Ranjit Bawa- Neeru Bajwa Song Punjab Wargi Teaser Out: ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਉਹ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਪ੍ਰਸ਼ੰਸਕਾਂ ਦੇ ਦਿਲਾ ਉੱਪਰ ਰਾਜ ਕਰਦੇ ਹਨ। ਇਸ ਵਿਚਾਲੇ ਬਾਵੇ ਨੇ ਆਪਣੇ ਪੰਜਾਬੀ ਦਰਸ਼ਕਾਂ ਨੂੰ ਖਾਸ ਤੋਹਫ਼ਾ ਦਿੱਤਾ ਹੈ। ਦੱਸ ਦੇਈਏ ਕਿ ਕਲਾਕਾਰ ਦਾ ਨਵਾਂ ਪੰਜਾਬੀ ਗੀਤ ਪੰਜਾਬ ਵਰਗੀ ਦਾ ਟੀਜ਼ਰ ਆਊਟ ਹੋ ਗਿਆ ਹੈ।






ਪੰਜਾਬੀ ਅਦਾਕਾਰਾ ਅਤੇ ਰਣਜੀਤ ਬਾਵਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਗੀਤ ਪੰਜਾਬ ਵਰਗੀ ਦਾ ਟੀਜ਼ਰ ਸ਼ੇਅਰ ਕੀਤਾ ਗਿਆ ਹੈ। ਇਸ ਉੱਪਰ ਪ੍ਰਸ਼ੰਸਕ ਆਪਣਾ ਖੂਬ ਪਿਆਰ ਲੁੱਟਾ ਰਹੇ ਹਨ। ਦੱਸ ਦੇਈਏ ਕਿ ਇਸ ਗਾਣੇ ਦੇ ਟੀਜ਼ਰ ਤੋਂ ਪਹਿਲਾਂ ਰਣਜੀਤ ਬਾਵਾ ਵੱਲੋਂ ਪੋਸਟਰ ਸਾਂਝਾ ਕੀਤਾ ਗਿਆ ਸੀ, ਜਿਸ ਨੂੰ ਖੂਬ ਪਸੰਦ ਕੀਤਾ ਗਿਆ। ਫਿਲਹਾਲ ਗੀਤ ਦਾ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਪੂਰੇ ਗਾਣੇ ਦੀ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 


ਦੱਸ ਦੇਈਏ ਕਿ ਰਣਜੀਤ ਬਾਵਾ ਨੇ ਬੀਤੇ ਦਿਨੀਂ ਗੀਤ ਦਾ ਪੋਸਟ ਸ਼ੇਅਰ ਕਰ ਲਿਖਿਆ, 'ਪੰਜਾਬ ਵਰਗੀ - ਚਰਨ ਲਿਖਾਰੀ ਵੀਰੇ ਨੇ ਜਦੋਂ ਇਹ ਗੀਤ ਭੇਜਿਆ ਮੈ ਇਸ ਗੀਤ ਨੂੰ ਇੰਨੀ ਵਾਰ ਸੁਣਿਆ ਕਿ ਕਿਵੇ ਇੱਕ ਪੰਜਾਬ ਦੀ ਕੁੜੀ ਦੀ ਤਾਰੀਫ ਇੰਨੇ ਸੋਹਣੇ ਤਰੀਕੇ ਨਾਲ ਕੀਤੀ ਜਾ ਸਕਦੀ , ਮੈਨੂੰ ਨਹੀ ਲੱਗਦਾ ਅੱਜ ਤੱਕ ਇਸਤੋਂ ਸੋਹਣੀ ਤਾਰੀਫ ਇੱਕ ਖਿਆਲ ਦੇ ਰੂਪ ਵਿੱਚ ਗੀਤ ਬਣਾ ਕੇ ਕੀਤੀ ਗਈ ਹੋਵੇ 🙏🏻ਇੱਕ ਕੁੜੀ ਦੇ ਦਿਲ ਦੀ ਗੱਲ , ਉਸਦੀ ਨਿਮਰਤਾ , ਉਦਾਸੀ , ਹਾਸਾ , ਹੁਸਨ, ਅਕਲ , ਦਲੇਰੀ , ਇੱਜਤ , ਲਿਆਕਤ, ਹੋਰ ਵੀ ਕਿੰਨਾ ਈ ਕੁਝ। 


ਇਸ ਤੋਂ ਸਾਫ਼ ਹੋ ਗਿਆ ਹੈ ਕਿ ਰਣਜੀਤ ਬਾਵਾ ਦਾ ਇਹ ਨਵਾਂ ਗੀਤ ਪ੍ਰਸ਼ੰਸਕਾਂ ਨੂੰ ਹਰ ਭਾਵ ਨਾਲ ਰੂ-ਬ-ਰੂ ਕਰਵਾਏਗਾ। ਜਿਸ ਨੂੰ ਸੁਣ ਹਰ ਕੋਈ ਇਸਦੇ ਗੁਣ ਗਾਏਗਾ। ਕਾਬਿਲੇਗੌਰ ਹੈ ਕਿ  ਪੰਜਾਬ ਵਰਗੀ ਤੋਂ ਪਹਿਲਾਂ ਰਣਜੀਤ ਬਾਵਾ ਦਾ ਗੀਤ 'ਨੀ ਮਿੱਟੀਏ' ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਖੂਬ ਪਸੰਦ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਸਿਰਫ ਪ੍ਰਸ਼ੰਸਕ ਹੀ ਨਹੀਂ ਬਲਕਿ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਸਿਤਾਰਿਆਂ ਵੱਲੋਂ ਵੀ ਗੀਤ ਦੀ ਰੱਜ ਕੇ ਤਾਰੀਫ਼ ਕੀਤੀ ਗਈ। ਫਿਲਹਾਲ ਪ੍ਰਸ਼ੰਸਕਾਂ ਨੂੰ ਗੀਤ ਪੰਜਾਬ ਵਰਗੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ।