ਮੁੰਬਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੁਤ ਦੀ ਮੌਤ ਨਾਲ ਜੁੜੇ ਡੱਰਗਸ ਕੇਸ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਚਾਰਜਸ਼ੀਟ 'ਚ ਐਨਸੀਬੀ ਨੇ ਬਾਲੀਵੁੱਡ ਐਕਟਰਸ ਦੀਪਿਕਾ ਪਾਦੁਕੋਣ, ਸ਼ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਦੇ ਬਿਆਨ ਸ਼ਾਮਲ ਕੀਤੇ ਗਏ ਹਨ। ਦੱਸ ਦਈਏ ਕਿ ਇਨ੍ਹਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ ਪਰ ਇਨ੍ਹਾਂ ਦੀ ਬਿਆਨ ਚਾਰਜਸ਼ੀਟ 'ਚ ਰੱਖੇ ਗਏ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਦੀ ਜਾਂਚ ਕਰ ਰਹੀ ਐਨਸੀਬੀ ਦੇ ਅਧਿਕਾਰੀ ਚਾਰਜਸ਼ੀਟ ਫਾਈਲ ਕਰਨ ਸੈਸ਼ਨ ਕੋਰਟ 'ਚ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਇਹ ਚਾਰਜਸ਼ੀਟ 30 ਹਜ਼ਾਰ ਪੰਨਿਆਂ ਤੋਂ ਵੱਧ ਹੈ। ਇਸ ਕੇਸ ਵਿੱਚ ਸੁਸ਼ਾਂਤ ਦੇ ਕਰੀਬੀ ਰਹੀ ਐਕਟਰਸ ਸਮੇਤ ਉਸ ਦਾ ਭਰਾ ਤੇ ਨੌਕਰ ਮੈਨੇਜਰ, ਨਸ਼ਿਆਂ ਦਾ ਸੌਦਾ ਕਰਨ ਵਾਲੇ ਸਮੇਤ ਹੁਣ ਤੱਕ 33 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਉਪਕਰਣਾਂ ਤੇ ਸਾਰੇ ਗਵਾਹਾਂ ਦੇ ਬਿਆਨਾਂ ਨੂੰ ਅਧਾਰ ਬਣਾਇਆ ਗਿਆ ਹੈ।
33 ਮੁਲਜ਼ਮਾਂ ਦੀ ਸੂਚੀ ਵਿੱਚ ਅਦਾਕਾਰਾ ਤੇ ਸੁਸ਼ਾਂਤ ਸਿੰਘ ਦੀ ਪ੍ਰੇਮਿਕਾ ਰੀਆ ਚੱਕਰਵਰਤੀ, ਉਸ ਦੇ ਭਰਾ ਸ਼ੋਵਿਕ ਚੱਕਰਵਰਤੀ, ਸੈਮੂਅਲ ਮਿਰਾਂਡਾ, ਜ਼ੈਦ ਵਾਲਤਰਾ, ਬਾਸੀਤ ਪਰਿਹਾਰ, ਸੂਰਦੀਪ ਮਲਹੋਤਰਾ, ਕੈਜ਼ਾਨ ਇਬਰਾਹਿਮ, ਅੱਬਾਸ ਲੱਖਾਨੀ, ਕਰਨ ਅਰੋੜਾ ਤੇ ਗੌਰਵ ਆਰਿਆ ਦੇ ਨਾਂ ਸ਼ਾਮਲ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਚਾਰਜਸ਼ੀਟ ਚ 33 ਮੁਲਜ਼ਮਾਂ ਦੇ ਨਾਂ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ 'ਚ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ ਤੇ ਸਾਰਾ ਅਲੀ ਖ਼ਾਨ ਦੇ ਬਿਆਨ ਵੀ ਚਾਰਜਸ਼ੀਟ ਵਿਚ ਸ਼ਾਮਲ ਕੀਤੇ ਗਏ ਸਨ। ਉਨ੍ਹਾਂ ਨੂੰ ਦੋਸ਼ੀ ਨਹੀਂ ਬਣਾਇਆ ਗਿਆ, ਉਨ੍ਹਾਂ ਦੇ ਬਿਆਨ ਚਾਰਜਸ਼ੀਟ ਵਿੱਚ ਰੱਖੇ ਗਏ ਹਨ।
ਇਹ ਵੀ ਪੜ੍ਹੋ: ਯੁਵਰਾਜ ਦੀ ਪਤਨੀ Hazel Keech ਨੇ ਇਸ ਕਰਕੇ ਲਿਆ ਸੋਸ਼ਲ ਮੀਡੀਆ ਤੋਂ ਬ੍ਰੇਕ, ਜਾਣੋ ਮੈਸੇਜ 'ਚ ਕੀ ਲਿਖਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904