ਤਰਨ ਤਾਰਨ: ਪਿੰਡ ਫਤਿਆਬਾਦ ਦੇ ਗਰੀਬ ਪਰਿਵਾਰ ਵਿੱਚ ਜਨਮੀ 10 ਸਾਲਾਂ ਲੜਕੀ ਬੇਬੀ ਜੰਨਤ ਬਾ-ਕਮਾਲ ਆਵਾਜ਼ ਦੀ ਮਾਲਕ ਹੈ। ਉਸ ਦੀ ਆਵਾਜ਼ ਵਿੱਚ ਗਾਇਆ ਗੀਤ ਸੁਣ ਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ। ਕੁਝ ਸਮਾਂ ਪਹਿਲਾਂ ਉਸ ਦੀ ਮਾਸੀ ਦੇ ਲੜਕੇ ਜਸ਼ਨ ਨੇ ਉਸ ਦੇ ਗਾਉਂਦਿਆਂ ਦੀ ਵੀਡੀਓ ਬਣਾ ਕੇ ਟਿੱਕ-ਟੌਕ ਤੇ ਪਾਈ ਤਾਂ ਲੱਖਾ ਲੋਕਾਂ ਵੱਲੋਂ ਉਸ ਗਾਣੇ ਨੂੰ ਫੌਲੋ ਕੀਤਾ ਗਿਆ। ਉਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਗਾਣੇ ਗਾਏ ਤੇ ਟਿੱਕ ਟੌਕ 'ਤੇ ਪਾਏ।
ਫਿਲਮ 'ਸ਼ੋਲੇ' 'ਚ ਕਿਰਦਾਰ 'ਸੂਰਮਾ ਭੋਪਾਲੀ' ਜ਼ਰੀਏ ਜਗਦੀਪ ਨੇ ਭੋਪਾਲੀ ਸਭਿਆਚਾਰ ਨੂੰ ਕੀਤਾ ਸੀ ਅਮਰ
ਇਸ ਨਾਲ ਰਾਤੋ-ਰਾਤ ਬੇਬੀ ਜੰਨਤ ਨੰਨੀ ਗਾਇਕਾ ਟਿੱਕ ਟੌਕ ਸਟਾਰ ਬਣ ਗਈ। ਜੰਨਤ ਨੇ ਆਪਣੀ ਅਵਾਜ਼ ਦੇ ਜਾਦੂ ਨਾਲ ਟਿੱਕ-ਟੌਕ ਤੋਂ ਲੱਖਾਂ ਸਰੋਤਿਆਂ ਕੋਲੋਂ ਤਾਰੀਫ ਵੀ ਹਾਸਲ ਕੀਤੀ ਹੈ ਪਰ ਹੁਣ ਟਿੱਕ-ਟੌਕ ਬੰਦ ਹੋਣ ਕਾਰਨ ਉਸ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ।
ਬੇਬੀ ਜੰਨਤ ਸਰਕਾਰ ਕੋਲੋਂ ਟਿੱਕ-ਟੌਕ ਦੀ ਥਾਂ 'ਤੇ ਕੋਈ ਭਾਰਤੀ ਚੰਗੀ ਐਪ ਲਿਆਉਣ ਦੀ ਮੰਗ ਕਰ ਰਹੀ ਹੈ ਤਾਂ ਜੋ ਉਹ ਆਪਣੀ ਅਵਾਜ਼ ਉਸ ਪਲੇਟ ਫਾਰਮ ਤੋਂ ਸੰਗੀਤ ਪ੍ਰੇਮੀਆਂ ਤੱਕ ਪਹੁੰਚਾ ਸਕੇ। ਬੇਬੀ ਜੰਨਤ ਦੀ ਇਸ ਕਾਮਜਾਬੀ ਵਿੱਚ ਉਸ ਦਾ ਭਰਾ ਯੋਗਦਾਨ ਪਾ ਰਿਹਾ ਹੈ। ਬੇਬੀ ਜੰਨਤ ਦੀ ਖਾਹਿਸ਼ ਹੈ ਕਿ ਉਹ ਵੱਡੀ ਹੋ ਕੇ ਨਾਮੀ ਸਿੰਗਰ ਬਣੇ।
ਤਰਨ ਤਾਰਨ ਦੀ 10 ਸਾਲਾ ਬੇਬੀ ਜੰਨਤ ਬਣੀ ਰਾਤੋ-ਰਾਤ ਸਟਾਰ, ਆਵਾਜ਼ ਸੁਣ ਹਰ ਕੋਈ ਹੋ ਜਾਂਦਾ ਕਾਇਲ
ਏਬੀਪੀ ਸਾਂਝਾ
Updated at:
09 Jul 2020 01:38 PM (IST)
ਪਿੰਡ ਫਤਿਆਬਾਦ ਦੇ ਗਰੀਬ ਪਰਿਵਾਰ ਵਿੱਚ ਜਨਮੀ 10 ਸਾਲਾਂ ਲੜਕੀ ਬੇਬੀ ਜੰਨਤ ਬਾ-ਕਮਾਲ ਆਵਾਜ਼ ਦੀ ਮਾਲਕ ਹੈ। ਉਸ ਦੀ ਆਵਾਜ਼ ਵਿੱਚ ਗਾਇਆ ਗੀਤ ਸੁਣ ਕੇ ਹਰ ਕੋਈ ਮੰਤਰ ਮੁਗਧ ਹੋ ਜਾਂਦਾ ਹੈ।
- - - - - - - - - Advertisement - - - - - - - - -