ਚੰਡੀਗੜ੍ਹ: ਸੌਣ ਦੇ ਮਹੀਨੇ 'ਚ ਤੀਜ ਦਾ ਰੰਗ ਗਾਇਕਾ ਸੁਨੰਦਾ ਸ਼ਰਮਾ 'ਤੇ ਚੜ੍ਹਿਆ ਹੈ। ਸੁਨੰਦਾ ਨੇ ਆਪਣੀਆਂ ਸਹੇਲੀਆਂ ਨਾਲ ਤੀਜ ਨੂੰ ਸੇਲੀਬ੍ਰੇਟ ਕੀਤਾ। ਜਿੱਥੇ ਸੁਨੰਦਾ ਨੇ ਲੋਕ ਗੀਤ ਗਾ ਕੇ ਡਾਂਸ ਦੀ ਪੇਸ਼ਕਸ਼ ਕੀਤੀ। ਸੁਨੰਦਾ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਸੁਨੰਦਾ ਸ਼ਰਮਾ ਨੇ ਲਿਖਿਆ ,"ਚੱਲ ਕੁੜੀਏ ਮੇਲੇ ਨੂੰ ਚੱਲ, ਮੁੜ ਨਹੀਂ ਆਉਣੇ ਖੁਸ਼ੀ ਦੇ ਪਲ।"

ਦੱਸ ਦਈਏ ਕਿ ਸੁਨੰਦਾ ਸ਼ਰਮਾ ਜਲਦ ਹੀ ਨਵਾਂ ਗੀਤ ਵੀ ਲੈ ਕੇ ਆਉਣ ਵਾਲੀ ਹੈ। ਸੁਨੰਦਾ ਸ਼ਰਮਾ 'ਚੋਰੀ-ਚੋਰੀ' ਗੀਤ ਦੇ ਨਾਲ ਫੈਨਜ਼ ਦਾ ਦਿਲ ਜਿੱਤੇਗੀ। 6 ਅਗਸਤ ਨੂੰ ਸੁਨੰਦਾ ਦਾ ਇਹ ਗਾਣਾ ਰਿਲੀਜ਼ ਹੋਏਗਾ। ਇਸ ਵੀਡੀਓ ਦੇ ਨਾਲ ਸੁਨੰਦਾ ਨੇ ਇਹ ਵੀ ਲਿਖਿਆ," 6 ਅਗਸਤ ਨੂੰ ਐਦਾਂ ਹੀ ਰੌਣਕ ਲੱਗਣਗੀਆਂ। ਸੁਨੰਦਾ ਫਿਰ ਤੋਂ 'ਜਾਣੀ' ਦੇ ਲਿਖੇ ਹੋਏ ਗਾਣੇ ਨੂੰ ਕਰ ਰਹੀ ਹੈ। ਪਰ ਇਸ ਵਾਰ ਬੀ ਪ੍ਰਾਕ ਨਹੀਂ ਬਲਕਿ Avvy Sra ਗਾਣੇ ਦਾ ਮਿਊਜ਼ਿਕ ਕਰਨਗੇ। ਗਾਣੇ ਦਾ ਵੀਡੀਓ ਅਰਵਿੰਦਰ ਖੈਰਾ ਨੇ ਗਾਣੇ ਦਾ ਵੀਡੀਓ ਬਣਾਇਆ ਹੈ।

ਸੁਨੰਦਾ ਸ਼ਰਮਾ ਕਾਫੀ ਸਮੇਂ ਬਾਅਦ ਗਾਣਾ ਲੈ ਕੇ ਆ ਰਹੀ ਹੈ। ਇਸ ਤੋਂ ਪਹਿਲਾ ਉਸ ਨੇ 'ਬਾਰਿਸ਼ ਕੀ ਜਾਏ' ਗਾਣੇ 'ਚ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਫ਼ੀਚਰ ਕੀਤਾ ਸੀ। ਸੁਣਦਾ ਸ਼ਰਮਾ ਨੇ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਜਾਨੀ ਦੇ ਲਿਖੇ ਗਾਣਿਆਂ ਨੂੰ ਹੀ ਗਾਇਆ ਹੈ ਜਿਸ 'ਚ ਜਾਨੀ ਦੇ ਲਿੱਖੇ ਗਾਣੇ ਤੇਰਾ ਨਾਮ, ਮੋਰਨੀ, ਸੈਂਡਲ, ਦੂਜੀ ਵਾਰ ਪਿਆਰ ਤੇ ਪਾਗਲ ਨਹੀਂ ਹੋਣ ਵਰਗਾ ਗੀਤ ਸ਼ਾਮਿਲ ਹਨ ਜਿਸ 'ਚ ਸੋਨੂੰ ਸੂਦ ਨੂੰ ਫ਼ੀਚਰ ਕੀਤਾ ਗਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਚੋਰੀ-ਚੋਰੀ ਗਾਣੇ 'ਚ ਬਿਗ ਬੌਸ ਫੇਮ ਤੇ ਅਦਾਕਾਰ ਪ੍ਰਿਯਾਂਕ ਸ਼ਰਮਾ ਅਦਾਕਾਰੀ ਕਰਦੇ ਦਿਖਾਈ ਦੇਣਗੇ।

ਇਹ ਵੀ ਪੜ੍ਹੋ: Amarjeet Sinha Resignation: ਪੀਐਮ ਮੋਦੀ ਦੇ ਸਲਾਹਕਾਰ ਅਮਰਜੀਤ ਸਿਨ੍ਹਾ ਨੇ ਦਿੱਤਾ ਅਸਤੀਫ਼ਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904