Sonam Bajwa Latest Video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸਦੀ ਇੱਕ ਵਜ੍ਹਾ ਉਸਦੀ ਫਿਲਮ 'ਕੈਰੀ ਆਨ ਜੱਟਾ 3' ਹੈ ਅਤੇ ਦੂਜੀ ਵਜ੍ਹਾ ਹੌਟਨੇੱਸ ਦਾ ਜਲਵਾ ਹੈ। ਦਰਅਸਲ, ਸੋਨਮ ਬਾਜਵਾ ਆਏ ਦਿਨ ਆਪਣੇ ਨਵੇਂ ਲੁੱਕਸ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾ ਰਹੀ ਹੈ। ਜੀ ਹਾਂ, ਸੂਟਾਂ ਤੋਂ ਬਾਅਦ ਹੁਣ ਸੋਨਮ ਬਾਜਵਾ ਨੇ ਆਪਣਾ ਬੋਲਡ ਅੰਦਾਜ਼ ਨਾਲ ਹਰ ਪਾਸੇ ਅੱਗ ਲਗਾ ਦਿੱਤੀ ਹੈ। ਅਦਾਕਾਰਾ ਵੱਲੋਂ ਆਪਣੇ ਸੋਸ਼ਲ ਅਕਾਊਂਟ ਇੰਸਟਾਗ੍ਰਾਮ ਉੱਪਰ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਸਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...






ਅਦਾਕਾਰਾ ਸੋਨਮ ਬਾਜਵਾ ਨੇ ਆਪਣੀ ਬੋਲਡਨੈੱਸ ਦਾ ਜਲਵਾ ਦਿਖਾਉਂਦੇ ਹੋਏ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ 32 ਘੰਟੇ ਪਹਿਲਾਂ ਲਿਖਿਆ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪੂਰਾ ਦਿਨ ਤਸਵੀਰਾਂ ਹੀ ਕਲਿੱਕ ਕਰਵਾਉਂਦੇ ਰਹਿੰਦੇ ਤੁਸੀ। ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਪੂਰੀ ਦੁਨੀਆ ਵਿੱਚੋਂ ਸਭ ਤੋਂ ਹੌਟ... 


ਵਰਕਫਰੰਟ ਦੀ ਗੱਲ ਕਰਿਏ ਤਾਂ ਸੋਨਮ ਬਾਜਵਾ ਹਾਲ ਹੀ ਵਿੱਚ ਫਿਲਮ 'ਗੋਡੇ ਗੋਡੇ ਚਾਅ' ਤੋਂ ਬਾਅਦ 'ਕੈਰੀ ਆਨ ਜੱਟਾ 3' ਨੂੰ ਲੈ ਸੁਰਖੀਆਂ ਵਿੱਚ ਰਹੀ। ਦੋਵੇਂ ਹੀ ਫਿਲਮਾਂ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਵਿੱਚ ਕਾਮਯਾਬ ਹੋਈਆਂ। ਖਾਸ ਗੱਲ ਇਹ ਹੈ ਕਿ ਕੈਰੀ ਆਨ ਜੱਟਾ 3 ਨੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਇਸ ਤਰ੍ਹਾਂ ਇਹ 100 ਕਰੋੜ ਤੋਂ ਵੱਧ ਦੀ ਕਮਾਈ ਕਰਨ ਵਾਲੀ ਪੰਜਾਬੀ ਸਿਨੇਮਾ ਦੀ ਪਹਿਲੀ ਫਿਲਮ ਬਣੀ।






ਫਿਲਹਾਲ ਸੋਨਮ ਬਾਜਵਾ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਨੂੰ ਫੈਨਜ਼ ਖੂਬ ਪਿਆਰ ਬਰਸਾਉਂਦੇ ਹਨ। ਸੋਨਮ ਦੀ ਸੋਸ਼ਲ ਮੀਡੀਆ ;ਤੇ ਜ਼ਬਰਦਸਤ ਫੈਨ ਫਾਲੋਇੰਗ ਹੈ।