SHEHZADA SONG OUT From The Movie Mastaney: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਮਲਟੀਸਟਾਰਰ  ਫਿਲਮ 'ਮਸਤਾਨੇ' ਦਾ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਗੀਤ ਵਿੱਚ ਹਰ ਕਲਾਕਾਰ ਦੀ ਅਦਾਕਾਰੀ ਤੁਹਾਡਾ ਧਿਆਨ ਆਪਣੇ ਵੱਚ ਖਿੱਚੇਗੀ। ਦਰਸ਼ਕਾਂ ਵੱਲੋਂ ਫਿਲਮ ਦੇ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 


ਦੱਸ ਦੇਈਏ ਕਿ ਪੰਜਾਬੀ ਗਾਇਕ ਤਰਸੇਮ ਜੱਸੜ ਸਣੇ ਬਾਕੀ ਟੀਮ ਵੱਲੋਂ ਫਿਲਮ ਮਸਤਾਨੇ ਦੇ ਪਹਿਲੇ ਗੀਤ ਸ਼ਹਿਜ਼ਾਦਾ ਦੀ ਵੀਡੀਓ ਕਲਿੱਪ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ਉੱਪਰ ਪ੍ਰਸ਼ੰਸਕ ਕਮੈਂਟ ਕਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫਿਲਮ ਦੀ ਸਟਾਰ ਕਾਸਟ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਤੁਸੀ ਵੀ ਵੇਖੋ ਇਹ ਸ਼ਾਨਦਾਰ ਗੀਤ ...


ਕਾਬਿਲੇਗੌਰ ਹੈ ਕਿ ਫਿਲਮ ਦਾ ਟੀਜ਼ਰ ਤੋਂ ਬਾਅਦ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਇਹ ਪਹਿਲੀ ਫਿਲਮ ਹੈ ਜਿਸ ਦਾ ਟ੍ਰੇਲਰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਗਿਆ। ਇਸਦੀ ਜਾਣਕਾਰੀ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਖੁਦ ਸਾਂਝੀ ਕੀਤੀ ਗਈ ਸੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਤਰਸੇਮ ਜੱਸੜ, ਸਿੰਮੀ ਚਾਹਲ ਦੇ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਨੀ ਮੱਟੂ ਤੇ ਬਨਿੰਦਰ ਬੰਨੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਨੂੰ ਵਿਹਲੀ ਜਨਤਾ ਫ਼ਿਲਮਜ਼ ਤੇ ਓਮਜੀ ਸਿਨੇ ਵਰਲਡ ਦੁਆਰਾ ਪੇਸ਼ ਕੀਤਾ ਗਿਆ ਹੈ ਤੇ ਸ਼ਰਨ ਆਰਟਸ ਦੁਆਰਾ ਲਿਖਿਤ ਤੇ ਨਿਰਦੇਸ਼ਿਤ ਕੀਤੀ ਗਈ ਹੈ। 


ਇਸ ਫਿਲਮ ਵਿੱਚ ਬਾਲੀਵੁੱਡ ਫਿਲਮ ਇੰਡਸਟਰੀ ਦੇ ਖਲਨਾਇਕ ਰਾਹੁਲ ਦੇਵ ਵੀ ਦਿਖਾਈ ਦੇਣਗੇ। ਦੱਸ ਦੇਈਏ ਕਿ ਪੰਜਾਬੀ ਫਿਲਮਾਂ ਵਿੱਚ ਬਾਲੀਵੁੱਡ ਕਲਾਕਾਰਾਂ ਦਾ ਨਜ਼ਰ ਆਉਣਾ ਪੰਜਾਬੀਆਂ ਲਈ ਵੀ ਸ਼ਾਨ ਦੀ ਗੱਲ ਹੈ। ਇਸ ਤੋਂ ਇਲ਼ਾਵਾ ਪਾਲੀਵੁੱਡ ਦੇ ਕਈ ਸਿਤਾਰੇ ਵੀ ਬਾਲੀਵੁੱਡ ਇੰਡਸਟਰੀ ਵਿੱਚ ਕਮਾਲ ਦਿਖਾ ਰਹੇ ਹਨ। ਤਰਸੇਮ ਜੱਸੜ ਦੇ ਚੌਹਣ ਵਾਲਿਆਂ ਨੂੰ ਦੱਸ ਦਈਏ ਕਿ ਫਿਲਮ "ਮਸਤਾਨੇ" ਜਲਦ ਫਿਲਮ 25 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ। 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।