 'ਚੱਲ ਮੇਰਾ ਪੁੱਤ 1-3, ਹੌਂਸਲਾ ਰੱਖ, ਪੁਆੜਾ, ਦੀਆਂ ਸਕ੍ਰਿਪਟਾਂ ਲਿਖ ਚੁੱਕੇ ਹਨ। ਕੁੜੀ ਹਰਿਆਣੇ ਵੱਲ ਦੀ ਰਾਮਾਰਾ ਫਿਲਮਜ਼ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਪਵਨ ਗਿੱਲ, ਅਮਨ ਗਿੱਲ ਅਤੇ ਸੰਨੀ ਗਿੱਲ ਦੁਆਰਾ ਨਿਰਮਿਤ ਹੈ, ਜਿਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਜਿਵੇਂ ਸ਼ੜਾ, ਪੁਆੜਾ, ਜਰਸੀ ਦਾ ਨਿਰਮਾਣ ਕੀਤਾ ਹੈ। ਇਹ ਵ੍ਹਾਈਟਹਿੱਲ ਸਟੂਡੀਓਜ਼ ਦੁਆਰਾ 14 ਜੂਨ, 2024 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।